Drug Smuggler: ਨਸ਼ਾ ਤਸਕਰਾਂ ’ਤੇ ਸ਼ਿਕੰਜਾ: ਰੋਪੜ ਪੁਲਿਸ ਵੱਲੋਂ 211 ਕੇਸਾਂ ਵਿੱਚ 296 ਨਸ਼ਾ ਤਸਕਰ ਗ੍ਰਿਫ਼ਤਾਰ

Drug Smuggler
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਨਿਲਾਂਬਰੀ ਜਗਦਲੇ, ਡੀ.ਆਈ.ਜੀ. ਰੋਪੜ ਰੇਂਜ।

(ਐੱਮ ਕੇ ਸ਼ਾਇਨਾ) ਮੋਹਾਲੀ/ਰੋਪੜ। Drug Smuggler: ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੋਪੜ ਰੇਂਜ ਵਿੱਚ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਾਤਮੇ ਲਈ ਸਪੈਸ਼ਲ ਮੁਹਿੰਮ ਆਰੰਭੀ ਗਈ ਹੈ, ਜਿਸ ਤਹਿਤ ਹੁਣ ਤੱਕ 211 ਕੇਸਾਂ ਵਿੱਚ 296 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਾਣਕਾਰੀ ਦਿੰਦਿਆਂ ਨਿਲਾਂਬਰੀ ਜਗਦਲੇ, ਡੀ.ਆਈ.ਜੀ. ਰੋਪੜ ਰੇਂਜ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਰੋਪੜ ਰੇਂਜ ਦੇ ਜ਼ਿਲ੍ਹਿਆਂ ਰੋਪੜ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਨਸ਼ਿਆਂ ਦੇ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ 211 ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 296 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਕਰੀਬ 381 ਕਿੱਲੋ 770 ਗ੍ਰਾਮ ਭੁੱਕੀ, 44 ਕਿੱਲੋ 167 ਗ੍ਰਾਮ ਅਫੀਮ, 13 ਗ੍ਰਾਮ 10 ਮਿਲੀਗ੍ਰਾਮ ਸਮੈਕ, 963 ਗ੍ਰਾਮ ਨਸ਼ੀਲਾ ਪਾਊਡਰ, 14507 ਨਸ਼ੀਲੀਆਂ ਗੋਲੀਆਂ, 1 ਕਿੱਲੋ 746 ਗ੍ਰਾਮ ਚਰਸ, 1 ਕਿਲੋ 397 ਗ੍ਰਾਮ 75 ਮਿਲੀਗ੍ਰਾਮ ਹੈਰੋਇਨ, 50 ਨਸ਼ੀਲੀ ਦਵਾਈ ਦੀਆਂ ਬੋਤਲਾਂ, 61 ਕਿਲੋ 347 ਗ੍ਰਾਮ ਗਾਂਜਾ, 3281 ਨਸ਼ੀਲੇ ਇੰਜੈਕਸ਼ਨ ਅਤੇ 3,95,450-/ ਡਰੱਗ ਮਨੀ ਵਗੈਰਾ ਦੀ ਰਿਕਵਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਨੇ 38 IAS ਅਤੇ ਇੱਕ PCS ਅਧਿਕਾਰੀਆਂ ਦੇ ਕੀਤੇ ਤਬਾਦਲੇ

ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ 42,00,000 ਰੁਪਏ ਤੋਂ ਵੱਧ ਦੀ ਪ੍ਰਾਪਰਟੀ ਫਰੀਜ਼ ਕਰਵਾਉਣ ਲਈ ਸਮਰੱਥ ਅਥਾਰਟੀ ਨੂੰ ਕੇਸ ਭੇਜੇ ਗਏ ਹਨ ਅਤੇ ਨਸ਼ਾ ਤਸਕਰਾਂ ਦੀ 1,34,123/-ਰੁਪਏ ਦੀ ਪ੍ਰਾਪਰਟੀ ਜ਼ਬਤ ਕਰਵਾਈ ਗਈ ਹੈ। ਡੀ ਆਈ ਜੀ ਅਨੁਸਾਰ ਐਨ.ਡੀ.ਪੀ.ਐਸ ਦੇ ਜੋ ਮੁਲਜ਼ਮ ਜਮਾਨਤਾਂ ਲੈਣ ਉਪਰੰਤ ਸਬੰਧਿਤ ਅਦਾਲਤਾਂ ਵਿੱਚ ਹਾਜ਼ਰ ਨਹੀਂ ਹੋ ਰਹੇ, ਉਨ੍ਹਾਂ ਦੀਆਂ ਜ਼ਮਾਨਤਾਂ ਕੈਂਸਲ ਕਰਵਾਉਣ ਲਈ ਵੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। Drug Smuggler

ਉਨ੍ਹਾਂ ਕਿਹਾ ਕਿ ਤਾਜ਼ਾ ਮਾਮਲੇ ਵਿੱਚ 10 ਸਤੰਬਰ 2024 ਨੂੰ ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਰੇਂਜ ਰੋਪੜ ਕੈਂਪ ਐਟ ਮੋਹਾਲੀ ਦੀ ਟੀਮ ਦੇ ਇੰਚਾਰਜ ਸੁਖਵਿੰਦਰ ਸਿੰਘ ਐਸਆਈ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਸੰਜੇ ਕੁਮਾਰ ਉਰਫ ਸੰਜੂ ਪੁੱਤਰ ਰਾਮ ਬਾਬੂ ਵਾਸੀ ਮਕਾਨ ਨੰਬਰ 389, ਵਿਕਾਸ ਨਗਰ ਮੋਲੀ ਜਗਰਾ ਚੰਡੀਗੜ੍ਹ ਜੋ ਕਿ ਨਸ਼ੀਲੀਆ ਦਵਾਈਆਂ ਦੀ ਸਪਲਾਈ ਦੇਣ ਨੇੜੇ ਨੌ ਗਜਾ ਪੀਰ ਸੈਣੀ ਵਿਹਾਰ ਫੇਸ-1 ਬਲਟਾਨਾ ਵਾਲੀ ਗਲੀ ਵਿਚ ਮੋਟਰਸਾਈਕਲ ਸਪਲੈਂਡਰ ਤੇ ਆਇਆ ਸੀ, ਨੂੰ ਸਮੇਤ ਉਕਤ ਮੋਟਰਸਾਈਕਲ ਤੇ ਪਿਠੂ ਬੈਗ ਸਮੇਤ ਕਾਬੂ ਕੀਤਾ ਗਿਆ ਤੇ ਜਸਪਿੰਦਰ ਸਿੰਘ ਗਿੱਲ, ਡੀ.ਐਸ.ਪੀ. ਜ਼ੀਰਕਪੁਰ ਜ਼ਿਲ੍ਹਾ ਮੋਹਾਲੀ ਦੀ ਹਾਜ਼ਰੀ ਵਿਚ ਉਸ ਦੀ ਪੁੱਛਗਿੱਛ ਕੀਤੀ ਗਈ। Drug Smuggler

ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਜਾਰੀ ਰਹੇਗੀ | Drug Smuggler

ਉਸਨੇ ਪੁੱਛਗਿਛ ਵਿੱਚ ਦੱਸਿਆ ਕਿ ਉਸਦੇ ਖਿਲਾਫ ਪਹਿਲਾ ਵੀ ਸੈਕਟਰ 39 ਚੰਡੀਗੜ੍ਹ ਵਿਖੇ 22 ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਹੈ। ਤਲਾਸ਼ੀ ਦੌਰਾਨ ਉਸ ਪਾਸੋਂ 50 ਨਸ਼ੀਲੀ ਸ਼ੀਸ਼ੀਆਂ, 2120 ਨਸ਼ੀਲੇ ਕੈਪਸੂਲ, 6470 ਨਸ਼ੀਲੀ ਗੋਲੀਆਂ, 36 ਨਸ਼ੀਲੇ ਟੀਕਿਆਂ ਅਤੇ 20,000/- ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਨਿਲਾਂਬਰੀ ਜਗਦਲੇ, ਆਈ.ਪੀ.ਐਸ, ਡੀ.ਆਈ.ਜੀ, ਰੋਪੜ ਰੇਂਜ ਨੇ ਦੱਸਿਆ ਭਵਿੱਖ ਵਿੱਚ ਵੀ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਜਾਰੀ ਰਹੇਗੀ।