Gift Of Home: ਡੇਰਾ ਸ਼ਰਧਾਲੂਆਂ ਨੇ ਦਰਸ਼ਨਾ ਦੇਵੀ ਨੂੰ ਮਕਾਨ ਬਣਾਉਣ ’ਚ ਸਹਿਯੋਗ ਕੀਤਾ

Gift-Of-Home
ਨੰਗਲ ਕਲਾਂ: ਵਿਧਵਾ ਦਰਸ਼ਨਾ ਦੇਵੀ ਨੂੰ ਮਕਾਨ ਬਣਾਉਣ ਸਮੇਂ ਸਹਿਯੋਗ ਕਰਦੇ ਹੋਏ ਡੇਰਾ ਸ਼ਰਧਾਲੂ।

(ਗੁਰਜੀਤ ਸ਼ੀਂਹ) ਨੰਗਲ ਕਲਾਂ। Gift Of Home: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਨੰਗਲ ਕਲਾਂ ਦੀ ਸਾਧ-ਸੰਗਤ ਵੱਲੋਂ ਪਿੰਡ ਉੱਡਤ ਭਗਤ ਰਾਮ ਵਿਖੇ ਅਤਿ ਜ਼ਰੂਰਤਮੰਦ ਵਿਧਵਾ ਦਰਸ਼ਨਾ ਦੇਵੀ ਨੂੰ ਮਕਾਨ ਬਣਾਉਣ ’ਚ ਸਹਿਯੋਗ ਦਿੱਤਾ ਗਿਆ।

85 ਮੈਂਬਰ ਸੁਖਮੰਦਰ ਸਿੰਘ ਅਤੇ ਗੁਰਦੀਪ ਸਿੰਘ ਨੰਗਲ ਕਲਾਂ ਨੇ ਦੱਸਿਆ ਕਿ ਦਰਸ਼ਨਾ ਦੇਵੀ ਪਤਨੀ ਸੱਚਖੰਡ ਵਾਸੀ ਮੇਲਾ ਰਾਮ ਵਾਸੀ ਉੱਡਤ ਭਗਤ ਰਾਮ ਆਪਣਾ ਮਕਾਨ ਬਣਾਉਣ ਤੋਂ ਅਸਮਰੱਥ ਸੀ। ਉਹਨਾਂ ਜਦੋਂ ਬਲਾਕ ਦੀ ਸਾਧ-ਸੰਗਤ ਕੋਲ ਮਕਾਨ ਬਣਾਉਣ ਦਾ ਜ਼ਿਕਰ ਕੀਤਾ ਤਾਂ ਬਲਾਕ ਨੰਗਲ ਕਲਾਂ ਦੇ ਜਿੰਮੇਵਾਰਾਂ ਵੱਲੋਂ ਸਲਾਹ ਮਸ਼ਵਰਾ ਕਰਕੇ ਉਸ ਨੂੰ ਮਕਾਨ ਬਣਾਉਣ ’ਚ ਸਹਿਯੋਗ ਕੀਤਾ ਗਿਆ, ਜਿਸ ਦੀ ਪੂਰੇ ਪਿੰਡ ਵਿੱਚ ਚਰਚਾ ਹੋ ਰਹੀ ਹੈ। Gift Of Home

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਅਧਿਆਪਕ ਰਾਜਿੰਦਰ ਸਿੰਘ ਇੰਸਾਂ

ਇਸ ਕਾਰਜ ਲਈ ਪਿੰਡ ਦੀ ਪੰਚਾਇਤ ਨੇ ਜਿੱਥੇ ਡੇਰਾ ਸੱਚਾ ਸੌਦਾ ਦਾ ਧੰਨਵਾਦ ਕੀਤਾ, ਉੱਥੇ ਡੇਰਾ ਸ਼ਰਧਾਲੂਆਂ ਦੀ ਸ਼ਲਾਘਾ ਕੀਤੀ। ਇਸ ਮੌਕੇ 85 ਮੈਂਬਰ ਸੁਖਬੀਰ ਸਿੰਘ ਨੰਗਲ ਕਲਾਂ, ਹਰਦੀਪ ਸਿੰਘ ਫੀਰਾ ਨੰਗਲ ਖੁਰਦ, ਗੁਰਪ੍ਰੀਤ ਸਿੰਘ ਕਾਲਾ ਗੇਹਲੇ, 85 ਮੈਂਬਰ ਦਰਸ਼ਨਾ ਇੰਸਾਂ ਜਲਾਲਾਬਾਦ, 85 ਮੈਂਬਰ ਭੈਣ ਸਿਕੰਦਰ ਇੰਸਾਂ, ਕਿਰਨਾ ਦੇਵੀ, ਭੈਣ ਸੁਨੀਤਾ ਰਾਣੀ, ਭੈਣ ਸਰੋਜ ਰਾਣੀ ਪ੍ਰੇਮੀ ਸੰਮਤੀ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਸੰਗਠਨ ਦੇ ਸੇਵਾਦਾਰਾਂ ਤੋਂ ਇਲਾਵਾ ਸਾਧ-ਸੰਗਤ ਹਾਜ਼ਰ ਆਦਿ ਹਾਜ਼ਰ ਸਨ।