When Will Rain In Punjab: ਪੰਜਾਬ ‘ਚ ਬਦਲੇਗਾ ਮੌਸਮ, ਜਾਣੋ ਕਦੋਂ ਪਵੇਗਾ ਮੀਂਹ

When Will Rain In Punjab
When Will Rain In Punjab: ਪੰਜਾਬ 'ਚ ਬਦਲੇਗਾ ਮੌਸਮ, ਜਾਣੋ ਕਦੋਂ ਪਵੇਗਾ ਮੀਂਹ

When Will Rain In Punjab: (ਸੱਚ ਕਹੂੰ ਨਿਊਜ਼) ਚੰਡੀਗਡ਼੍ਹ। ਪੰਜਾਬ-ਹਰਿਆਣਾ ਸਮੇਤ ਕਈ ਸੂਬਿਆਂ ’ਚ ਪਿਛਲੇ ਕਈ ਦਿਨਾਂ ਤੋਂ ਤਾਪਮਾਨ ’ਚ ਵਾਧਾ ਹੋਣ ਨਾਲ ਗਰਮੀ ਵਧ ਗਈ ਹੈ। ਗਰਮੀ ਵਧ ਜਾਣ ਨਾਲ ਲੋਕ ਮੀਂਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਚੰਡੀਗੜ੍ਹ ਤੇ ਮੁਹਾਲੀ ਸਮੇਤ ਕਈ ਸ਼ਹਿਰਾਂ ’ਚ ਵੀ ਗਰਮੀ ਕਾਰਨ ਲੋਕ ਘੱਟ ਬਾਹਰ ਨਿਕਲ ਰਹੇ ਹਨ। ਜਿਸ ਕਾਰਨ ਬਾਜ਼ਾਰ ’ਚ ਰੌਣਕ ਘੱਟ ਵੇਖਣ ਨੂੰ ਮਿਲ ਰਹੀ ਹੈ।

ਸਾਰੇ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਨੂੰ ਪਾਰ ਕਰ ਗਿਆ। ਅਜਿਹੇ ‘ਚ ਲੋਕਾਂ ਨੂੰ ਦਿਨ ਭਰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਰਾਤ ਨੂੰ ਤਾਪਮਾਨ ’ਚ ਗਿਰਾਵਟ ਆਉਣ ਨਾਲ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲਦੀ ਹੈ।  ਇਸ ਦੇ ਨਾਲ ਹੀ ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ। ਹਾਲਾਂਕਿ ਅੱਜ ਸ਼ਾਮ ਤੋਂ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ। ਕੱਲ੍ਹ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 1.3 ਡਿਗਰੀ ਦਾ ਵਾਧਾ ਹੋਇਆ ਹੈ। ਜਦੋਂ ਕਿ ਇਹ ਆਮ ਤਾਪਮਾਨ ਨਾਲੋਂ 2.4 ਡਿਗਰੀ ਵੱਧ ਹੈ। ਰੂਪਨਗਰ ਵਿੱਚ ਸਭ ਤੋਂ ਵੱਧ ਤਾਪਮਾਨ 38.5 ਡਿਗਰੀ ਦਰਜ ਕੀਤਾ ਗਿਆ। When Will Rain In Punjab

ਮੌਨਸੂਨ ਸੀਜ਼ਨ ਖਤਮ ਹੋਣ ਵਾਲਾ, ਮੀਂਹ ਪੈਣ ਦੀ ਹੈ ਉਮੀਦ

ਇਸ ਵਾਰ ਮੌਨਸੂਨ ਦੌਰਾਨ ਮੀਂਹ ਘੱਟ ਪਿਆ ਹੈ। ਜਿਸ ਕਾਰਨ ਤਾਪਮਾਨ ’ਚ ਵਾਧਾ ਹੋਇਆ ਹੈ। ਪੰਜਾਬ ਵਿੱਚ ਪਹਿਲੀ ਸਤੰਬਰ ਤੋਂ ਹੁਣ ਤੱਕ ਇਸ ਵਿੱਚ 43 ਫੀਸਦੀ ਦੀ ਕਮੀ ਆਈ ਹੈ। ਇਸ ਸੀਜ਼ਨ ਵਿੱਚ ਇਹ 62.8 ਮਿ.ਮੀ. ਜਦੋਂ ਕਿ ਇਸ ਵਾਰ 35.4 ਮਿਲੀਮੀਟਰ ਬਾਰਿਸ਼ ਹੋਈ ਹੈ। ਇਸ ਘੱਟ ਮੀਂਹ ਕਾਰਨ ਮੌਸਮ ਬਦਲ ਗਿਆ ਹੈ। ਇਸ ਸਾਲ ਦਾ ਮੌਨਸੂਨ ਸੀਜ਼ਨ ਖਤਮ ਹੋਣ ‘ਚ ਹੁਣ 6 ਦਿਨ ਬਾਕੀ ਹਨ। ਅਜਿਹੇ ‘ਚ ਥੋੜੀ ਜਿਹੀ ਬਾਰਿਸ਼ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here