ਭਾਰਤ ਬੰਦ ਦੀ ਅਪੀਲ ਨੂੰ ਵਪਾਰੀਆਂ ਨੇ ਨਕਾਰਿਆ

ਚੋਣਾਂ ਨੂੰ ਦਲਿਤ ਬਨਾਮ ਦਲਿਤ ਦੇ ਤੌਰ ‘ਤੇ ਪੇਸ਼ ਕਰਨ ਦੀ ਕੀਤੀ ਅਲੋਚਨਾ

ਅਹਿਮਾਬਾਦ: ਰਾਸ਼ਟਰਪਤੀ ਅਹੁਦੇ ਲਈ ਕਾਂਗਰਸ ਸਮੇਤ 17 ਵਿਰੋਧੀ ਪਾਰਟੀਆਂ ਦੇ ਗਠਜੋੜ ਦੀ ਉਮੀਦਵਾਰ ਅਤੇ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਅੱਜ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਇੱਥੇ ਮਹਾਤਮਾ ਗਾਂਧੀ ਦੇ ਇਤਿਹਾਸਕ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ।

ਬਾਅਦ ‘ਚ ਉਨ੍ਹਾਂ ਕਿਹਾ ਕਿ ਦੇਸ਼ ਦੇ ਸਰਵਉੱਚ ਅਹੁਦੇ ਲਈ ਹੋਣ ਵਾਲੀਆਂ ਇਨ੍ਹਾਂ ਚੋਣਾਂ ਨੂੰ ਜਾਤੀ ਆਧਾਰ ‘ਤੇ ਦਲਿਤ ਬਨਾਮ ਦਲਿਤ ਦੇ ਤੌਰ ‘ਤੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਦੀ ਅਲੋਚਨਾ ਹੋਣੀ ਚਾਹੀਦੀ ਹੈ। ਸ੍ਰੀਮਤੀ ਕੁਮਾਰ ਨੇ ਸਵੇਰੇ ਆਸ਼ਰਮ ਦਾ ਦੌਰਾ ਕੀਤਾ ਅਤੇ ਬਾਪੂ ਦੇ ਨਿਵਾਸ ਹਿਰਦੇਯ ਕੁੰਜ ‘ਚ ਚਰਖਾ ਵੀ ਚਲਾਇਆ। ਬਾਅਦ ‘ਚ ਉਹ ਇੱਥੇ ਗੁਜਰਾਤ ਕਾਂਗਰਸ ਦਫ਼ਤਰ ‘ਚ ਆਈ ਅਤੇ ਪਾਰਟੀ ਵਿਧਾਇਕਾਂ ਨਾਲ ਮੀਟਿੰਗ ਕੀਤੀ।

ਇਸ ਤੋਂ ਬਾਅਦ ਕਾਨਫਰੰਸ ‘ਚ ਉਨ੍ਹਾਂ ਨੇ ਕਿਹਾ ਕਿ ਸੋਨੀਆ ਗਾਂਧੀ ਦੀ ਅਗਵਾਈ ‘ਚ ਵਿਚਾਰਧਾਰਾ ਦੀ ਸਮਾਨਤਾ ਦੇ ਆਧਾਰ ‘ਤੇ 17 ਵਿਰੋਧੀ ਪਾਰਟੀਆਂ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਹੈ ਅਤੇ ਉਨ੍ਹਾਂ ਨੇ ਸਾਰੇ ਚੋਣਕਾਰਾਂ ਨੂੰ ਪੱਤਰ ਲਿਖ ਕੇ ਅੰਤਰ ਆਤਮਾ ਦੀ ਆਵਾਜ਼ ‘ਤੇ ਵੋਟ ਦੇਣ ਦੀ ਅਪੀਲ ਕੀਤੀ।

ਜ਼ਿਕਰਯੋਗ ਹੈ ਕਿ ਐੱਨਡੀਏ ਦੇ ਉਮੀਦਵਾਰ ਰਾਮਨਾਥ ਕੋਵਿੰਦ ਨੇ 28 ਜੂਨ ਨੂੰ ਜੰਮੂ ਕਸ਼ਮੀਰ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਚੋਣਕਾਰ ਮੰਡਲ ਦੇ ਅੰਕ ਗਣਿਤ ਦੇ ਲਿਹਾਜ ਨਾਲ ਉਨ੍ਹਾਂ ਦਾ ਪਲੜਾ ਕਾਫੀ ਭਾਰਾ ਹੈ ਅਤੇ 17 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ‘ਚ ਉਨ੍ਹਾਂ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ।