14 ਅਗਸਤ 2024 ਨੂੰ ਲਗਾਏ ਗਏ ਸਨ ਪੌਦੇ | Take Care Plants
(ਬਸੰਤ ਸਿੰਘ ਬਰਾੜ/ਬਲਜਿੰਦਰ ਸਿੰਘ ਇੰਸਾਂ) ਤਲਵੰਡੀ ਭਾਈ, ਮੁੱਦਕੀ। Take Care Plants: ਮਾਨਵਤਾ ਭਲਾਈ ਕੰਮਾਂ ’ਚ ਹਮੇਸ਼ਾ ਮੋਹਰੀ ਰਹਿਣ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਦਾ ਬਲਾਕ ਹਕੂਮਤ ਸਿੰਘ ਵਾਲਾ ਮੁੱਦਕੀ ਦੀ ਸਾਧ-ਸੰਗਤ ਨੇ ਬਲਾਕ ਅਧੀਨ ਆਉਂਦੇ ਪਿੰਡ ਸੁਲਹਾਣੀ ਵਿਖੇ ਪੰਚਾਇਤੀ ਜ਼ਮੀਨ ਵਿੱਚ ਲਗਾਏ ਗਏ 520 ਪੌਦਿਆਂ ਦੀ ਸੰਭਾਲ ਕੀਤੀ ਤੇ ਪਾਣੀ ਪਾਇਆ ਅਤੇ ਘਾਸ ਫੂਸ ਕੱਢਿਆ ਗਿਆ ।
ਇਸ ਸੰਬੰਧੀ ਮੌਕੇ ਗੱਲਬਾਤ ਕਰਦਿਆਂ ਅੱਛਰ ਸਿੰਘ ਇੰਸਾਂ 85 ਮੈਂਬਰ ਪੰਜਾਬ ਤੇ ਗੁਰਨਾਮ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ ਅਤੇ ਲਖਵੀਰ ਸਿੰਘ ਇੰਸਾਂ ਮੁੱਦਕੀ ਪ੍ਰੇਮੀ ਸੰਮਤੀ ਮੈਂਬਰ ਨੇ ਦੱਸਿਆ ਕਿ 15 ਅਗਸਤ 2024 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 14 ਅਗਸਤ 2024 ਨੂੰ ਬਲਾਕ ਹਕੂਮਤ ਸਿੰਘ ਵਾਲਾ ਦੀ ਸਾਧ-ਸੰਗਤ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ 520 ਦੇ ਕਰੀਬ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ ਸਨ।
ਇਹ ਵੀ ਪੜ੍ਹੋ: ਨਾਮ ਸ਼ਬਦ ਦੀ ਅਨਮੋਲ ਦਾਤ ਲੈਣ ਨਾਲ ਹੋਇਆ ਚਮਤਕਾਰ, ਪਰਿਵਾਰ ’ਚ ਛਾ ਗਈਆਂ ਖੁਸ਼ੀਆਂ
ਉਹਨਾਂ ਦੀ ਸਾਂਭ-ਸੰਭਾਲ ਵਾਸਤੇ ਸਾਧ-ਸੰਗਤ ਨੇ ਬੀਤੇ ਦਿਨ ਇਕੱਠੇ ਹੋ ਕੇ ਪੌਦਿਆਂ ਨੂੰ ਪਾਣੀ ਪਾਇਆ ਤੇ ਕਹੀਆਂ ਕਸੀਆਂ ਦੀ ਮੱਦਦ ਨਾਲ ਘਾਹ ਫੂਸ ਨੂੰ ਪੁੱਟ ਕੇ ਚੰਗੀ ਤਰਾਂ ਸਫਾਈ ਕੀਤੀ ਗਈ ਤੇ ਪ੍ਰੇਮੀ ਪਰਮਿੰਦਰ ਸਿੰਘ ਦੇ ਟਰੈਕਟਰ ਦੀ ਮੱਦਦ ਨਾਲ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹਿਆ ਗਿਆ ਤਾਂ ਕਿ ਘਾਹ ਫੂਸ ਦੁਬਾਰਾ ਹਰਾ ਨਾ ਹੋਵੇ । ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਰਾਜਾ ਜਰਾ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਸਾਧ-ਸੰਗਤ ਵੱਲੋਂ ਆਪਣੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਜਨਮ ਦਿਨ ਦੇ ਦਿਹਾੜੇ ਨੂੰ ਸਮਰਪਿਤ ਪੌਦੇ ਲਗਾਏ ਗਏ ਸਨ । ਜਿਨਾਂ ਦੀ ਸਾਂਭ-ਸੰਭਾਲ ਕਰਦਿਆਂ ਪੌਦਿਆਂ ਦੀ ਗੁਡਾਈ ਕੀਤੀ ਗਈ ਤੇ ਪਾਣੀ ਲਗਾਇਆ ਗਿਆ ਜਿਸ ਦੀ ਅਸੀਂ ਬਹੁਤ ਪ੍ਰਸੰਸਾ ਕਰਦੇ ਹਾਂ ਤੇ ਸਾਧ ਸੰਗਤ ਨੂੰ ਅੱਗੇ ਵੀ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਰਹਾਂਗੇ। Take Care Plants
ਇਸ ਮੌਕੇ ਅੱਛਰ ਸਿੰਘ ਇੰਸਾਂ ਪੰਚਾਸੀ ਮੈਂਬਰ ਪੰਜਾਬ , ਗੁਰਨਾਮ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ, ਲਖਵੀਰ ਸਿੰਘ ਇੰਸਾਂ ਮੁੱਦਕੀ, ਪ੍ਰੇਮੀ ਸੰਮਤੀ ਮੈਂਬਰ, ਪਰਮਿੰਦਰ ਸਿੰਘ ਇੰਸਾਂ, ਜਗਦੀਪ ਸਿੰਘ ਇੰਸਾਂ , ਮੇਘਰਾਜ ਸਿੰਘ ਇੰਸਾਂ , ਕੇਵਲ ਸਿੰਘ ਇੰਸਾਂ , ਬੀਰਬਲ ਇੰਸਾਂ , ਛਿੰਦਰ ਸਿੰਘ ਇੰਸਾਂ , ਬਬਲੂ ਇੰਸਾਂ , ਸੁਖਦੇਵ ਸਿੰਘ ਰਾਜੂ ,ਰਸ਼ਪਾਲ ਸਿੰਘ ਇੰਸਾਂ, ਤਰਸੇਮ ਸਿੰਘ ਇੰਸਾਂ , ਜਸਪ੍ਰੀਤ ਸਿੰਘ ਇੰਸਾਂ , ਹਰਜਿੰਦਰ ਸਿੰਘ ਇੰਸਾਂ , ਡਾ. ਬਸੰਤ ਸਿੰਘ ਬਰਾੜ. ਡਾ. ਸਵਿੰਦਰ ਸਿੰਘ ਬਰਾੜ, ਕੇਵਲ ਸਿੰਘ , ਜੰਗੀਰ ਸਿੰਘ ,ਕਸ਼ਮੀਰ ਸਿੰਘ ਸਾਬਕਾ ਸਰਪੰਚ ਪਿੰਡ ਚੰਦੜ ਆਦਿ ਸੇਵਦਾਰ ਮੌਜੂਦ ਸਨ।