85 ਮੈਬਰਾਂ ਨੇ ਹਾਸਲ ਕੀਤਾ ਪ੍ਰਸੰਸਾ ਪੱਤਰ ਅਤੇ ਮੈਡਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। Welfare: ਲਾਲਾ ਜਗਤ ਨਰਾਇਣ ਦੇ 43ਵੇਂ ਬਲਿਦਾਨ ਦਿਵਸ ਮੌਕੇ ਜਗਬਾਣੀ-ਪੰਜਾਬ ਕੇਸਰੀ ਗਰੁੱਪ ਵੱਲੋਂ ਕਰਵਾਏ ਸਮਾਗਮ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ਪੰਜਾਬ ਦੇ ਕੈਬਬਿਨ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਪ੍ਰਸੰਸਾ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਕੈਬਨਿਟ ਮੰਤਰੀ ਕੋਲੋਂ ਇਹ ਸਨਮਾਨ ਡੇਰਾ ਸੱਚਾ ਸੌਦਾ ਦੇ 85 ਮੈਂਬਰ ਹਰਮਿੰਦਰ ਨੋਨਾ, 85 ਮੈਂਬਰ ਸੰਦੀਪ ਇੰਸਾਂ ਅਤੇ ਸਾਗਰ ਅਰੋੜਾ ਵੱਲੋਂ ਹਾਸਲ ਕੀਤਾ ਗਿਆ।
ਇਹ ਵੀ ਪੜ੍ਹੋ: 10 Rupees Coin : ਕੀ 10 ਲਾਈਨਾਂ ਵਾਲਾ ਸਿੱਕਾ ਅਸਲੀ ਹੈ? ਕਿਉਂ ਲੋਕ ਲੈਣ ਤੋਂ ਕਤਰਾ ਰਹੇ ਨੇ ਕੰਨੀ, ਆਰਬੀਆਈ ਨੇ ਖੁਦ ਦ…
ਇਸ ਮੌਕੇ ਜਗਬਾਣੀ ਪੰਜਾਬ ਕੇਸਰੀ ਗਰੁੱਪ ਦੇ ਮੈਡਮ ਸਤਿੰਦਰ ਕੌਰ ਵਾਲੀਆ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰਾਂ ਵੱਲੋਂ ਸਮਾਜ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜਦੋਂ ਵੀ ਐਮਰਜੈਂਸੀ ਹਲਾਤਾਂ ਅੰਦਰ ਖੂਨਦਾਨ ਜਾਂ ਕਿਸੇ ਵੀ ਸਮਾਜ ਭਲਾਈ ਦੇ ਕਾਰਜ਼ ਦੀ ਲੋੜ ਹੁੰਦੀ ਹੈ ਤਾ ਇਹ ਸੰਗਠਨ ਹਮੇਸ਼ਾ ਅੱਗੇ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਵੱਲੋਂ ਲਾਕਡਾਊਨ ਮੌਕੇ ਖੂਨਦਾਨ ਦੇ ਖੇਤਰ ਵਿੱਚ ਵਿਸ਼ੇਸ ਯੋਗਦਾਨ ਦਿੱਤਾ ਗਿਆ, ਜਦੋਂ ਲੋਕ ਘਰਾਂ ਅੰਦਰ ਬੰਦ ਸਨ ਤਾਂ ਇਸ ਸੰਗਠਨ ਦੇ ਸੇਵਾਦਾਰਾਂ ਵੱਲੋਂ ਹਜਾਰਾਂ ਯੂਨਿਟ ਖੂਨਦਾਨ ਕਰਕੇ ਅਨੇਕਾਂ ਮਰੀਜ਼ਾਂ ਦੀ ਮੱਦਦ ਕੀਤੀ। Welfare
ਉਨ੍ਹਾਂ ਕਿਹਾ ਕਿ ਹੁਣ ਵੀ ਜਦੋਂ ਕਿਸੇ ਨੂੰ ਖੂਨਦਾਨ ਦੀ ਜ਼ਰੂਰਤ ਹੁੰਦੀ ਹੈ ਤਾਂ ਇਹ ਸੇਵਾਦਾਰ ਦਿਨ ਜਾਂ ਰਾਤ ਹੋਵੇ ਤਾਂ ਕੁਝ ਹੀ ਪਲਾਂ ਵਿੱਚ ਪੁੱਜ ਜਾਂਦੇ ਹਨ। ਡੇਂਗੂ ਮਰੀਜ਼ਾਂ ਲਈ ਸੈੱਲ ਦਾਨ ਕਰਨ ਵਿੱਚ ਵੀ ਇਹ ਅੱਗੇ ਰਹਿੰਦੇ ਹਨ। ਇਸ ਦੌਰਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਆਖਿਆ ਕਿ ਜਿਹੜੀਆਂ ਸੰਸਥਾਵਾਂ ਵੱਲੋਂ ਅਜਿਹੇ ਭਲਾਈ ਦੇ ਕਾਰਜ਼ ਕੀਤੇ ਜਾ ਰਹੇ ਹਨ, ਉਹ ਕਾਬਲੇ ਤਾਰੀਫ਼ ਹਨ। ਉੁਨ੍ਹਾਂ ਕਿਹਾ ਕਿ ਮਨੁੱਖ ਵੱਲੋਂ ਮਨੁੱਖ ਦੀ ਮੱਦਦ ਕਰਨਾ ਹੀ ਅਸਲੀ ਇਨਸਾਨੀਅਤ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸੋਕਤ ਅਹਿਮਤ ਪਰ੍ਹੇ, ਰਾਜੇਸ਼ ਪੰਜੋਲਾ, ਬਲਜਿੰਦਰ ਸ਼ਰਮਾ, ਪਰਮੀਤ ਸਿੰਘ, ਰਾਣਾ ਰੱਖੜਾ, ਜਤਵਿੰਦਰ ਗਰੇਵਾਲ, ਪਰਮਿੰਦਰ ਭਲਵਾਨ ਸਮੇਤ ਹੋਰ ਸਮਾਜ ਸੇਵੀ ਮੌਜੂਦ ਸਨ।
ਗੁਰੂ ਜੀ ਦੀ ਸਿੱਖਿਆ ਬਦੌਲਤ ਹੀ ਅਜਿਹੇ ਕਾਰਜ਼ ਸੰਭਵ: 85 ਮੈਂਬਰ | Welfare
ਇਸ ਮੌਕੇ 85 ਮੈਬਰ ਹਰਮਿੰਦਰ ਨੋਨਾ ਅਤੇ ਸੰਦੀਪ ਇੰਸਾਂ ਨੇ ਆਖਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਸਿੱਖਿਆ ਅਤੇ ਚਲਾਏ ਗਏ ਮਾਨਵਤਾ ਭਲਾਈ ਕਾਰਜਾਂ ਕਾਰਨ ਹੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਸਮਾਜ ਸੇਵਾ ਵਿੱਚ ਦਿਨ ਰਾਤ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸੇਵਾਦਾਰਾਂ ਵੱਲੋਂ 167 ਮਾਨਵਤਾ ਭਲਾਈ ਕਾਰਜ਼ ਕੀਤੇ ਜਾ ਰਹੇ ਹਨ ਅਤੇ ਸੇਵਾਦਾਰ ਇਹ ਵਰਦੀ ਪਹਿਨ ਆਪਣੇ ਵਿੱਚ ਵੱਖਰੀ ਊਰਜਾ ਅਤੇ ਜੋਸ਼ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਆਦੇਸ਼ਾਂ ਤਹਿਤ ਸਮਾਜ ਅੰਦਰ ਲੋੜਵੰਦਾਂ ਲਈ ਅਜਿਹੇ ਕਾਰਜ਼ ਜਾਰੀ ਰਹਿਣਗੇ। Welfare