Haryana Assembly Elections: ਲੋਕਤੰਤਰ ’ਚ ਮਰਿਆਦਾ ਜ਼ਰੂਰੀ

Haryana Assembly Elections

Haryana Assembly Elections: ਹਰਿਆਣਾ ’ਚ ਨਾਮਜ਼ਦਗੀ ਵਾਪਸੀ ਤੋਂ ਬਾਅਦ ਚੋਣ ਮੈਦਾਨ ’ਚ ਡਟੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਟਿਕਟ ਨਾ ਮਿਲਣ ’ਤੇ ਵੱਖ-ਵੱਖ ਪਾਰਟੀਆਂ ਤੋਂ ਕਾਫੀ ਉਮੀਦਵਾਰ ਬਾਗੀ ਹੋਏ ਤਾਂ ਕੁਝ ਨੇ ਦੂਜੀਆਂ ਪਾਰਟੀਆਂ ਵੱਲ ਰੁਖ਼ ਕੀਤਾ ਤੇ ਕਈ ਅਜ਼ਾਦ ਹੀ ਮੈਦਾਨ ’ਚ ਉੱਤਰ ਆਏ ਰਾਜਨੀਤੀ ’ਚ ਹੁਣ ਸਿਰਫ਼ ਇੱਕ ਹੀ ਸਿਧਾਂਤ ਬਚਿਆ ਹੈ ਅਤੇ ਉਹ ਹੈ ਸਿਰਫ ਅਤੇ ਸਿਰਫ ‘ਸੱਤਾ’ ਚਾਹੇ ਉਹ ਕਿਵੇਂ ਵੀ ਹਾਸਲ ਹੋਵੇ ਇੱਕ ਦਿਨ ’ਚ ਦੋ-ਦੋ, ਤਿੰਨ-ਤਿੰਨ ਪਾਰਟੀਆਂ ਬਦਲਣਾ ਹੁਣ ਆਮ ਗੱਲ ਹੋ ਗਈ ਹੈ ਹੁਣ ਵੋਟਰ ਨੂੰ ਵੀ ਦਿਮਾਗ ’ਤੇ ਜ਼ੋਰ ਦੇਣਾ ਪੈਂਦਾ ਹੈ ਕਿ ਕਿਹੜਾ ਆਗੂ ਕਿਸ ਪਾਰਟੀ ’ਚ ਹੈ ਵੋਟਰ ਨੂੰ ਤਾਂ ਛੱਡੋ ਅਕਸਰ ਨੇਤਾ ਲੋਕ ਵੀ ਭੁੱਲ ਜਾਂਦੇ ਹਨ। Haryana Assembly Elections

ਕਿ ਉਹ ਕਿਸ ਪਾਰਟੀ ’ਚ ਹਨ ਤੇ ਗਲਤੀ ਨਾਲ ਆਪਣੀ ਪਾਰਟੀ ਖਿਲਾਫ ਬੋਲਣ ਲੱਗ ਜਾਂਦੇ ਹਨ ਅਜਿਹਾ ਹੀ ਨਜ਼ਾਰਾ ਵਰਤਮਾਨ ਚੋਣ ’ਚ ਫਤਿਆਬਾਦ ਅਤੇ ਜੀਂਦ ’ਚ ਵੀ ਦੇਖਣ ਨੂੰ ਮਿਲਿਆ ਇੱਕ ਆਗੂ ਆਪਣਾ ਵਰਤਮਾਨ ਚੋਣ ਨਿਸ਼ਾਨ ਹੀ ਭੁੱਲ ਗਿਆ ਅਤੇ ਵਿਰੋਧੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਹੀ ਵੋਟ ਦੇਣ ਦੀ ਵਾਰ-ਵਾਰ ਅਪੀਲ ਕਰਦਾ ਰਿਹਾ ਪਿੱਛੋਂ ਸਮੱਰਥਕ ਆਗੂ ਦਾ ਕੁੜਤਾ ਖਿੱਚਦੇ ਰਹੇ ਕਿ ਤੁਸੀਂ ਹੁਣ ਉਸ ਪਾਰਟੀ ’ਚ ਨਹੀਂ ਹੋ, ਉਹ ਤਾਂ ਵਿਰੋਧੀ ਪਾਰਟੀ ਹੈ ਕਾਫੀ ਵਾਰ ਕਹਿਣ ਤੋਂ ਬਾਅਦ ਆਗੂ ਨੂੰ ਯਾਦ ਆਇਆ ਫਿਰ ਗਲਤੀ ਸੁਧਾਰੀ ਖੈਰ! ਇਸ ਤਰ੍ਹਾਂ ਦੀਆਂ ਇਹ ਗੱਲਾਂ ਹੁਣ ਆਮ ਹੋ ਗਈਆਂ ਹਨ। Haryana Assembly Elections

Read This : America News: ਪੰਜਾਬੀ ਨੌਜਵਾਨ ਦੀ ਅਮਰੀਕਾ ’ਚ ਮੌਤ

ਪਰ ਸਿਆਸੀ ਆਗੂਆਂ ਨੂੰ ਚੋਣ ਪ੍ਰਚਾਰ ਦੌਰਾਨ ਮਰਿਆਦਾ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਕਿਸੇ ਦੇ ਖਿਲਾਫ਼ ਨਿੱਜੀ ਟਿੱਪਣੀ, ਜਾਤੀਸੂਚਕ ਜਾਂ ਧਾਰਮਿਕ ਵਿਅੰਗ, ਮਹਿਲਾ ਵਿਰੋਧੀ ਬਿਆਨ ਕਿਸੇ ਵੀ ਸੱਭਿਆ ਇਨਸਾਨ ਦੇ ਮੁੱਖ ’ਚੋਂ ਸੋਭਾ ਨਹੀਂ ਦਿੰਦੇ ਚੰਗਾ ਹੋਵੇ ਜੇਕਰ ਆਗੂ ਚੋਣ ਪ੍ਰਚਾਰ ਦੌਰਾਨ ਵਿਕਾਸ ਦਾ ਆਪਣਾ ਏਜੰਡਾ ਰੱਖਣ ਜਨਤਾ ਨੂੰ ਵੀ ਚਾਹੀਦੈ ਕਿ ਉਹ ਆਗੂਆਂ ਵੱਲੋਂ ਕੀਤੇ ਵਾਅਦੇ ਆਪਣੇ ਜ਼ਿਹਨ ’ਚ ਰੱਖੇ ਅਤੇ ਅਗਲੀਆਂ ਚੋਣਾਂ ’ਚ ਜਦੋਂ ਉਹ ਦੁਬਾਰਾ ਉਨ੍ਹਾਂ ਸਾਹਮਣੇ ਆਉਣ ਤਾਂ ਉਨ੍ਹਾਂ ਵਾਅਦਿਆਂ ਦਾ ਹਿਸਾਬ ਲੈਣ ਪਰ ਹਿਸਾਬ ਲੈਣ ’ਚ ਸੰਯਮ, ਸਨਮਾਨ ਅਤੇ ਸ਼ਾਲੀਨਤਾ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਲੋਕਤੰਤਰ ’ਚ ਮਰਿਆਦਾ ਬਹੁਤ ਜ਼ਰੂਰੀ ਹੈ। Haryana Assembly Elections