Ration Card: ਖੁਸ਼ਖਬਰੀ! ਪੰਜਾਬ ’ਚ ਰਾਸ਼ਨ ਕਾਰਡ ਨਾਲ ਜੁੜੀ ਵੱਡੀ ਖਬਰ, ਅੱਜ ਹੀ ਕਰ ਲਓ ਇਹ ਕੰਮ, ਨਹੀਂ ਤਾਂ…

Ration Card

Ration Card: ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਰਾਸ਼ਨ ਡਿੱਪੂਆਂ ਤੇ ਕਾਰਡ ਹੋਲਡਰਾਂ ਲਈ ਨਵਾਂ ਅਪਡੇਟ ਸਾਂਝਾ ਕੀਤਾ ਗਿਆ ਹੈ। ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਪੰਜਾਬ ਵਿਚ ਨਵੇਂ ਰਾਸ਼ਨ ਡਿਪੂਆਂ ਦੀ ਅਲਾਟਮੈਂਟ ਕਰਨ ਲਈ ਨਿਰਧਾਰਤ ਤਾਰੀਖ਼ ਵਿਚ ਵਾਧਾ ਕਰ ਦਿੱਤਾ ਗਿਆ ਹੈ। ਇਹ ਤਾਰੀਖ਼ ਹੁਣ 28 ਸਤੰਬਰ ਤੋਂ ਵਧਾ ਕੇ 10 ਅਕਤੂਬਰ ਤਕ ਕਰ ਦਿੱਤੀ ਗਈ ਹੈ।

ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿਚ ਸਬੰਧਤ ਸ਼ਹਿਰੀ ਤੇ ਪੇਂਡੂ ਇਲਾਕਿਆਂ ਨਾਲ ਸਬੰਧਤ ਬਿਨੈਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਾਰੇ ਲੋੜੀਂਦੇ ਕਾਗਜ਼ 10 ਅਕਤੂਬਰ ਸ਼ਾਮ 5 ਵਜੇ ਤਕ ਖੁਰਾਕ ਤੇ ਸਪਲਾਈ ਵਿਭਾਗ ਦੇ ਸਰਾਭਾ ਨਗਰ ਸਥਿਤ ਦਫ਼ਤਰ ਵਿਚ ਜਮ੍ਹਾਂ ਕਰਵਾਏ। ਤਾਂ ਜੋ ਵਿਭਾਗੀ ਅਧਿਕਾਰੀਆਂ ਵੱਲੋਂ ਸਰਕਾਰ ਦੇ ਨਿਯਮਾਂ ਤੇ ਸ਼ਰਤਾਂ ’ਤੇ ਖਰਾ ਉਤਰਨ ਵਾਲੇ ਸਾਰੇ ਬਿਨੈਕਾਰਾਂ ਨੂੰ ਰਾਸ਼ਨ ਡਿਪੂ ਅਲਾਟ ਕੀਤੇ ਜਾ ਸਕਣ। ਜ਼ਿਕਰਯੋਗ ਹੈ ਕਿ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਪੇਂਡੂ ਤੇ ਸ਼ਹਿਰੀ ਇਲਾਕੇ ਵਿਚ 765 ਨਵੇਂ ਬਿਨੈਕਾਰਾਂ ਨੂੰ ਰਾਸ਼ਨ ਡਿੱਪੂ ਅਲਾਟ ਕੀਤੇ ਜਾਣੇ ਹਨ। Ration Card

ਜੇ ਨਹੀਂ ਕਰਵਾਈ ਕੇਵਾਈਸੀ ਤਾਂ ਅਜੇ ਵੀ ਮੌਕਾ | Ration Card

ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਲਾਭਪਾਤਰੀ ਪਰਿਵਾਰਾਂ ਦੀ ਰਾਸ਼ਨ ਡਿਪੂ ਹੋਲਡਰਾਂ ਰਾਹੀਂ ਕਰਵਾਈ ਜਾ ਰਹੀ ਕੇਵਾਈਸੀ ਦਾ ਸਮਾਂ 30 ਸਤੰਬਰ ਤੱਕ ਨਿਰਧਾਰਤ ਕੀਤਾ ਗਿਆ ਹੈ ਤਾਂ ਜੋ ਕਣਕ ਵੰਡ ਯੋਜਨਾ ਵਿਚ ਪੂਰੀ ਤਰ੍ਹਾਂ ਪਾਰਦਰਸ਼ਿਤਾ ਲਿਆਂਦੀ ਜਾ ਸਕੇ ਤੇ ਫਰਜ਼ੀਵਾੜੇ ਤਹਿਤ ਬਣਾਏ ਗਏ ਰਾਸ਼ਨ ਕਾਰਡਾਂ ਸਮੇਤ ਸਾਲਾਂ ਪਹਿਲਾਂ ਮਰ ਚੁੱਕੇ ਵਿਅਕਤੀਆਂ ਦੇ ਨਾਂ ’ਤੇ ਸਰਕਾਰੀ ਕਣਕ ਦੇ ਚਲਾਏ ਜਾ ਰਹੇ ਗੋਰਖਧੰਦੇ ’ਤੇ ਨੱਥ ਪਾਈ ਜਾ ਸਕੇ, ਇਸ ਲਈ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਯੋਜਨਾ ਨਾਲ ਜੁੜੇ ਸਾਰੇ ਲਾਭਪਾਤਰੀ ਪਰਿਵਾਰਾਂ ਦੀ ਕੇਵਾਈਸੀ ਕਰਵਾਉਣ ਦਾ ਸਮਾਂ ਪਹਿਲਾਂ 30 ਸਤੰਬਰ ਤਕ ਨਿਰਧਾਰਤ ਕੀਤਾ ਗਿਆ ਸੀ, ਜਦਕਿ ਯੂ.ਪੀ. ਤੇ ਬਿਹਾਰ ਸੂਬਿਆਂ ਵਿਚ ਇਹ ਸਮਾਂ ਸੀਮਾਂ ਵਧਾ ਕੇ 31 ਦਸੰਬਰ ਤਕ ਕਰ ਦਿੱਤੀ ਗਈ ਹੈ, ਪਰ ਫ਼ਿਲਹਾਲ ਪੰਜਾਬ ਵਿਚ ਯੋਜਨਾ ਨਾਲ ਜੁੜੇ ਲਾਭਪਾਤਰੀ ਪਰਿਵਾਰਾਂ ਨੂੰ ਕੇਵਾਈਸੀ ਦਾ ਕੰਮ ਮੁਕੰਮਲ ਕਰਵਾਉਣ ਲਈ ਕੋਈ ਵਿਸ਼ੇਸ਼ ਰਾਹਤ ਨਹੀਂ ਦਿੱਤੀ ਗਈ। Ration Card

Read Also : ਮੰਤਰੀ ਡਾ. ਬਲਜੀਤ ਕੌਰ ਨੇ ਦਿੱਤਾ ਤੋਹਫ਼ਾ, ਖਾਤਿਆਂ ਵਿੱਚ ਆਉਣਗੇ 51000 ਰੁਪਏ!, ਪੰਜਾਬ ਸਰਕਾਰ ਦੀ ਸਕੀਮ ਦਾ ਲਵੋ ਲਾਭ