Rain: ਧੁੱਪ ਦਰਮਿਆਨ ਹੀ ਵਰ੍ਹੇ ਭਾਦੋਂ ਦੇ ਮੀਂਹ ਨੇ ਹੁੰਮਸ ਭਰੀ ਗਰਮੀ ਤੋਂ ਦਿਵਾਈ ਰਾਹਤ

Rain
Rain: ਧੁੱਪ ਦਰਮਿਆਨ ਹੀ ਵਰ੍ਹੇ ਭਾਦੋਂ ਦੇ ਮੀਂਹ ਨੇ ਹੁੰਮਸ ਭਰੀ ਗਰਮੀ ਤੋਂ ਦਿਵਾਈ ਰਾਹਤ

(ਜਸਵੀਰ ਸਿੰਘ ਗਹਿਲ) ਲੁਧਿਆਣਾ। Rain: ਵਪਾਰਕ ਰਾਜਧਾਨੀ ’ਚ ਅੱਜ ਦੁਪਿਹਰ ਬਾਅਦ ਅਚਾਨਕ ਹੀ ਧੁੱਪ ਦੇ ਦਰਮਿਆਨ ਵਰ੍ਹੇ ਬੱਦਲਾਂ ਨੇ ਸ਼ਹਿਰ ਵਾਸੀਆਂ ਨੂੰ ਹੁੰਮਸ ਭਰੀ ਗਰਮੀ ਤੋਂ ਕਾਫ਼ੀ ਰਾਹਤ ਦਿੱਤੀ। ਜਿਸ ਕਰਕੇ ਖਾਸਕਰ ਦੋਪਹੀਆ ਵਾਹਨ ਚਾਲਕ ਬਿਨਾਂ ਰੁਕੇ ਆਪਣੀ ਮੰਜ਼ਿਲ ਵੱਲ ਵੱਧਦੇ ਦਿਖਾਈ ਦਿੱਤੇ।

ਇਹ ਵੀ ਪੜ੍ਹੋ: AIIMS PGI : ਏਮਜ਼ ਅਤੇ ਪੀਜੀਆਈ ’ਚ ਹੁਣ ਇਨ੍ਹਾਂ ਨੂੰ ਮਿਲੇਗੀ ਖਾਸ ਸਹੂਲਤ

ਦੱਸ ਦੇਈਏ ਕਿ ਵੀਰਵਾਰ ਨੂੰ ਦੁਪਿਹਰ ਵੇਲੇ ਕਿਣਮਿਣ ਹੋਈ। ਜਿਸ ਤੋਂ ਕੁੱਝ ਘੰਟਿਆਂ ਬਾਅਦ ਫ਼ਿਰ ਅਚਾਨਕ ਹੀ ਮੋਟੀ ਕਣੀ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ। ਭਾਵੇਂ ਇਸ ਦੌਰਾਨ ਧੁੱਪ ਵੀ ਨਿਕਲੀ ਹੋਈ ਸੀ ਪਰ ਮੀਂਹ ਪੂਰੇ ਜ਼ੋਰ ਨਾਲ ਵਰਿਆ। ਜਿਸ ਕਾਰਨ ਤਾਪਮਾਨ ’ਚ ਗਿਰਾਵਟ ਆਉਣ ਨਾਲ ਸ਼ਹਿਰ ਵਾਸੀਆਂ ਨੇ ਹੁੰਮਸ ਭਰੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਕਿਉਂਕਿ ਕੁੱਝ ਦਿਨਾਂ ਦਾ ਤਾਪਮਾਨ ਵਧਣ ਕਾਰਨ ਹੁੰਮਸ ਭਰੀ ਗਰਮੀ ਨੇ ਲੋਕਾਂ ਤਪਾ ਰੱਖਿਆ ਸੀ।

LEAVE A REPLY

Please enter your comment!
Please enter your name here