30 ਜੂਨ ਤੱਕ ਹੈਜ਼ੇ ਦੇ ਲਗਭਗ 246,000 ਸ਼ੱਕੀ ਮਾਮਲੇ ਆ ਚੁੱਕੇ ਹਨ ਸਾਹਮਣੇ
ਅਦੇਨ: ਅਰਬ ਦੇਸ਼ ਯਮਨ ਵਿੱਚ ਹੈਜ਼ੇ ਦੀ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1500 ਹੋ ਗਈ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਨੁਮਾਇੰਦੇ ਨੇਵੀਓ ਜਾਗਰੀਆ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਮਹਾਮਾਰੀ ਦੇ ਕਹਿਰ ਤੋਂ ਬਚਣ ਲਈ ਹੋਰ ਜ਼ਿਆਦਾ ਮੱਦਦ ਦੀ ਅਪੀਲ ਕੀਤੀ।
ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੇਫ਼) ਬੈਂਕ ਦੇ ਨੁਮਾਇੰਦਿਆਂ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਬੋਲਦੇ ਹੋਏ ਸ੍ਰੀ ਗਰੀਆ ਨੇ ਕਿਹਾ ਕਿ 30 ਜੂਨ ਤੱਕ ਹੈਜ਼ੇ ਦੇ ਲਗਭਗ 246,000 ਸ਼ੱਕੀ ਮਾਮਲੇ ਸਾਹਮਣੇ ਆ ਚੁੱਕੇ ਸਨ।
ਯਮਨ ਦੇ ਜ਼ਿਆਦਾਤਰ ਸਿਹਤ ਬੁਨਿਆਦੀ ਢਾਂਚੇ ਖਤਮ ਹੋ ਚੁੱਕੇ ਹਨ ਅਤੇ ਸਿਹਤ ਮੁਲਾਜ਼ਮਾ ਨੂੰ ਛੇ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਕਿਸੇ ਤਰ੍ਹਾਂ ਦਾ ਭੁਗਤਾਨ ਨਹੀਂ ਕੀਤਾ ਗਿਆ। ਪਰ ਡਬਲਿਊਐੱਚਓ ਇੱਕ ਐਮਰਜੈਂਸੀ ਹੈਜ਼ਾ ਨੈਟਵਰਕ ਦੇ ਤਹਿਤ ਕਰਮਚਾਰੀਆਂ, ਡਾਕਟਰਾਂ, ਨਰਸਾਂ, ਕਲੀਨਰ ਅਤੇ ਪੈਰਾ ਮੈਡੀਕਲ ਨੂੰ ਉਤਸ਼ਾਹ ਰਾਸ਼ੀ ਦੇ ਰਿਹਾ ਹੈ।
ਵਿਸ਼ਵ ਬੈਂਕ ਤੋਂ ਵਿੱਤੀ ਸਹਾਇਤਾ ਨਾਲ ਡਬਲਿਊਐੱਚਓ 50-60 ਬੈੱਡ ਵਾਲੇ ਇਲਾਜ ਕੇਂਦਰ ਸਥਾਪਿਤ ਕਰ ਰਿਹਾ ਹੈ, ਜਿਨ੍ਹਾਂ ਵਿੱਚ ਲਗਭਗ 14 ਕਰਮਚਾਰੀ ਸ਼ਿਫ਼ਟ ਅਨੁਸਾਰ ਦਿਨ ਰਾਤ ਮਰੀਜ਼ਾਂ ਦੀ ਦੇਖਰੇਖ ਕਰ ਰਹੇ ਹਨ। ਫਿਲਮ ਡਬਲਿਊਐੱਚਓ ਦਾ ਉਦੇਸ਼ ਕੁਲ ਬੈਡਾਂ ਦੀ ਸਮਰੱਥਾ 5000 ਤੱਕ ਪਹੁੰਚਣ ਦੀ ਹੈ।