Hockey Asian Champions Trophy : ਸੈਮੀਫਾਈਨਲ ‘ਚ ਦੱਖਣੀ ਕੋਰੀਆ ਨੂੰ ਹਰਾ ਕੇ ਫਾਈਨਲ ’ਚ ਪਹੁੰਚਿਆ ਭਾਰਤ

Hockey Asian Champions Trophy
Hockey Asian Champions Trophy : ਸੈਮੀਫਾਈਨਲ 'ਚ ਦੱਖਣੀ ਕੋਰੀਆ ਨੂੰ ਹਰਾ ਕੇ ਫਾਈਨਲ ’ਚ ਪਹੁੰਚਿਆ ਭਾਰਤ

ਸੈਮੀਫਾਈਨਲ ‘ਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ

ਸਪੋਰਟਸ ਡੈਸਕ। Hockey Asian Champions Trophy: ਪ੍ਰਚੰਡ ਫਾਰਮ ’ਚ ਚੱਲ ਰਹੀ ਭਾਰਤੀ ਹਾਕੀ ਟੀਮ ਨੇ ਸੈਮੀਫਾਈਨਲ ’ਚ ਦੱਖਣੀ ਕੋਰੀਆ ਨੂੰ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤੀ ਟੀਮ ਛੇਵੀਂ ਵਾਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਸੋਮਵਾਰ ਨੂੰ ਦੂਜੇ ਸੈਮੀਫਾਈਨਲ ਮੈਚ ‘ਚ ਮੌਜੂਦਾ ਚੈਂਪੀਅਨ ਭਾਰਤ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ। ਇਸ ਟੂਰਨਾਮੈਂਟ ਵਿੱਚ ਭਾਰਤ ਦੀ ਇਹ ਲਗਾਤਾਰ ਛੇਵੀਂ ਜਿੱਤ ਹੈ।

ਭਾਰਤ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਮੈਚ ਦੇ ਜਿੱਤੇ ਦੇ ਹੀਰੋ  ਭਾਰਤੀ ਕਪਤਾਨ ਹਰਮਨਪ੍ਰੀਤ ਰਹੇ ਜਿਨ੍ਹਾਂ ਨੇ ਸਭ ਤੋਂ ਵੱਧ 2 ਗੋਲ ਕੀਤੇ। ਉਨ੍ਹਾਂ ਤੋਂ ਇਲਾਵਾ ਉੱਤਮ ਸਿੰਘ ਅਤੇ ਜਰਮਨਪ੍ਰੀਤ ਨੇ 1-1 ਗੋਲ ਕੀਤਾ। ਦੱਖਣੀ ਕੋਰੀਆ ਵੱਲੋਂ ਇੱਕੋ ਇੱਕ ਗੋਲ ਯੰਗ ਜੀ ਹੁਨ ਨੇ ਕੀਤਾ। ਫੀਲਡ ਗੋਲ ਲਈ ਜਰਮਨਪ੍ਰੀਤ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ।  Hockey Asian Champions Trophy

ਇਹ ਵੀ ਪੜ੍ਹੋ: CBSE Notice: CBSE ਦੀ ਇਹ ਸਕੂਲਾਂ ’ਤੇ ਵੱਡੀ ਕਾਰਵਾਈ, ਜਾਣੋ

ਭਾਰਤੀ ਟੀਮ ਨੇ ਸ਼ੁਰੂਆਤ ਤੋਂ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਆਖਰ ਤੱਕ ਭਾਰਤੀ ਟੀਮ ਨੇ ਆਪਣੀ ਹਮਲਾਵਰ ਖੇਡ ਜਾਰੀ ਰੱਖੀ, ਜਿਸ ਸਦਕਾ ਭਾਰਤ ਨੇ ਪੂਰੇ ਮੈਚ ਦੌਰਾਨ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੱਤਾ। ਭਾਰਤ ਨੇ ਮੈਚ ਦੇ ਪਹਿਲੇ ਹੀ ਮਿੰਟ ਤੋਂ ਕੋਰੀਆ ‘ਤੇ ਦਬਾਅ ਬਣਾਇਆ। ਭਾਰਤ ਨੇ ਕੋਰੀਆ ਦੇ ਡੀ ‘ਤੇ ਇਕ ਤੋਂ ਬਾਅਦ ਇਕ ਕਈ ਮੌਕੇ ਬਣਾਏ। ਕੁਆਰਟਰ ਦੇ 13ਵੇਂ ਮਿੰਟ ਵਿੱਚ ਉੱਤਮ ਸਿੰਘ ਨੇ ਗੋਲ ਕਰਕੇ ਭਾਰਤ ਨੂੰ ਬੜ੍ਹਤ ਦਿਵਾਈ। ਉਸ ਨੇ ਆਰ.ਈ.ਜੀਤ ਸਿੰਘ ਹੁੰਦਲ ਦੀ ਸਹਾਇਤਾ ‘ਤੇ ਫੀਲਡ ਗੋਲ ਕੀਤਾ।

ਕਪਤਾਨ ਹਰਮਨਪ੍ਰੀਤ ਨੇ 2 ਗੋਲ ਕੀਤੇ

Hockey Asian Champions Trophy
Hockey Asian Champions Trophy

ਮੈਚ ਦੇ 19ਵੇਂ ਮਿੰਟ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਨੇ ਭਾਰਤ ਦੇ ਪਹਿਲੇ ਪੈਨਲਟੀ ਕਾਰਨਰ ’ਤੇ ਗੋਲ ਕੀਤਾ। ਅਭਿਸ਼ੇਕ ਦੇ ਇੰਜੈਕਸ਼ਨ ‘ਚ ਹਰਮਨ ਨੇ ਸਿੱਧਾ ਸ਼ਾਟ ਲਿਆ ਜੋ ਕੋਰੀਆਈ ਡਿਫੈਂਡਰ ਤੋਂ ਹਟ ਕੇ ਗੋਲ ‘ਚ ਚਲਾ ਗਿਆ। ਇਸ ਤੋਂ ਬਾਅਦ 27ਵੇਂ ਮਿੰਟ ਵਿੱਚ ਭਾਰਤੀ ਡਿਫੈਂਡਰ ਜਰਮਨਪ੍ਰੀਤ ਸਿੰਘ ਨੇ ਸੁਖਜੀਤ ਨੂੰ ਏਰੀਅਲ ਪਾਸ ਦਿੱਤਾ ਜਿਸ ’ਤੇ ਸੁਖਜੀਤ ਗੋਲ ਨਹੀ ਕਰ ਸਕੇ। ਇਸ ਕੁਆਰਟਰ ਤੋਂ ਬਾਅਦ 2-0 ਨਾਲ ਅੱਗੇ ਸੀ। Hockey Asian Champions Trophy

ਭਾਰਤ ਨੇ ਚੌਥੇ ਕੁਆਰਟਰ ਵਿੱਚ ਵੀ ਆਪਣਾ ਹਮਲਾ ਜਾਰੀ ਰੱਖਿਆ। ਭਾਰਤ ਨੂੰ ਇਸ ਕੁਆਰਟਰ ਵਿੱਚ 3 ਮੌਕੇ ਮਿਲੇ, ਜਿਸ ਵਿੱਚ ਉਹ ਗੋਲ ’ਚ ਨਹੀਂ ਬਦਲ ਸਕਿਆ। ਮੈਚ ਦੇ 55ਵੇਂ ਮਿੰਟ ਵਿੱਚ ਅਭਿਸ਼ੇਕ ਨੇ ਗੋਲ ਵੱਲ ਤੇਜ਼ ਸ਼ਾਟ ਖੇਡਿਆ। ਇੱਥੇ ਕੋਰੀਆਈ ਗੋਲਕੀਪਰ ਨੇ ਡਾਈਵਿੰਗ ਕਰਦੇ ਹੋਏ ਸ਼ਾਨਦਾਰ ਬਚਾਅ ਕੀਤਾ। ਇਸ ਤੋਂ ਬਾਅਦ 52ਵੇਂ ਮਿੰਟ ਵਿੱਚ ਅਮਿਤ ਰੋਹਿਤਦਾਸ ਨੂੰ ਗ੍ਰੀਨ ਕਾਰਡ ਮਿਲਿਆ। ਭਾਰਤ ਨੇ 55ਵੇਂ ਮਿੰਟ ਵਿੱਚ ਮਨਪ੍ਰੀਤ ਦੇ ਸ਼ਾਟ ਨਾਲ ਆਪਣੀ ਬੜ੍ਹਤ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਕੋਰੀਆਈ ਡਿਫੈਂਸ ਨੇ ਬਚਾਅ ਕਰ ਲਿਆ।

ਹੁਣ ਫਾਈਨਲ ’ਚ ਭਾਰਤ ਦਾ ਮੁਕਾਬਲਾ ਮੰਗਲਵਾਰ ਨੂੰ ਮੇਜ਼ਬਾਨ ਚੀਨ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ। ਚੀਨ ਨੇ ਪਹਿਲੇ ਸੈਮੀਫਾਈਨਲ ਦੇ ਪੈਨਲਟੀ ਸ਼ੂਟ ਆਊਟ ਵਿੱਚ ਪਾਕਿਸਤਾਨ ਨੂੰ 2-0 ਨਾਲ ਹਰਾਇਆ।