Punjab News: ਗੈਂਗਸਟਰ ਗੋਲਡੀ ਬਰਾੜ ਨੇ ਮੈਡੀਕਲ ਕਾਰੋਬਾਰੀ ਤੋਂ ਮੰਗੀ ਕਾਰੋਬਾਰ ’ਚ ਹਿੱਸੇਦਾਰੀ, ਜਾਣੋ ਕੀ ਹੈ ਮਾਮਲਾ

Punjab News
Punjab News: ਗੈਂਗਸਟਰ ਗੋਲਡੀ ਬਰਾੜ ਨੇ ਮੈਡੀਕਲ ਕਾਰੋਬਾਰੀ ਤੋਂ ਮੰਗੀ ਕਾਰੋਬਾਰ ’ਚ ਹਿੱਸੇਦਾਰੀ, ਜਾਣੋ ਕੀ ਹੈ ਮਾਮਲਾ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab News: ਗੈਂਗਸਟਰਾਂ ਨੇ ਹੁਣ ਪੈਸਿਆਂ ਤੋਂ ਇਲਾਵਾ ਜਾਇਦਾਦ ’ਚ ਵੀ ਹਿੱਸਾ ਮੰਗਣਾ ਸ਼ੁਰੂ ਕਰ ਦਿੱਤਾ ਹੈ। ਤਾਜਾ ਮਾਮਲੇ ’ਚ ਮੋਹਾਲੀ ’ਚ ਅੱਤਵਾਦੀ ਗੋਲਡੀ ਬਰਾੜ ਨੇ ਮੋਹਾਲੀ ਦੇ ਇੱਕ ਕਾਰੋਬਾਰੀ ਤੋਂ 2 ਕਰੋੜ ਰੁਪਏ ਦੀ ਫਿਰੌਤੀ ਤੇ ਦੂਜੇ ਤੋਂ ਕਾਰੋਬਾਰ ’ਚ ਹਿੱਸੇਦਾਰੀ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਕਾਰੋਬਾਰੀਆਂ ਨੂੰ ਵਟਸਐਪ ਕਾਲ ਆਈਆਂ ਸਨ। ਧਮਕੀ ਦਿੱਤੀ ਗਈ ਕਿ ਜੇਕਰ ਪੁਲਿਸ ਨੂੰ ਦੱਸਿਆ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ। ਪੁਲਿਸ ਨੇ ਮੁਲਜਮਾਂ ਖਿਲਾਫ਼ ਬੀਐਨਐਸ ਦੀ ਧਾਰਾ 308-1 ਤਹਿਤ ਕੇਸ ਦਰਜ ਕਰ ਲਿਆ ਹੈ। Punjab News

Read This : Punjab Jobs: ਪੰਜਾਬ ’ਚ ਨੌਕਰੀਆਂ ਦੀ ਮੰਗ ਕਰਨ ਵਾਲੇ ਨੌਜਵਾਨਾਂ ਲਈ ਆਈ ਖੁਸ਼ਖਬਰੀ, ਪੜ੍ਹੋ ਪੂਰੀ ਖ਼ਬਰ

18 ਜੂਨ ਨੂੰ ਉਸ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ’ਤੇ ਆਈ ਕਾਲ | Punjab News

ਦੱਸ ਦੇਈਏ ਕਿ ਮੁਹਾਲੀ 18 ਜੂਨ ਨੂੰ ਉਸ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ’ਤੇ ਕਾਲ ਆਈਦੇ ਸੈਕਟਰ-91 ਦੇ ਵਸਨੀਕ ਮੋਹਿਤ ਗਰੋਵਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਸ ਦੀ ਮੈਡੀਕਲ ਫੈਕਟਰੀ ਹੈ। 18 ਜੂਨ ਨੂੰ ਉਸ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ’ਤੇ ਕਾਲ ਆਈ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਗੋਲਡੀ ਬਰਾੜ ਵਜੋਂ ਦੱਸੀ। ਉਸ ਨੂੰ ਆਪਣੇ ਕਾਰੋਬਾਰ ’ਚ ਹਿੱਸੇਦਾਰ ਬਣਾਉਣ ਲਈ ਕਿਹਾ। ਇਸ ਤੋਂ ਬਾਅਦ ਉਸ ਨੇ ਦੁਬਾਰਾ ਫੋਨ ਨਹੀਂ ਚੁੱਕਿਆ ਪਰ ਜਦੋਂ ਉਸ ਨੇ ਦੁਬਾਰਾ ਫੋਨ ਕੀਤਾ ਤਾਂ ਉਸ ਨੇ ਪੁਲਿਸ ਨੂੰ ਸ਼ਿਕਾਇਤ ਕਰਨ ’ਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ।