Viral Video : ਇੰਨੇ ਕਿਲੋਮੀਟਰ ਬਡ਼ੀ ਔਖੀ ਪੈਨਸ਼ਨ ਲੈਣ ਪਹੁੰਚੀ ਬਜ਼ੁਰਗ ਔਰਤ!

Pension News

ਭੁਵਨੇਸ਼ਵਰ (ਏਜੰਸੀ)। ਉੜੀਸਾ ਦੇ ਕਿਓਂਝੋਰ ਵਿੱਚ, ਇੱਕ 80 ਸਾਲ ਦੀ ਬਜ਼ੁਰਗ ਔਰਤ ਨੂੰ ਆਪਣੀ ਪੈਨਸ਼ਨ ਲੈਣ ਲਈ ਦਫ਼ਤਰ ਤੱਕ 2 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਿਆ। ਪਿੰਡ ਰਾਏਸੂਆਂ ਦੀ ਰਹਿਣ ਵਾਲੀ ਪਥੂਰੀ ਦੇਹੁਰੀ ਬੁਢਾਪੇ ਅਤੇ ਬੀਮਾਰੀ ਕਾਰਨ ਠੀਕ ਤਰ੍ਹਾਂ ਤੁਰਨ ਤੋਂ ਅਸਮਰੱਥ ਹੈ। ਬਜ਼ੁਰਗਾਂ ਅਤੇ ਅਪਾਹਜਾਂ ਨੂੰ ਘਰ ਘਰ ਪੈਨਸ਼ਨ ਦੇਣ ਦੇ ਸਰਕਾਰੀ ਹੁਕਮ ਹਨ। ਇਸ ਦੇ ਬਾਵਜੂਦ ਉਸ ਨੂੰ ਪੈਨਸ਼ਨ ਲੈਣ ਲਈ ਪੰਚਾਇਤ ਦਫ਼ਤਰ ਜਾਣਾ ਪਿਆ। ਇਹ ਘਟਨਾ 21 ਸਤੰਬਰ ਦੀ ਹੈ, ਹਾਲਾਂਕਿ ਇਸ ਦਾ ਵੀਡੀਓ ਮੰਗਲਵਾਰ ਨੂੰ ਵਾਇਰਲ ਹੋਇਆ ਸੀ। Pension News

ਇਹ ਵੀ ਪੜ੍ਹੋ: Panchayat: ਕਿਸਾਨ-ਮਜ਼ਦੂਰ ਪੰਚਾਇਤ ’ਚ ਲਏ ਅਹਿਮ ਫ਼ੈਸਲੇ

ਔਰਤ ਨੇ ਦੱਸਿਆ ਕਿ ਅਸੀਂ ਪੈਨਸ਼ਨ ਦੇ ਪੈਸੇ ਨਾਲ ਆਪਣੇ ਰੋਜ਼ਾਨਾ ਦੇ ਖਰਚੇ ਪੂਰੇ ਕਰਦੇ ਹਾਂ। ਪੰਚਾਇਤ ਐਕਸਟੈਂਸ਼ਨ ਅਫਸਰ (ਪੀ.ਈ.ਓ.) ਨੇ ਮੈਨੂੰ ਪੈਨਸ਼ਨ ਦੇ ਪੈਸੇ ਲੈਣ ਲਈ ਦਫਤਰ ਆਉਣ ਲਈ ਕਿਹਾ ਸੀ। ਜਦੋਂ ਘਰੋਂ ਕੋਈ ਪੈਨਸ਼ਨ ਵੰਡਣ ਲਈ ਨਹੀਂ ਆਇਆ ਤਾਂ ਮੇਰੇ ਕੋਲ 2 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੰਚਾਇਤ ਦਫ਼ਤਰ ਪਹੁੰਚਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਮਾਮਲਾ ਮੀਡੀਆ ‘ਚ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਪੈਨਸ਼ਨ ਲੈਣ ਲਈ 2 ਕਿਲੋਮੀਟਰ ਤੱਕ ਨਹੀਂ ਘੁੰਮਣਾ ਪਵੇਗਾ। ਹੁਣ ਉਸ ਨੂੰ ਘਰ ਬੈਠੇ ਹੀ ਪੈਨਸ਼ਨ ਮਿਲੇਗੀ ਅਤੇ ਟਰਾਈਸਾਈਕਲ ਵੀ ਮਿਲੇਗਾ ਜਿਸ ਨਾਲ ਉਹ ਘੁੰਮ-ਫਿਰ ਸਕੇਗੀ।

ਹੁਣ ਅਧਿਕਾਰੀਆਂ ਨੇ ਘਰੇ ਹੀ ਪੈਨਸ਼ਨ ਦਾ ਭਰੋਸਾ ਦਿੱਤਾ ਹੈ | Pension News

ਇਸ ਘਟਨਾ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸਰਪੰਚ ਰਾਏਸੂਆਂ ਬਗੁਨ ਚੰਪੀਆ ਨੇ ਕਿਹਾ ਕਿ ਉਨ੍ਹਾਂ ਨੇ ਪੰਚਾਇਤ ਅਫਸਰ ਅਤੇ ਸਪਲਾਈ ਸਹਾਇਕਾਂ ਨੂੰ ਉਨ੍ਹਾਂ ਦੇ ਘਰਾਂ ‘ਚ ਪੈਨਸ਼ਨ ਦੇ ਨਾਲ-ਨਾਲ ਰਾਸ਼ਨ ਦੇਣ ਲਈ ਕਿਹਾ ਹੈ। ਚੰਪੀਆ ਨੇ ਕਿਹਾ ਕਿ ਖ਼ਬਰ ਸੁਣਨ ਤੋਂ ਬਾਅਦ ਅਸੀਂ ਯਕੀਨੀ ਬਣਾਇਆ ਕਿ ਉਸ ਦੀ ਪੈਨਸ਼ਨ ਉਸ ਨੂੰ ਘਰੇ ਹੀ ਮਿਲੇ। ਅਸੀਂ ਉਸ ਨੂੰ ਟਰਾਈਸਾਈਕਲ ਵੀ ਦਿੱਤਾ ਹੈ ਤਾਂ ਜੋ ਉਹ ਘੁੰਮ ਸਕੇ।

ਸਰਪੰਚ ਨੇ ਦੱਸਿਆ ਕਿ ਪੰਚਾਇਤ ਵਿੱਚ 680 ਦੇ ਕਰੀਬ ਲੋਕ ਅਜਿਹੇ ਹਨ ਜੋ ਵੱਖ-ਵੱਖ ਸਕੀਮਾਂ ਰਾਹੀਂ ਪੈਨਸ਼ਨ ਲੈ ਰਹੇ ਹਨ ਅਤੇ ਜੇਕਰ ਲਾਭਪਾਤਰੀ ਖੁਦ ਪੰਚਾਇਤ ਦਫ਼ਤਰ ਨਹੀਂ ਜਾ ਸਕਦੇ ਤਾਂ ਉਨ੍ਹਾਂ ਨੂੰ ਘਰ ਬੈਠੇ ਹੀ ਪੈਨਸ਼ਨ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਜਦੋਂਕਿ ਪਥਰੀ ਦੇਹੁਰੀ ਨੇ ਦੱਸਿਆ ਕਿ ਜਦੋਂ ਘਰੋਂ ਕੋਈ ਪੈਨਸ਼ਨ ਦੇਣ ਨਹੀਂ ਆਇਆ ਤਾਂ ਮੈਂ ਪੰਚਾਇਤ ਦਫ਼ਤਰ ਪਹੁੰਚਣ ਲਈ 2 ਕਿ.ਮੀ. ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਐਮਬੀਪੀਏ ਓਡੀਸ਼ਾ ਦੀ ਇੱਕ ਸਮਾਜ ਭਲਾਈ ਸਕੀਮ ਹੈ ਜੋ ਲੋੜਵੰਦ ਲੋਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। Pension News