(ਅਨਿਲ ਲੁਟਾਵਾ) ਅਮਲੋਹ। ਸ਼ਹਿਰ ਅਤੇ ਇਲਾਕੇ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਐਸ.ਡੀ.ਐਮ.ਅਮਲੋਹ ਕਰਨਦੀਪ ਸਿੰਘ ਨੂੰ ਇਕ ਮੰਗ ਪੱਤਰ ਦੇ ਕੇ ਸੜਕਾਂ ਕਿਨਾਰੇ ਫ਼ਿਰਦੇ ਪਸੂਆਂ ਦੀ ਸੰਭਾਲ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲੋਕ ਦੁੱਧ ਨਾ ਦਿੰਦੇ ਪਸੂਆਂ ਨੂੰ ਰਾਤ ਸਮੇਂ ਸੜਕਾਂ ਉਪਰ ਛੱਡ ਜਾਦੇ ਹਨ ਜਿਸ ਕਾਰਨ ਹਾਦਸੇ ਵਾਪਰ ਰਹੇ ਹਨ। Amloh News
ਇਹ ਵੀ ਪੜ੍ਹੋ: ਸਰਕਾਰ ਦੇ ਇਸ ਫ਼ੈਸਲੇ ਦੀ ਸੂਬੇ ਭਰ ‘ਚ ਹੋ ਰਹੀ ਐ ਸ਼ਾਲਾਘਾ, ਹੋ ਰਿਹੈ ਫ਼ਾਇਦਾ…
ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਗਊ ਸੈਸ ਰਾਹੀ ਇਕਠੇ ਕਰਕੇ ਸਰਕਾਰੀ ਗਊਸ਼ਾਲਾ ਗੜੌਲੀਆਂ ਭੇਜੇ ਜਾਂਦੇ ਹਨ ਇਸ ਲਈ ਸਰਕਾਰ ਅਤੇ ਪ੍ਰਸਾਸ਼ਨ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਗਊਆਂ ਅਤੇ ਸਾਨ੍ਹਾਂ ਨੂੰ ਸਰਕਾਰੀ ਗਊਸ਼ਾਲਾ ਭੇਜਿਆ ਜਾਵੇ ਅਤੇ ਸ਼ਹਿਰ ਦੇ ਗਊਸੈਸ ਦੇ ਪੈਸੇ ਲੋਕਲ ਗਊਸ਼ਾਲਾਵਾਂ ਨੂੰ ਦਿੱਤੇ ਜਾਣ। ਐਸਡੀਐਮ ਕਰਨਦੀਪ ਸਿੰਘ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਅਵਾਰਾ ਪਸ਼ੂ ਛੱਡਣਵਾਲਿਆਂ ਨੂੰ ਰੋਕਣ ਅਤੇ ਪਿਛਲੇ ਦਿਨੀਂ ਵਾਪਰੇ ਹਾਦਸੇ ਵਿਚ ਮਰੀਆਂ ਗਊਆਂ ਸਬੰਧੀ ਵਾਹਨ ਚਾਲਕ ਖਿਲਾਫ਼ ਬਣਦੀ ਕਾਰਵਾਈ ਲਈ ਡੀ.ਐਸ.ਪੀ. ਨੂੰ ਲਿਖਿਆ ਜਾਵੇਗਾ ਅਤੇ ਸੜ੍ਹਕਾਂ ਕਿਨਾਰੇ ਫਿਰਦੇ ਪਸੂਆਂ ਨੂੰ ਸਰਕਾਰੀ ਗਊਸਾਲਾ ਭੇਜਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਭੇਜਿਆ ਜਾਵੇਗਾ।
ਵਫਦ ਦੀ ਅਗਵਾਈ ਸ਼ਾਸਤਰੀ ਗੁਰੂ ਦੱਤ ਸ਼ਰਮਾ ਸੰਚਾਲਕ ਵੇਦਿਕ ਸਨਾਤਨ ਭਵਨ ਅਮਲੋਹ, ਗਊ ਸੇਵਾ ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ, ਸਿਵ ਸੇਨਾ ਹਿੰਦੋਸਤਾਨ ਪੰਜਾਬ ਦਿਹਾਤੀ ਦੇ ਪ੍ਰਧਾਨ ਪੰਡਤ ਕਾਲਾ ਭੜ੍ਹੀ, ਵਾਤਾਵਰਨ ਪ੍ਰੇਮੀ ਜੈ ਦੇਵ ਲਖਵਿੰਦਰ ਖਨੌੜਾ, ਧਰਮਪਾਲ ਜੱਸੋਮਾਜਰਾ ਆਦਿ ਨੇ ਕੀਤੀ।