ਦਾਦਰੀ ‘ਚ ਪੁਲਿਸ ਨੇ ਇੱਕ ਫਰਜ਼ੀ ਅਧਿਕਾਰੀ ਨੂੰ ਗੱਡੀ ਸਮੇਤ ਕੀਤਾ ਕਾਬੂ
ਸੱਚ ਕਹੂੰ ਨਿਊਜ਼, ਚਰਖੀ ਦਾਦਰੀ: ਸੀਐੱਮ ਫਲਾਇੰਗ ਦੇ ਅਧਿਕਾਰੀ ਬਣਕੇ ਡੰਪਰ ਚਾਲਕਾਂ ਤੋਂ ਨਜ਼ਾਇਜ ਤਰੀਕੇ ਨਾਲ ਵਸੂਲੀ ਕਰ ਰਹੇ ਇੱਕ ਵਿਅਕਤੀ ਨੂੰ ਗੱਡੀ ਸਮੇਤ ਦਾਦਰੀ ਸਿਟੀ ਥਾਣਾ ਪੁਲਿਸ ਨੇ ਕਾਬੂ ਕੀਤਾ ਹੈ ਜਦੋਂ ਕਿ ਦੂਜਾ ਫਰਜ਼ੀ ਅਧਿਕਾਰੀ ਮੌਕੇ ‘ਤੇ ਫਰਾਰ ਹੋ ਗਿਆ ਪੁਲਿਸ ਨੇ ਮੁਲਜ਼ਮ ਨੂੰ ਬੀਤੀ ਰਾਤ ਦਾਦਰੀ ਸ਼ਹਿਰ ਦੀ ਨਵੀਂ ਸਬਜ਼ੀ ਮੰਡੀ ਕੋਲ ਕਾਰਵਾਈ ਕਰਦੇ ਹੋਏ ਕਾਬੂ ਕੀਤਾ ਪੁਲਿਸ ਨੇ ਇੱਕ ਡੰਪਰ ਮਾਲਕ ਦੀ ਸ਼ਿਕਾਇਤ ‘ਤੇ ਪਿੰਡ ਚਰਖੀ ਨਿਵਾਸੀ ਹੈਪੀ ਤੇ ਬਡਰਾਈ ਨਿਵਾਸੀ ਅਜੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ
ਇੱਕ ਹੁੰਡਈ ਕਾਰ ਵੀ ਬਰਾਮਦ
ਪੁਲਿਸ ਨੇ ਮੌਕੇ ‘ਤੇ ਇੱਕ ਹੁੰਡਈ ਕਾਰ ਵੀ ਬਰਾਮਦ ਕੀਤੀ ਹੈ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ ਦਾਦਰੀ ਜ਼ਿਲ੍ਹਾ ਪ੍ਰਸ਼ਾਸਨ ਇੰਨੀ ਦਿਨੀਂ ਓਵਰਲੋਡ ਡੰਪਰਾਂ, ਟਰੱਕਾਂ ਪ੍ਰਤੀ ਪੂਰੀ ਤਰ੍ਹਾਂ ਸਖ਼ਤ ਹੈ ਓਵਰਲੋਡ ਡੰਪਰਾਂ ਦਾ ਇੱਕ ਵਾਰ ‘ਚ ਹੀ ਹਜ਼ਾਰਾਂ ਰੁਪਏ ਦਾ ਚਲਾਨ ਕੱਟਣ ਤੋਂ ਇਲਾਵਾ ਵਾਹਨ ਚਾਲਕ ਤੇ ਮਾਲਕ ‘ਤੇ ਮੁਕੱਦਮੇ ਤੱਕ ਦਰਜ ਕੀਤੇ ਜਾ ਰਹੇ ਸਨ ਇਸ ਤੋਂ ਇਲਾਵਾ ਦੋ ਦਿਨ ਪਹਿਲਾਂ ਸੀਐੱਮ ਫਲਾਇੰਗ ਨੇ ਵੀ ਦਾਦਰੀ ਜ਼ਿਲ੍ਹੇ ‘ਚ ਵਿਸ਼ੇਸ਼ ਮੁਹਿੰਮ ਚਲਾਕੇ 26 ਓਵਰਲੋਡ ਵਾਹਨਾਂ ‘ਤੇ ਕਾਰਵਾਈ ਕੀਤੀ ਸੀ ਜਿਸ ਤੋਂ ਬਾਅਦ ਓਵਰਲੋਡ ਵਾਹਨ ਚਾਲਕਾਂ ‘ਚ ਹਰ ਸਮੇਂ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਇਸ ਡਰ ਦਾ ਫਾਇਦਾ ਉਠਾਉਂਦੇ ਹੋਏ ਬੀਤੀ ਰਾਤ ਦੋ ਵਿਅਕਤੀ ਰਾਤੋ-ਰਾਤ ਅਮੀਰ ਬਣਨ ਦੇ ਚੱਕਰ ‘ਚ ਸੀਐੱਮ ਫਲਾਇੰਗ ਦੇ ਫਰਜ਼ੀ ਅਧਿਕਾਰੀ ਬਣ ਗਏ ਤੇ ਸ਼ਹਿਰ ਦੀ ਨਵੀਂ ਸਬਜ਼ੀ ਮੰਡੀ ਕੋਲ ਆਪਣੀ ਹੁੰਡਈ ਕਾਰ ਡੰਪਰਾਂ ਦੇ ਅੱਗੇ ਅੜਾਕੇ ਉਨ੍ਹਾਂ ਤੋਂ ਨਜ਼ਾਇਜ ਵਸੂਲੀ ਸ਼ੁਰੂ ਕਰ ਦਿੱਤੀ
ਇਸ ਦੌਰਾਨ ਪਿੰਡ ਇਮਲੋਟਾ ਨਿਵਾਸੀ ਯੁੱਧਵੀਰ ਦੇ ਡੰਪਰ ਨੂੰ ਵੀ ਉਕਤ ਵਿਅਕਤੀਆਂ ਨੇ ਰੁਕਵਾ ਲਿਆ ਤੇ ਖੁਦ ਨੂੰ ਸੀਐੱਮ ਫਲਾਇੰਗ ਦਾ ਅਧਿਕਾਰੀ ਦੱਸਦੇ ਹੋਏ 20 ਹਜ਼ਾਰ ਰੁਪਏ ਦੀ ਮੰਗ ਕੀਤੀ ਨਗਦੀ ਨਾ ਦੇਣ ‘ਤੇ ਉਨ੍ਹਾਂ ਨੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਜਿਸ ‘ਤੇ ਯੁੱਧਵੀਰ ਨੇ ਉਨ੍ਹਾਂ ਨੂੰ 20 ਹਜ਼ਾਰ ਰੁਪਏ ਦੇ ਦਿੱਤੇ ਤੇ ਉਹ ਉੱਥੋਂ ਨਿਕਲ ਗਿਆ ਬਾਅਦ ‘ਚ ਯੁੱਧਵੀਰ ਨੂੰ ਉਕਤ ਵਿਅਕਤੀਆਂ ‘ਤੇ ਕੁਝ ਸ਼ੱਕ ਹੋਇਆ ਤੇ ਤੁਰੰਤ ਇਸ ਬਾਰੇ ‘ਚ ਸਿਟੀ ਥਾਣਾ ਪੁਲਿਸ ਨੂੰ ਸੂਚਨਾ ਦਿੱਤੀ
ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਦੇਖਦੇ ਹੀ ਇੱਕ ਵਿਅਕਤੀ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਿਆ ਜਦੋਂ ਕਿ ਦੂਜਾ ਪੁਲਿਸ ਨੇ ਕਾਰ ਸਮੇਤ ਕਾਬੂ ਕਰ ਲਿਆ ਪੁਲਿਸ ਨੇ ਦੋਵਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ
ਫਰਾਰ ਮੁਲਜ਼ਮ ਦੀ ਤਲਾਸ਼ ਜਾਰੀ
ਦਾਦਰੀ ਐੱਸਪੀ ਸੁਨੀਲ ਦਲਾਲ ਨੇ ਦੱਸਿਆ ਕਿ ਸੀਐੱਮ ਫਲਾਇੰਗ ਦੇ ਅਧਿਕਾਰੀ ਬਣਕੇ ਨਜ਼ਾਇਜ ਵਸੂਲੀ ਕਰਨ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚਕੇ ਇੱਕ ਵਿਅਕਤੀ ਪਿੰਡ ਬਡਰਾਈ ਨਿਵਾਸੀ ਅਜੇ ਨੂੰ ਕਾਬੂ ਕਰ ਲਿਆ ਹੈ ਦੂਜੇ ਫਰਾਰ ਮੁਲਜ਼ਮ ਪਿੰਡ ਚਰਖੀ ਨਿਵਾਸੀ ਹੈਪੀ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਤਲਾਸ਼ ਜਾਰੀ ਹੈ ਉਸ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਫੜੇ ਗਏ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਲਿਆ ਗਿਆ ਹੈ ਤਾਂ ਕਿ ਨਜ਼ਾਇਜ ਵਸੂਲੀ ਬਾਰੇ ਜ਼ਿਆਦਾ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ