ਟੁੱਟੇਗਾ ਜੇਲ੍ਹਾਂ ’ਚ ‘ਨਸ਼ੇ ਨੈਕਸ਼ਸ’, ਜੇਲ੍ਹ ਅਧਿਕਾਰੀਆਂ ਲਈ ਲੱਗਣ ਜਾ ਰਹੇ ਹਨ ‘ਬਾਡੀ ਸਕੈਨਰ’
- ਜੇਲ੍ਹਰ ਤੋਂ ਲੈ ਕੇ ਜੇਲ੍ਹ ਦਾ ਹਰ ਛੋਟਾ ਮੁਲਾਜ਼ਮ ਰੋਜ਼ਾਨਾ ਨਿਕਲੇਗਾ ਬਾਡੀ ਸਕੈਨਰ ’ਚੋਂ
- ਕੈਦੀਆਂ ਨੂੰ ਸਪਲਾਈ ਹੋ ਰਹੇ ਨਸ਼ੇ ਅਤੇ ਹੋਰ ਸਮਾਨ ਦੀ ਸਪਲਾਈ ਦਾ ਲੱਕ ਤੋੜਨ ਲਈ ਵੱਡੀ ਕਾਰਵਾਈ
ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab News: ਪੰਜਾਬ ਦੀਆਂ ਜੇਲ੍ਹਾਂ ਵਿੱਚ ਵੱਡੇ ਪੱਧਰ ’ਤੇ ਚੱਲ ਰਿਹਾ ਨਸ਼ੇ ਦਾ ਨੈਕਸ਼ਸ ਜ਼ਲਦ ਹੀ ਖ਼ਤਮ ਹੋਣ ਦੀ ਕਗਾਰ ’ਤੇ ਪੁੱਜ ਜਾਵੇਗਾ, ਕਿਉਂਕਿ ਜਲਦ ਹੀ ਪੰਜਾਬ ਦੀ 14 ਜ਼ਿਲ੍ਹਾ ਪੱਧਰ ਜੇਲ੍ਹਾਂ ’ਤੇ ਬਾਡੀ ਸਕੈਨਰ ਲੱਗਣ ਜਾ ਰਹੇ ਹਨ ਅਤੇ ਇਨ੍ਹਾਂ ਬਾਡੀ ਸਕੈਨਰ ਨੂੰ ਕੈਦੀਆਂ ਦੀ ਥਾਂ ’ਤੇ ਖ਼ਾਸ ਤੌਰ ’ਤੇ ਜੇਲ੍ਹ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਹੀ ਲਾਇਆ ਜਾ ਰਿਹਾ ਹੈ, ਜਿਹੜੇ ਕਿ ਰੋਜ਼ਾਨਾ ਹੀ ਜੇਲ੍ਹ ਤੋਂ ਬਾਹਰ ਜਾਂਦੇ ਹਨ ਅਤੇ ਜੇਲ੍ਹ ਵਿੱਚ ਆਉਂਦੇ ਹਨ। Punjab News
ਇਨਾਂ ਬਾਡੀ ਸਕੈਨਰ ਵਿੱਚੋਂ ਜੇਲਰ ਦੇ ਨਾਲ ਨਾਲ ਹਰ ਮੁਲਾਜ਼ਮ ਨੂੰ ਗੁਜ਼ਰਨਾ ਪਵੇਗਾ। ਪੰਜਾਬ ਸਰਕਾਰ ਵੱਲੋਂ 14 ਬਾਡੀ ਸਕੈਨਰ ਲਾਉਣ ਦਾ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਅਕਤੂਬਰ ਮਹੀਨੇ ਵਿੱਚ ਬਾਡੀ ਸਕੈਨਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਲਾ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਨਸ਼ੇ ਤੋਂ ਲੈ ਕੇ ਮੋਬਾਇਲ ਅਤੇ ਹੋਰ ਸਮਾਨ ਦੀ ਸਪਲਾਈ ਸਬੰਧੀ ਹੀ ਜੇਲ੍ਹ ਪ੍ਰਸ਼ਾਸਨ ’ਤੇ ਸੁਆਲ ਖੜੇ੍ਹ ਹੁੰਦੇ ਰਹੇ ਹਨ। ਪਿਛਲੇ ਕਈ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਚੱਲ ਰਹੇ ਨਸ਼ੇ ਅਤੇ ਸਮਾਨ ਸਪਲਾਈ ਕਰਨ ਦਾ ਨੈਕਸਸ ਕੋਈ ਵੀ ਸਰਕਾਰ ਤੋੜਨ ਵਿੱਚ ਅਸਫਲ ਹੀ ਰਹੀ ਹੈ। Punjab News
Read This : Bajrang Punia: ਬਜਰੰਗ ਪੂਨੀਆ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
ਪਿਛਲੀਆਂ ਸਰਕਾਰਾਂ ਵੱਲੋਂ ਹਮੇਸ਼ਾ ਹੀ ਇਹ ਐਲਾਨ ਕੀਤਾ ਜਾਂਦਾ ਰਿਹਾ ਹੈ ਕਿ ਜੇਲ੍ਹਾਂ ਵਿੱਚ ਜਲਦ ਹੀ ਬਾਡੀ ਸਕੈਨਰ ਲਾਏ ਜਾਣਗੇ ਪਰ ਕਿਸੇ ਵੀ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਬਾਡੀ ਸਕੈਨਰ ਲਾਉਣ ਕੋਸ਼ਿਸ਼ ਨਹੀਂ ਕੀਤੀ ਗਈ ਹੈ। ਜਿਸ ਕਰਕੇ ਪੰਜਾਬ ਦੀ ਜੇਲ੍ਹਾਂ ਵਿੱਚ ਬੇਖ਼ੋਫ ਨਸ਼ੇ ਅਤੇ ਮੋਬਾਇਲ ਤੋਂ ਇਲਾਵਾ ਤਰਾਂ-ਤਰਾਂ ਦੇ ਸਮਾਨ ਦੀ ਸਪਲਾਈ ਜਾਰੀ ਸੀ। ਵਰਤਮਾਨ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ 14 ਬਾਡੀ ਸਕੈਨਰ ਲਾਉਣ ਦਾ ਫੈਸਲਾ ਕਰਦੇ ਹੋਏ ਬਕਾਇਦਾ ਇਸ ਲਈ ਟੈਂਡਰ ਵੀ ਜਾਰੀ ਕਰ ਦਿੱਤੇ ਗਏ ਹਨ। ਬਾਡੀ ਸਕੈਨਰ ਲਾਉਣ ਲਈ 30 ਅਕਤੂਬਰ ਤੱਕ ਕੰਮ ਵੀ ਮੁਕੰਮਲ ਹੋ ਜਾਵੇਗਾ।
ਕਰੋੜਾਂ ਰੁਪਏ ਦਾ ਸਾਲਾਨਾ ਕਾਰੋਬਾਰ ਹੁੰਦੈ ਜੇਲ੍ਹਾਂ ਵਿੱਚ | Punjab News
ਪੰਜਾਬ ਦੀਆਂ ਜੇਲ੍ਹਾਂ ਵਿੱਚ ਅਣਅਧਿਕਾਰਤ ਤਰੀਕੇ ਨਾਲ ਨਸ਼ੇ ਤੋਂ ਲੈ ਕੇ ਮੋਬਾਇਲ ਅਤੇ ਹੋਰ ਸਮਾਨ ਦੀ ਸਪਲਾਈ ਕਰਨ ਦਾ ਕੰਮ ਕਈ ਸੈਂਕੜੇ ਕਰੋੜ ਰੁਪਏ ਦਾ ਸਲਾਨਾ ਕਾਰੋਬਾਰ ਹੁੰਦਾ ਹੈ। ਪਿੱਛਲੀਆਂ ਸਰਕਾਰਾਂ ਦੌਰਾਨ ਵੀ ਇਹ ਦੋਸ਼ ਵੀ ਲਗਦੇ ਆਏ ਹਨ ਕਿ ਜੇਲ੍ਹ ਵਿੱਚ ਨਸ਼ੇ ਦੀ ਸਪਲਾਈ ਲੈਣ ਲਈ ਕੈਦੀਆਂ ਨੂੰ ਲੱਖਾਂ ਰੁਪਏ ਦੇਣੇ ਪੈਂਦੇ ਹਨ ਅਤੇ ਇਸ ਵਿੱਚ ਜੇਲ੍ਹ ਦੇ ਅਧਿਕਾਰੀ ਵੀ ਵੱਡੇ ਪੱਧਰ ’ਤੇ ਰਲੇ ਹੋਏ ਹਨ। ਪੰਜਾਬ ਦੀ ਕਈ ਜੇਲ੍ਹਾਂ ਵਿੱਚੋਂ ਕੈਦੀਆਂ ਵੱਲੋਂ ਹੀ ਇਸ ਤਰ੍ਹਾਂ ਦੇ ਦੋਸ਼ ਲਾਏ ਗਏ ਹਨ ਤੇ ਕੈਦੀਆਂ ਦੇ ਰਿਸ਼ਤੇਦਾਰਾਂ ਵੱਲੋਂ ਬੈਂਕ ਖ਼ਾਤਿਆਂ ਵਿੱਚ ਜਮ੍ਹਾਂ ਕਰਵਾਏ ਗਏ ਲੱਖਾਂ ਰੁਪਏ ਦਾ ਸਬੂਤ ਵੀ ਬਾਹਰ ਆਏ ਹੋਏ ਹਨ। Punjab News