ਬਦਲਦੇ ਮੌਸਮ ਦੌਰਾਨ ਸਿਹਤ ਦਾ ਇਸ ਤਰ੍ਹਾਂ ਰੱਖੋ ਖਿਆਲ, ਡਾ. ਸੰਦੀਪ ਭਾਦੂ ਨੇ ਦਿੱਤੇ ਟਿਪਸ…

Free Medical Checkup Camp

ਕੈਂਪ ਦੌਰਾਨ 143 ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ | Free Medical Checkup Camp

ਸ੍ਰੀ ਕਿੱਕਰਖੇੜਾ (ਅਬੋਹਰ) (ਮੇਵਾ ਸਿੰਘ)। Free Medical Checkup Camp : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ ਦੀ ਅਗਵਾਈ ਵਿੱਚ 154ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਐਮ.ਐਸ.ਜੀ. ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕੜਖੇੜਾ, ਤਹਿ: ਅਬੋਹਰ, ਜ਼ਿਲ੍ਹਾ ਫਾਜਿਲਕਾ ਵਿਖੇ ਲਾਇਆ ਗਿਆ। ਇਹ ਕੈਂਪ ਸ਼ਾਹ ਸਤਿਨਾਮ ਜੀ ਸਪੈਸ਼ਲਿਸਟੀ ਹਪਸਤਾਲ ਸਰਸਾ ਤੋਂ ਡਾ. ਸੰਦੀਪ ਭਾਦੂ ਇੰਸਾਂ ਐਮਡੀ ਦੀ ਅਗਵਾਈ ਵਿਚ ਲਾਇਆ ਗਿਆ। ਇਸ ਵਕਤ ਉਨ੍ਹਾਂ ਦੇ ਨਾਲ ਡਾ. ਵਿਕਰਮ ਅਤੇ ਡਾ. ਇੰਦਰਪਾਲ ਵੱਲੋਂ ਵੱਖ-ਵੱਖ ਬੀਮਾਰੀਆਂ ਦੇ ਮਰੀਜਾਂ ਦੀ ਚੈਕਅੱਪ ਕੀਤੀ।

Free Medical Checkup Camp

ਇਸ ਮੌਕੇ ਲੋੜਵੰਦ 143 ਮਰੀਜਾਂ ਦੇ ਚੈਕਅੱਪ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਸੰਖੇਪ ਵਿਚ ਬੋਲਦਿਆਂ ਡਾ. ਸੰਦੀਪ ਭਾਦੂ ਇੰਸਾਂ ਨੇ ਕਿਹਾ ਕਿ ਇਹ ਮੈਡੀਕਲ ਚੈਕਅੱਪ ਕੈਂਪ ਪੂਜਨੀਕ ਗੁਰੂ ਜੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੀਐਮਓ ਫਾਜਿਲਕਾ ਦੀ ਮਨਜੂਰੀ ਨਾਲ ਪਿਛਲੇ ਕਾਫੀ ਸਮੇਂ ਤੋਂ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਦਲਦੇ ਮੌਸਮ ਵਿਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਲੱਛਣ ਕੁਝ ਮਰੀਜਾਂ ਵਿੱਚ ਦੇਖਣ ਨੂੰ ਮਿਲਦੇ ਹਨ। ਵੱਖ-ਵੱਖ ਬੀਮਾਰੀਆਂ ’ਚ ਜੇਕਰ ਕਿਸੇ ਨੂੰ ਚਿਕਨਪੋਕਸ ਦੀ ਬੀਮਾਰੀ ਆ ਜਾਂਦੀ ਹੈ ਤਾਂ ਮਰੀਜ ਨੂੰ ਕੁਝ ਦਿਨ ਪਰਿਵਾਰ ਤੋਂ ਅਲੱਗ ਰੱਖਿਆ ਜਾਵੇ, ਤਾਂ ਕਿ ਇਹ ਬੀਮਾਰੀ ਅੱਗੇ ਨਾ ਫੈਲੇ, ਕਿਉਂਕਿ ਮਰੀਜ ਦੇ ਨਾਲ ਹੱਥ ਲੱਗਣ ਤੇ ਵੀ ਇਹ ਬੀਮਾਰੀ ਅੱਗੇ ਫੈਲਦੀ ਹੈ। Free Medical Checkup Camp

ਮੌਂਕੀਪੋਕਸ ਤੋਂ ਘਰਬਾਉਣ ਦੀ ਲੋੜ ਨਹੀਂ ਪਰਹੇਜ਼ ਜ਼ਰੂਰੀ : ਡਾ. ਸੰਦੀਪ ਭਾਦੂ ਇੰਸਾਂ

ਇਸੇ ਤਰ੍ਹਾਂ ਮੌਂਕੀਪੋਕਸ ਬੀਮਾਰੀ ਜੋ ਕਾਫੀ ਖਤਰਨਾਕ ਹੈ, ਇਸ ਵਿਚ ਵੀ ਮਰੀਜ ਨੂੰ ਚਾਰ ਪੰਜ ਦਿਨ ਅਲਹਿਦਾ ਕਮਰੇ ਵਿੱਚ ਰੱਖਿਆ ਜਾਵੇ, ਤਾਂ ਜੋ ਇਹ ਬੀਮਾਰੀ ਅੱਗੇ ਨਾ ਫੈਲ ਸਕੇ ਤੇ ਕਰੀਬ 4-5 ਦਿਨਾਂ ਵਿਚ ਇਹ ਬੀਮਾਰੀ ਆਪਣੇ ਆਪ ਠੀਕ ਹੋ ਜਾਂਦੀ ਹੈ। ਇਸ ਦੇ ਲੱਛਣ ਸਰੀਰ ਉਪਰ ਨਿੱਕੇ ਨਿੱਕੇ ਦਾਣੇ, ਖਾਰਸ਼ ਹੋਣਾ ਜਾਂ ਜਿਆਦਾ ਸਿਰ ਦੁਖਣਾ ਹਨ। ਉਂਝ ਮੌਂਕੀਪੋਕਸ ਦਾ ਸਾਰੇ ਦੇਸ਼ ਵਿਚ ਅਜੇ ਤੱਕ ਇੱਕ ਮਰੀਜ ਹੀ ਸਾਹਮਣੇ ਆਇਆ ਸੀ, ਇਸ ਲਈ ਬਹੁਤਾ ਘਬਰਾਉਣ ਦੀ ਲੋੜ ਨਹੀਂ। Free Medical Checkup Camp

Read Also : Saving Scheme : ਭਵਿੱਖ ਦੀ ਚਿੰਤਾ ਕਰਦੇ ਹੋ ਤਾਂ ਸੁਰੱਖਿਅਤ ਕਰਨ ਦੇ ਤਰੀਕੇ ਵੀ ਸਿੱਖ ਲਵੋ

ਡਾ. ਭਾਦੂ ਨੇ ਕਿਹਾ ਕਿ ਸਾਨੂੰ ਖਾਸਕਰ ਖਾਣ ਜਾਂ ਪੀਣ ਵੇਲੇ ਮੌਸਮ, ਰੁੱਤ ਤੇ ਸਮੇਂ ਦਾ ਖਿਆਲ ਰੱਖਣਾ ਚਾਹੀਦਾ ਹੈ, ਤੇ ਜੇਕਰ ਭੁੱਖ ਤੋਂ ਥੋੜਾ ਜਿਹਾ ਘੱਟ ਖਾਧਾ ਜਾਵੇ ਤਾਂ ਖਾਧਾ ਗਿਆ ਰਾਸ਼ਨ ਸਾਨੂੰ ਛੇਤੀ ਛੇਤੀ ਹਜਮ ਹੋ ਜਾਂਦਾ ਹੈ, ਤੇ ਸਾਡੀ ਪਾਚਣ ਸ਼ਕਤੀ ਵੀ ਸਹੀ ਬਣੀ ਰਹਿੰਦੀ ਹੈ। ਉਨ੍ਹਾਂ ਆਖਰ ਵਿੱਚ ਕਿਹਾ ਕਿ ਲਾ-ਇਲਾਜ ਤੇ ਖਤਰਨਾਕ ਬੀਮਾਰੀਆਂ ਦਾ ਇਲਾਜ ਵੀ ਸੰਭਵ ਹੈ, ਜੇਕਰ ਸਮੇਂ ਸਿਰ ਸਰੀਰ ਦਾ ਮੈਡੀਕਲ ਚੈਕਅੱਪ ਕਰਾਇਆ ਜਾਵੇ, ਤਾਂ ਜੋ ਸਰੀਰ ਅੰਦਰ ਪਨਪ ਰਹੀ ਹਰ ਤਰ੍ਹਾਂ ਦੀ ਬੀਮਾਰੀ ਨੂੰ ਸ਼ੁਰੁੂ ਵਿਚ ਹੀ ਦਵਾਈ ਨਾਲ ਕੰਟਰੋਲ ਵਿਚ ਕੀਤਾ ਜਾ ਸਕੇ।

ਸਮੇਂ ਸਿਰ ਇਲਾਜ ਕਰਵਾਓ ਨਹੀਂ ਵਧੇਗੀ ਬਿਮਾਰੀ | Free Medical Checkup Camp

ਅਗਰ ਅਸੀਂ ਸਮੇਂ ਸਿਰ ਧਿਆਨ ਨਹੀਂ ਦਿੰਦੇ ਤਾਂ ਉਹ ਮਾਮੂਲੀ ਬੀਮਾਰੀ ਵੀ ਸਾਡੇ ਲਈ ਘਾਤਕ ਸਾਬਤ ਹੋ ਸਕਦੀ ਹੈ। ਇਸ ਸਮੇਂ ਬਲਾਕ ਆਜਮਵਾਲਾ, ਕਿੱਕਰਖੇੜਾ, ਬੱਲੂਆਣਾ, ਅਬੋਹਰ, ਫਾਜਿਲਕਾ ਅਤੇ ਖੂਈਆਂ ਸਰਵਰ ਬਲਾਕਾਂ ਤੋਂ ਸਾਧਸੰਗਤ ਆਪਣਾ ਮੈਡੀਕਲ ਚੈਕਅੱਪ ਕਰਾਉਣ ਵਾਸਤੇ ਸ੍ਰੀ ਕਿੱਕਰਖੇੜਾ ਵਿਖੇ ਕੈਂਪ ਵਿਚ ਪਹੁੰਚੀ। ਇਸ ਮੌਕੇ 85 ਮੈਂਬਰਾਂ ਵਿਚ ਦੁਲੀ ਚੰਦ ਇੰਸਾਂ, ਨਿਰਮਲਾ ਇੰਸਾਂ, ਸੁਖਚੈਨ ਸਿੰਘ ਇੰਸਾਂ ਪ੍ਰੇਮੀ ਸੇਵਕ ਬਲਾਕ ਕਿੱਕਰਖੇੜਾ, ਗੁਰਪਵਿੱਤਰ ਸਿੰਘ ਇੰਸਾਂ 15 ਮੈਂਬਰ, ਰਾਜਬਲੰਬਰ ਸਿੰਘ ਇੰਸਾਂ ਪ੍ਰੇਮੀ ਸੇਵਕ ਪਿੰਡ ਆਜਮਵਾਲਾ, ਦਿਲਬਾਗ ਸਿੰਘ ਇੰਸਾਂ, ਰਾਮ ਪ੍ਰਤਾਪ ਇੰਸਾਂ 15 ਮੈਂਬਰ, ਬਨਵਾਰੀ ਲਾਲ ਇੰਸਾਂ 15 ਮੈਂਬਰ, ਦਲੀਪ ਰਾਮ ਇੰਸਾਂ, ਕਾਲੂ ਰਾਮ ਇੰਸਾਂ, ਮੈਡੀਕਲ ਟੀਮ ਵਿਚ ਕ੍ਰਿਸ਼ਨ ਕੁਮਾਰ ਕਾਲੜਾ, ਡਾ. ਗੁਰਮਖ ਇੰਸਾਂ, ਸੁਰਿੰਦਰ ਕੁਮਾਰ ਇੰਸਾਂ, ਮਹਿੰਦਰ ਕੁਮਾਰ ਇੰਸਾਂ ਨੇ ਵੀ ਆਪਣੀ ਜਿੰਮੇਵਾਰੀ ਨਿਭਾਈ।

LEAVE A REPLY

Please enter your comment!
Please enter your name here