ਪਲਾਸਟਿਕ ਦੇ ਸਮਾਨ ਬਣਾਉਣ ਵਾਲੀ ਫੈਕਟਰੀ ’ਚ ਲੱਗੀ ਸੀ ਭਿਆਨਕ ਅੱਗ, ਕਈ ਘੰਟਿਆਂ ਬਾਅਦ ਪਾਇਆ ਕਾਬੂ
(ਸਰਜੀਵਨ ਕੁਮਾਰ/ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆਂ। Fire Accident : ਲੰਘੀ ਰਾਤ ਛਾਜਲੀ ਨੇੜੇ ਪਲਾਸਟਿਕ ਦੇ ਸਮਾਨ ਬਣਾਉਣ ਵਾਲੀ ਫੈਕਟਰੀ ’ਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ’ਤੇ ਡੇਰਾ ਪ੍ਰੇਮੀਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਕਾਬੂ ਪਾਇਆ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਵੱਡੀ ਗਿਣਤੀ ਸੇਵਦਾਰ ਲਗਾਤਾਰ ਕਈ ਘੰਟੇ ਭਿਆਨਕ ਅੱਗ ’ਤੇ ਕਾਬੂ ਪਾਉਣ ’ਚ ਜੁਟੇ ਰਹੇ। ਹਾਸਲ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਛਾਜਲੀ ਵਿਖੇ ਸੁਨਾਮ ਤੋਂ ਜਾਖਲ ਰੋਡ ’ਤੇ ਮੈਟ ਫੈਕਟਰੀ ਹੈ ਜਿੱਥੇ ਪਲਾਸਟਿਕ ਦੇ ਮੈਟ ਵਗੈਰਾ ਬਣਦੇ ਹਨ ਉਸ ਨੂੰ ਅੱਜ ਸਵੇਰੇ ਤਕਰੀਬਨ 3 ਵਜੇ ਦੇ ਕਰੀਬ ਅੱਗ ਲੱਗ ਗਈ ਸਭ ਤੋਂ ਪਹਿਲਾਂ ਚੌਕੀਦਾਰ ਨੂੰ ਇਸ ਬਾਰੇ ਪਤਾ ਲੱਗਿਆ ਤੇ ਉਸਨੇ ਫੈਕਟਰੀ ਦੇ ਮੁਲਾਜ਼ਮਾਂ ਨੂੰ ਉਠਾਇਆ ਫੈਕਟਰੀ ਮਾਲਕ ਨੂੰ ਇਸ ਸਬੰਧੀ ਫੋਨ ਰਾਹੀਂ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: Welfare: ਡੇਰਾ ਸ਼ਰਧਾਲੂਆਂ ਵੱਲੋਂ ਮੰਦਬੁੱਧੀ ਨੌਜਵਾਨ ਨੂੰ ਸੰਭਾਲ ਪਿੱਛੋਂ ਪਿੰਗਲਵਾੜੇ ਭੇਜਿਆ
ਇਸ ਸਬੰਧੀ ਸਥਾਨਕ ਸਰਪੰਚ ਨੂੰ ਵੀ ਜਾਣਕਾਰੀ ਮਿਲ ਗਈ ਅਤੇ ਉਨ੍ਹਾਂ ਗੁਰੂ ਘਰ ਵਿਖੇ ਅਨਾਊਸਮੈਂਟ ਕਰਵਾਈ ਇਸ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪ੍ਰੇਮੀ ਸੰਦੀਪ ਇੰਸਾਂ ਛਾਜਲੀ ਸੁਨਾਮ ਵੱਲੋਂ ਆਪਣੀ ਪਰੈਕਟਿਸ ਵਗੈਰਾ ਕਰਕੇ ਆ ਰਹੇ ਸਨ ਉਨ੍ਹਾਂ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਛੇਤੀ ਹੀ ਹੋਰਨਾਂ ਡੇਰਾ ਪ੍ਰੇਮੀਆਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ।
ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਡੇਰਾ ਸ਼ਰਧਾਲੂ ਮੌਕੇ ’ਤੇ ਪੁੱਜ ਗਏ ਅਤੇ ਅੱਗ ਬੁਝਾਉਣ ’ਚ ਜੁਟ ਗਏ 85 ਮੈਂਬਰ ਬਲਵਿੰਦਰ ਇੰਸਾਂ ਵੀ ਮੌਕੇ ’ਤੇ ਹਾਜ਼ਰ ਸਨ। ਅੱਗ ਇਨ੍ਹੀਂ ਭਿਆਨਕ ਰੂਪ ਧਾਰ ਚੁੱਕੀ ਸੀ ਕਿ ਫੈਕਟਰੀ ਦੇ ਕਾਫੀ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਵਿਕਰਾਲ ਰੂਪ ਧਾਰਨ ਕਰ ਚੁੱਕੀ ਅੱਗ ਨੂੰ ਬੁਝਾਉਣ ਫਾਇਰ ਬਿ੍ਰਗੇਡ ਨੂੰ ਇਸ ਸਬੰਧੀ ਸੂਚਿਤ ਕੀਤਾ ਤਾਂ ਕੁਝ ਸਮੇਂ ਬਾਅਦ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਪਹੁੰਚ ਗਈਆਂ।
ਇਸ ਦੌਰਾਨ ਕਈ ਘੰਟਿਆਂ ਦੀ ਲੰਮੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫੈਕਟਰੀ ਦੇ ਮਾਲਕ ਅਮਨ ਨਨੂ ਪੁੱਤਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਡੇਰਾ ਪ੍ਰੇਮੀਆਂ ਨੇ ਜਿਸ ਤਰੀਕੇ ਨਾਲ ਸੇਵਾ ਕਾਰਜ ਕੀਤੇ ਹਨ, ਉਹ ਲਾਮਿਸਾਲ ਹਨ। ਅਸੀਂ ਡੇਰਾ ਪ੍ਰੇਮੀਆਂ ਦੇ ਅਤਿ ਧੰਨਵਾਦੀ ਹਾਂ ਓਹਨਾ ਕਿਹਾ ਕਿ ਅੱਜ ਇਹ ਘਟਨਾ ਜਾਨੀ ਨੁਕਸਾਨ ਵੀ ਕਰ ਸਕਦੀ ਸੀ ਪਰ ਮੌਕੇ ’ਤੇ ਸੇਵਾਦਾਰਾਂ ਨੇ ਪਹੁੰਚ ਕੇ ਇਸ ’ਤੇ ਕਾਬੂ ਪਾਇਆ। ਸਥਾਨਕ ਲੋਕਾਂ ਵੱਲੋਂ ਡੇਰਾ ਪ੍ਰੇਮੀਆਂ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। Fire Accident