ਵਾਰਦਾਤ ਸਮੇਂ ਹਥਿਆਰ ਵਜੋਂ ਵਰਤੀ ਗਈ ਸੀਮਿੰਟ ਦੀ ਚਾਦਰ ਦਾ ਟੁਕੜਾ ਕੀਤਾ ਬਰਾਮਦ
(ਜਸਵੀਰ ਸਿੰਘ ਗਹਿਲ) ਲੁਧਿਆਣਾ। Crime News: ਥਾਣਾ ਸਾਹਨੇਵਾਲ ਦੀ ਪੁਲਿਸ ਨੇ ਪਿੰਡ ਉਮੈਦਪੁਰ ਦੇ ਪਾਰਕ ’ਚ ਮ੍ਰਿਤਕ ਮਿਲੇ ਵਿਅਕਤੀ ਦੀ ਮੌਤ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਕਾਬੂ ਕੀਤੇ ਗਏ ਵਿਅਕਤੀ ਦੇ ਕਬਜ਼ੇ ’ਚ ਹਥਿਆਰ ਵਜੋਂ ਵਰਤੀ ਗਈ ਸੀਮਿੰਟ ਦੀ ਚਾਦਰ ਦਾ ਟੁੱਕੜਾ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਹੈ।
ਇਹ ਵੀ ਪਡ਼੍ਹੋ: WTC Final 2025: ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਤਰੀਕ ਜਾਰੀ, ਵੇਖੋ
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਕੌਰ ਪਤਨੀ ਲੇਟ ਹਰਪ੍ਰੀਤ ਸਿੰਘ ਵਾਸੀ ਪਿੰਡ ਉਮੈਦਪੁਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦਾ ਭਰਾ ਜਗਦੇਵ ਸਿੰਘ ਉਰਫ਼ ਜੱਗਾ ਜੋ ਪਿੰਡ ਵਿੱਚ ਹੀ ਉਸ ਤੋਂ ਅਲੱਗ ਰਹਿੰਦਾ ਸੀ ਅਤੇ ਉਸ ਕੋਲ ਹੀ ਰੋਟੀ-ਪਾਣੀ ਖਾਂਦਾ ਸੀ ਪਰ 1 ਸਤੰਬਰ ਨੂੰ ਉਹ ਦੇਰ ਰਾਤ ਤੱਕ ਰੋਜ਼ਨਾਂ ਵਾਂਗ ਉਸ ਕੋਲ ਰੋਟੀ ਖਾਣ ਨਹੀਂ ਆਇਆ। ਜਦੋਂ ਉਹ ਆਪਣੇ ਭਰਾ ਨੂੰ ਖਾਣਾ ਖਾਣ ਲਈ ਕਹਿਣ ਵਾਸਤੇ ਘਰੋਂ ਬਾਹਰ ਨਿੱਕਲੀ ਤਾਂ ਘਰ ਦੇ ਸਾਹਮਣੇ ਬਣੇ ਪਾਰਕ ਵਿੱਚ ਜਗਦੇਵ ਸਿੰਘ (55) ਵਿੱਚ ਖੂਨ ਨਾਲ ਲੱਥ-ਪੱਥ ਮ੍ਰਿਤਕ ਹਾਲਤ ’ਚ ਪਿਆ ਸੀ ਤੇ ਉਸਦੇ ਕੋਲ ਪਿੰਡ ਦਾ ਹੀ ਸਰਬਜੀਤ ਸਿੰਘ ਉਰਫ ਸਵੀ ਮੌਜੂਦ ਸੀ, ਜਿਸ ਦੇ ਹੱਥ ਵਿੱਚ ਸੀਮਿੰਟ ਦੀ ਚਾਦਰ ਦੇ ਤਿੱਖਾ ਟੁੱਕੜਾ ਚੁੱਕਿਆ ਹੋਇਆ ਸੀ। ਜਿਉਂ ਹੀ ਉਹ ਅੱਗੇ ਗਈ ਤਾਂ ਸਰਬਜੀਤ ਆਪਣੇ ਹੱਥ ’ਚ ਫੜੇ ਸੀਮਿੰਟ ਦੀ ਚਾਦਰ ਦੇ ਟੁੱਕੜੇ ਸਮੇਤ ਉਸਨੂੰ ਦੇਖ ਕੇ ਮੌਕੇ ’ਤੋਂ ਫ਼ਰਾਰ ਹੋ ਗਿਆ। Crime News
ਸ਼ਿਕਾਇਤ ਮਿਲਣ ’ਤੇ ਪੁਲਿਸ ਨੇ 2 ਸਤੰਬਰ ਨੂੰ ਰਾਜਵਿੰਦਰ ਕੌਰ ਦੀ ਸ਼ਿਕਾਇਤ ’ਤੇ ਸਰਬਜੀਤ ਸਿੰਘ ਉਰਫ਼ ਸਵੀ ਵਾਸੀ ਪਿੰਡ ਉਮੈਦਪੁਰ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ 3 ਸਤੰਬਰ ਨੂੰ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਰਬਜੀਤ ਸਿੰਘ ਦੇ ਕਬਜ਼ੇ ’ਚੋਂ ਵਾਰਦਾਤ ਲਈ ਵਰਤੀ ਗਈ ਸੀਮਿੰਟ ਦੀ ਚਾਦਰ ਦਾ ਟੁੱਕੜਾ ਬਰਾਮਦ ਕਰ ਲਿਆ ਗਿਆ ਹੈ। ਵਜ੍ਹਾ ਰੰਜਿਸ਼ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਜਗਦੇਵ ਸਿੰਘ ਨੇ ਸਰਬਜੀਤ ਸਿੰਘ ਸਵੀ ਦੀ ਮਾਂ ਨੂੰ ਇੱਕ ਹਜ਼ਾਰ ਰੁਪਏ ਦਿੱਤੇ ਸਨ। ਪੈਸਿਆਂ ਦੀ ਵਾਪਸੀ ਲਈ ਜਗਦੇਵ ਸਿੰਘ ਨੇ ਸਵੀ ਦੀ ਮਾਂ ਨੂੰ ਬੁਰਾ ਬੋਲਿਆ ਸੀ ਜੋ ਸਵੀ ਸਹਾਰ ਨਾ ਸਕਿਆ ਤੇ ਗੁੱਸੇ ਵਿੱਚ ਆ ਕੇ ਉਸਨੇ ਜਗਦੇਵ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਨੂੰ ਕਾਬੂ ਕਰਕੇ ਉਸਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। Crime News