AFG vs NZ: ਅਫਗਾਨਿਸਤਾਨ-ਨਿਊਜੀਲੈਂਡ ਟੈਸਟ, ਤੀਜੇ ਦਿਨ ਦੀ ਖੇਡ ਵੀ ਰੱਦ, ਭਾਰੀ ਮੀਂਹ ਕਾਰਨ ਮੈਦਾਨ ’ਚ ਭਰਿਆ ਪਾਣੀ

AFG vs NZ
AFG vs NZ: ਅਫਗਾਨਿਸਤਾਨ-ਨਿਊਜੀਲੈਂਡ ਟੈਸਟ, ਤੀਜੇ ਦਿਨ ਦੀ ਖੇਡ ਵੀ ਰੱਦ, ਭਾਰੀ ਮੀਂਹ ਕਾਰਨ ਮੈਦਾਨ ’ਚ ਭਰਿਆ ਪਾਣੀ

ਮੀਂਹ ਕਾਰਨ ਟੀਮਾਂ ਸਟੇਡੀਅਮ ਵੀ ਨਹੀਂ ਪਹੁੰਚ ਸਕੀਆਂ | AFG vs NZ

ਸਪੋਰਟਸ ਡੈਸਕ। AFG vs NZ: ਅਫਗਾਨਿਸਤਾਨ ਤੇ ਨਿਊਜੀਲੈਂਡ ਵਿਚਕਾਰ ਗ੍ਰੇਟਰ ਨੋਇਡਾ ’ਚ ਹੋਣ ਵਾਲਾ ਕ੍ਰਿਕੇਟ ਟੈਸਟ ਮੈਚ ਤੀਜੇ ਦਿਨ ਵੀ ਸ਼ੁਰੂ ਨਹੀਂ ਹੋ ਸਕਿਆ। ਗ੍ਰੇਟਰ ਨੋਇਡਾ ’ਚ ਬੁੱਧਵਾਰ ਨੂੰ ਭਾਰੀ ਮੀਂਹ ਕਾਰਨ ਮੈਦਾਨ ਦੇ ਕਈ ਹਿੱਸਿਆਂ ’ਚ ਪਾਣੀ ਭਰ ਗਿਆ। ਇੰਨਾ ਹੀ ਨਹੀਂ ਨੋਇਡਾ ’ਚ ਮੀਂਹ ਕਾਰਨ ਟੀਮਾਂ ਸਟੇਡੀਅਮ ’ਚ ਨਹੀਂ ਪਹੁੰਚ ਸਕੀਆਂ। ਅਫਗਾਨਿਸਤਾਨ ਕ੍ਰਿਕੇਟ ਬੋਰਡ ਨੇ ਕਿਹਾ- ‘ਲਗਾਤਾਰ ਮੀਂਹ ਕਾਰਨ ਤੀਜੇ ਦਿਨ ਦੀ ਖੇਡ ਰੱਦ ਕਰ ਦਿੱਤੀ ਗਈ ਹੈ। AFG vs NZ

ਜੇਕਰ ਅਸਮਾਨ ਸਾਫ ਹੁੰਦਾ ਹੈ ਤਾਂ ਮੈਚ ਵੀਰਵਾਰ ਨੂੰ 98 ਓਵਰਾਂ ਨਾਲ ਸ਼ੁਰੂ ਹੋਵੇਗਾ। ਹੁਣ ਤੱਕ ਇਸ ਇਕਲੌਤੇ ਟੈਸਟ ਮੈਚ ਦਾ ਟਾਸ ਵੀ ਨਹੀਂ ਹੋ ਸਕਿਆ ਹੈ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਨੋਇਡਾ ਸਟੇਡੀਅਮ ਦਾ ਬੁਰਾ ਹਾਲ ਹੈ। ਮੀਂਹ ਤੇ ਗਿੱਲੇ ਮੈਦਾਨ ਕਾਰਨ ਪਹਿਲੇ ਦੋ ਦਿਨਾਂ ਦੀ ਖੇਡ ਵੀ ਰੱਦ ਕਰਨੀ ਪਈ ਸੀ। ਇਸ ਤੋਂ ਪਹਿਲਾਂ 25 ਅਕਤੂਬਰ 2008 ਨੂੰ ਬੰਗਲਾਦੇਸ਼ ਤੇ ਨਿਊਜੀਲੈਂਡ ਵਿਚਕਾਰ ਹੋਏ ਮੈਚ ’ਚ ਅਜਿਹਾ ਹੋਇਆ ਸੀ। ਜਦੋਂ ਮੀਰਪੁਰ ਦੇ ਸਟੇਡੀਅਮ ’ਚ ਮੀਂਹ ਕਾਰਨ ਪਹਿਲੇ ਤਿੰਨ ਦਿਨ ਰੱਦ ਕਰ ਦਿੱਤੇ ਗਏ ਸਨ। AFG vs NZ

AFG vs NZ AFG vs NZ AFG vs NZ

ਸਟੇਡੀਅਮ ’ਤੇ ਪਹਿਲਾਂ ਹੀ ਪਾਬੰਦੀ ਲਾਈ ਜਾ ਚੁੱਕੀ ਹੈ | AFG vs NZ

ਆਖਰੀ ਅੰਤਰਰਾਸ਼ਟਰੀ ਮੈਚ ਇੱਥੇ ਮਾਰਚ 2017 ’ਚ ਖੇਡਿਆ ਗਿਆ ਸੀ, ਜਦੋਂ ਅਫਗਾਨਿਸਤਾਨ ਤੇ ਆਇਰਲੈਂਡ ਵਿਚਕਾਰ ਵਨਡੇ ਸੀਰੀਜ ਖੇਡੀ ਗਈ ਸੀ। ਇਸ ਸਾਲ ਦੇ ਅੰਤ ’ਚ ਸਤੰਬਰ 2017 ’ਚ ਕਾਰਪੋਰੇਟ ਮੈਚਾਂ ’ਚ ਮੈਚ ਫਿਕਸਿੰਗ ਦੇ ਮਾਮਲੇ ਸਾਹਮਣੇ ਆਏ ਤਾਂ ਬੀਸੀਸੀਆਈ ਨੇ ਸਟੇਡੀਅਮ ’ਤੇ ਪਾਬੰਦੀ ਲਾ ਦਿੱਤੀ ਸੀ। ਇਹੀ ਕਾਰਨ ਸੀ ਕਿ ਯੂਪੀ ਕ੍ਰਿਕੇਟ ਐਸੋਸੀਏਸ਼ਨ ਨੇ ਇਸ ਮੈਦਾਨ ਵੱਲ ਧਿਆਨ ਨਹੀਂ ਦਿੱਤਾ। ਫਿਲਹਾਲ ਇਹ ਪਾਬੰਦੀ ਹਟਾ ਲਈ ਗਈ ਹੈ। AFG vs NZ

ਪਹਿਲੇ ਦਿਨ ਟਾਸ ਵੀ ਨਹੀਂ ਹੋ ਸਕਿਆ ਸੀ | Afghanistan vs New Zealand

ਇੱਥੋਂ ਤੱਕ ਕਿ ਮੀਂਹ ਕਾਰਨ ਇੱਕੋ-ਇੱਕ ਟੈਸਟ ਦੇ ਪਹਿਲੇ ਦਿਨ ਟਾਸ ਵੀ ਨਹੀਂ ਹੋ ਸਕੀ ਸੀ। ਸੋਮਵਾਰ ਨੂੰ ਰੁਕ-ਰੁਕ ਕੇ ਮੀਂਹ ਪਿਆ ਹੈ। ਅਜਿਹੇ ’ਚ ਆਊਟਫੀਲਡ ਗਿੱਲੇ ਹੋਣ ਕਾਰਨ ਪਹਿਲੇ ਦਿਨ ਦੀ ਖੇਡ ਰੱਦ ਕਰਨ ਦਾ ਫੈਸਲਾ ਲਿਆ ਗਿਆ ਸੀ।

ਨੋਇਡਾ ’ਚ ਪਿਛਲੇ ਦੋ ਹਫਤਿਆਂ ਤੋਂ ਲਗਾਤਾਰ ਪੈ ਰਿਹਾ ਹੈ ਮੀਂਹ

ਗ੍ਰੇਟਰ ਨੋਇਡਾ ’ਚ ਪਿਛਲੇ ਦੋ ਹਫਤਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਬੀਤੀ ਰਾਤ ਵੀ ਭਾਰੀ ਮੀਂਹ ਪਿਆ ਹੈ। ਗਰਾਊਂਡਸਮੈਨ ਸੁਪਰ ਸੁਪਰਚਾਰਜਰ ਦੀ ਮਦਦ ਨਾਲ ਗਰਾਊਂਡ ਦੀ ਮੁਰੰਮਤ ’ਚ ਰੁੱਝੇ ਹੋਏ ਸਨ।

Read This : Afghanistan vs New Zealand: ਅਫਗਾਨਿਸਤਾਨ-ਨਿਊਜੀਲੈਂਡ ਨੋਇਡਾ ਟੈਸਟ…. ਦੂਜੇ ਦਿਨ ਦੀ ਖੇਡ ਵੀ ਰੱਦ

ਅਫਗਾਨਿਸਤਾਨ ਦੇ ਇਬਰਾਹਿਮ ਜਦਰਾਨ ਇੱਕਲੌਤੇ ਮੈਚ ਤੋਂ ਬਾਹਰ

ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ ਇਬਰਾਹਿਮ ਜਾਦਰਾਨ ਨਿਊਜੀਲੈਂਡ ਖਿਲਾਫ ਇਸ ਇਕਲੌਤੇ ਟੈਸਟ ਤੋਂ ਬਾਹਰ ਹੋ ਗਏ ਹਨ। ਨੈੱਟ ’ਤੇ ਅਭਿਆਸ ਦੌਰਾਨ ਉਸ ਦੀ ਖੱਬੀ ਲੱਤ ’ਚ ਮੋਚ ਆ ਗਈ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਫਗਾਨਿਸਤਾਨ ਕ੍ਰਿਕੇਟ ਬੋਰਡ ਨੇ ਕਿਹਾ – ‘ਟੌਪ ਆਰਡਰ ਬੱਲੇਬਾਜ ਇਬਰਾਹਿਮ ਜਦਰਾਨ ਦੀ ਖੱਬੀ ਲੱਤ ’ਚ ਮੋਚ ਆਉਣ ਕਾਰਨ ਅਫਗਾਨਿਸਤਾਨ ਬਨਾਮ ਨਿਊਜੀਲੈਂਡ ਟੈਸਟ ਤੇ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਇੱਕਰੋਜ਼ਾ ਸੀਰੀਜ਼ ਤੋਂ ਬਾਹਰ ਹੋ ਗਏ ਹਨ।

ਇੱਕਲੌਤੇ ਟੈਸਟ ਮੈਚ ਲਈ ਦੋਵੇਂ ਟੀਮਾਂ | Afghanistan vs New Zealand

ਨਿਊਜੀਲੈਂਡ : ਟਿਮ ਸਾਊਦੀ (ਕਪਤਾਨ), ਟਾਮ ਬਲੰਡਲ (ਵਿਕਟਕੀਪਰ), ਮਾਈਕਲ ਬ੍ਰੇਸਵੈੱਲ, ਡੇਵੋਨ ਕੌਨਵੇ, ਮੈਟ ਹੈਨਰੀ, ਟੌਮ ਲੈਥਮ (ਉਪ-ਕਪਤਾਨ), ਡੇਰਿਲ ਮਿਸ਼ੇਲ, ਵਿਲ ਓਰਕੇ, ਏਜਾਜ ਪਟੇਲ, ਗਲੇਨ ਫਿਲਿਪਸ, ਰਚਿਨ ਰਵਿੰਦਰਾ, ਮਿਸ਼ੇਲ ਸੈਂਟਨਰ, ਬੇਨ ਸੀਅਰਜ, ਕੇਨ ਵਿਲੀਅਮਸਨ, ਵਿਲ ਯੰਗ।

ਅਫਗਾਨਿਸਤਾਨ : ਹਸਮਤੁੱਲਾ ਸ਼ਾਹਿਦੀ (ਕਪਤਾਨ), ਰਿਆਜ ਹਸਨ, ਅਬਦੁਲ ਮਲਿਕ, ਰਹਿਮਤ ਸ਼ਾਹ, ਬਹੀਰ ਸ਼ਾਹ ਮਹਿਬੂਬ, ਇਕਰਾਮ ਅਲੀ ਖਿਲ (ਵਿਕੇਟਕੀਪਰ), ਸਾਹਿਦੁੱਲਾ ਕਮਾਲ, ਅਫਸਰ ਜਾਜਈ (ਵਿਕੇਟ), ਅਜਮਤੁੱਲਾ ਓਮਰਜਈ, ਜ਼ਿਆ ਉਰ ਰਹਿਮਾਨ ਅਕਬਰ, ਸਮਸ ਉਰ ਰਹਿਮਾਨ, ਕਾਇਸ ਅਹਿਮਦ, ਜਹੀਰ ਖਾਨ, ਨਿਜਾਤ ਮਸੂਦ, ਖਲੀਲ ਅਹਿਮਦ।

LEAVE A REPLY

Please enter your comment!
Please enter your name here