Faridkot News: ਜ਼ਖ਼ਮ ਦਰ ਜ਼ਖ਼ਮ ਸੰਪਾਦਿਤ ਕਹਾਣੀ ਸੰਗ੍ਰਹਿ ਲੋਕ ਅਰਪਣ

Faridkot News
Faridkot News: ਜ਼ਖ਼ਮ ਦਰ ਜ਼ਖ਼ਮ ਸੰਪਾਦਿਤ ਕਹਾਣੀ ਸੰਗ੍ਰਹਿ ਲੋਕ ਅਰਪਣ

Faridkot News: ਫ਼ਰੀਦਕੋਟ, (ਗੁਰਪ੍ਰੀਤ ਪੱਕਾ)। ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਫ਼ੌਜੀ ਜੀਵਨ ਨਾਲ ਸਬੰਧਤ ਭੁਪਿੰਦਰ ਫ਼ੌਜੀ ਦੀਆਂ ਚੋਣਵੀਆਂ ਕਹਾਣੀਆਂ ਦੀ ਸੰਪਾਦਕ ਕਰਨ ਭੀਖੀ ਵੱਲੋਂ ਸੰਪਾਦਿਤ ਕੀਤੀ ਪੁਸਤਕ ਨੂੰ ਬਾਬਾ ਫ਼ਰੀਦ ਸਾਹਿਤ ਮੇਲੇ ਦੌਰਾਨ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਆਲਮੀ ਫਾਉਂਡੇਸ਼ਨ ਵੱਲੋਂ ਲੋਕ ਅਰਪਣ ਕੀਤੀ ਗਈ।

ਇਸ ਮੌਕੇ ਕਹਾਣੀਕਾਰ ਭੁਪਿੰਦਰ ਫ਼ੌਜੀ ਨੇ ਕਿਹਾ ਕਿ ਮੈਂ ਇਹਨਾਂ ਕਹਾਣੀਆਂ ਨੂੰ ਆਪਣੇ ਪਿੰਡੇ ਹੰਢਾਇਆ ਹੈ, ਕੁਝ ਦੀ ਰਚਨਾ ਇਤਿਹਾਸਕ ਪਿਛੋਕੜ ਤੋਂ ਕੀਤੀ ਹੈ, ਫ਼ੌਜ ਵਿੱਚ ਕੁਝ ਅਫ਼ਸਰਸ਼ਾਹੀ ਵੱਲੋਂ ਹੇਠਲੇ ਪੱਧਰ ਦੇ ਕਰਮਚਾਰੀਆਂ ਨਾਲ ਹੁੰਦੀਆਂ ਵਧੀਕੀਆਂ ਖ਼ਿਲਾਫ਼ ਇਸ ਪੁਸਤਕ ਵਿੱਚ ਬਹੁਤ ਕੁਝ ਸ਼ਾਮਲ ਹੈ।

ਇਹ ਵੀ ਪੜ੍ਹੋ: Public Holiday: ਖੁਸ਼ਖਬਰੀ! ਇਸ ਤਰੀਕ ਨੂੰ ਸਾਰੇ ਸਕੂਲ, ਸਰਕਾਰੀ ਤੇ ਨਿੱਜੀ ਦਫਤਰ ਰਹਿਣਗੇ ਬੰਦ, ਸਰਕਾਰ ਨੇ ਕੀਤਾ ਐਲਾਨ

ਸੰਪਾਦਕ ਕਰਨ ਭੀਖੀ ਨੇ ਦੱਸਿਆ ਕਿ ਭੁਪਿੰਦਰ ਫ਼ੌਜੀ ਦੀਆਂ ਕਹਾਣੀਆਂ ਯਥਾਰਥ ਦੇ ਬਹੁਤ ਨੇੜੇ ਹਨ, ਫ਼ੌਜੀ ਜਿੱਥੇ ਚੰਗਾ ਕਹਾਣੀਕਾਰ ਹੈ ਉਥੇ ਇੱਕ ਤਰਕਵਾਦੀ ਇਨਸਾਨ ਵੀ ਹੈ। ਫ਼ੌਜੀ ਜੀਵਨ ਵਿੱਚ ਜਿੱਥੇ ਪਰਿਵਾਰਿਕ ਉਲਝਣਾ ਨਾਲ਼ ਜੱਦੋ-ਜਹਿਦ ਹੁੰਦੀ ਹੈ, ਉਥੇ ਮਾਨਸਿਕ ਤੌਰ ’ਤੇ ਬਹੁਤ ਸਾਰੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਪ੍ਰਸਿੱਧ ਚਿੰਤਕ ਅਮਰਜੀਤ ਸਿੰਘ ਗਰੇਵਾਲ, ਪ੍ਰਸਿੱਧ ਸ਼ਾਇਰ ਵਿਜੇ ਵਿਵੇਕ, ਗੁਰਤੇਜ ਕੋਹਾਰਵਾਲਾ, ਸੁਰਿੰਦਰਪ੍ਰੀਤ ਘਣੀਆਂ, ਕਹਾਣੀਕਾਰ ਅਗਾਜ਼ਬੀਰ, ਪ੍ਰਧਾਨ ਅਮਨਪ੍ਰੀਤ ਸਿੰਘ ਭਾਣਾ, ਸ਼ਾਇਰ ਅਮਰਜੀਤ ਕਸਕ ਆਦਿ ਹਾਜ਼ਰ ਸਨ। Faridkot News

LEAVE A REPLY

Please enter your comment!
Please enter your name here