ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨਗੀਆਂ ‘ਖੇਡਾਂ ਵਤਨ ਪੰਜਾਬ ਦੀਆਂ’ : ਪੂਨਮਦੀਪ ਕੌਰ
(ਗੁਰਪ੍ਰੀਤ ਸਿੰਘ) ਬਰਨਾਲਾ। Khedan Watan Punjab Diyan: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਨੌਜਵਾਨੀ ਨੂੰ ਖੇਡਾਂ ਨਾਲ ਜੋੜਨ ਲਈ ਕਰਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ 3 ਤਹਿਤ ਬਲਾਕ ਪੱਧਰੀ ਖੇਡਾਂ ਦਾ ਆਗਾਜ਼ ਅੱਜ ਇੱਥੇ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਵਿਖੇ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੁਨਮਦੀਪ ਕੌਰ ਵੱਲੋਂ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਖੇਡਾਂ ਸਾਡੇ ਨੌਜਵਾਨਾਂ ਦੇ ਬਹੁ-ਪੱਖੀ ਵਿਕਾਸ ਲਈ ਵਰਦਾਨ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਅਤੇ ਖੇਡ ਮੈਦਾਨਾਂ ਤੋਂ ਹੀ ਸਾਡੇ ਵੱਡੀ ਗਿਣਤੀ ਨੌਜਵਾਨ ਕੌਮਾਂਤਰੀ ਪੱਧਰ ਤੱਕ ਪੁੱਜਣਗੇ। ਉਨ੍ਹਾਂ ਦੱਸਿਆ ਕਿ ਇਹ ਬਲਾਕ ਪੱਧਰੀ ਖੇਡ ਮੁਕਾਬਲੇ 10 ਸਤੰਬਰ ਤੱਕ ਚੱਲਣਗੇ ਅਤੇ ਉਸ ਮਗਰੋਂ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼ੁਰੂ ਹੋਣੇ ਹਨ। ਬਲਾਕ ਬਰਨਾਲਾ ਦੇ ਖੇਡ ਮੁਕਾਬਲੇ 4 ਸਤੰਬਰ ਤੱਕ, ਮਹਿਲ ਕਲਾਂ 5 ਤੋਂ 7 ਸਤੰਬਰ, ਸ਼ਹਿਣਾ 8 ਤੋਂ 10 ਸਤੰਬਰ ਤੱਕ ਚੱਲਣਗੇ।
ਨੌਜਵਾਨਾਂ ਨੂੰ ਸਹੀ ਸੇਧ ਦੇਣ ਵਿੱਚ ਖੇਡਾਂ ਦੀ ਅਹਿਮ ਭੂਮਿਕਾ: ਗੁਰਦੀਪ ਬਾਠ
ਇਸ ਮੌਕੇ ਗੁਰਦੀਪ ਸਿੰਘ ਬਾਠ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਕਿਹਾ ਕਿ ਜਿਵੇਂ ਜਿਵੇਂ ਨੌਜਵਾਨ ਖੇਡਾਂ ਦੇ ਨੇੜੇ ਹੋਣਗੇ, ਓਵੇਂ ਓਵੇਂ ਨਸ਼ਿਆਂ ਤੋਂ ਦੂਰ ਹੋਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸੇ ਸੋਚ ਸਦਕਾ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਐਲ ਬੀ ਐੱਸ ਕਾਲਜ ਦੀਆਂ ਲੜਕੀਆਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ। ਬੀ ਜੀ ਐੱਸ ਭਦੌੜ ਅਤੇ ਸਰਕਾਰੀ ਹਾਈ ਸਕੂਲ ਮੌੜ ਦੇ ਵਿਦਿਆਰਥੀਆਂ ਵਲੋਂ ਗੱਤਕੇ ਦੀ ਪੇਸ਼ਕਾਰੀ ਦਿੱਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਚੇਅਰਮੈਨ ਯੋਜਨਾ ਬੋਰਡ ਵਲੋਂ 600 ਮੀਟਰ ਦੌੜ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਖੋ ਖੋ- ਅੰਡਰ 14 ਲੜਕੇ ਵਿੱਚ ਪਹਿਲੀ ਪੁਜੀਸ਼ਨ ਸਰਕਾਰੀ ਸੀਨੀ. ਸੈਕ. ਸਕੂਲ ਕਰਮਗੜ੍ਹ, ਦੂਜੀ ਪੁਜੀਸ਼ਨ ਗ੍ਰਾਮ ਪੰਚਾਇਤ ਖੁੱਡੀ ਕਲਾਂ, ਤੀਜੀ ਪੁਜੀਸ਼ਨ ਸਰਕਾਰੀ ਹਾਈ ਸਕੂਲ ਠੁੱਲੇਵਾਲ ਦੀ ਰਹੀ ਖੋ ਖੋ- ਅੰਡਰ 14 ਲੜਕੀਆਂ ਵਿੱਚ ਪਹਿਲੀ ਪੁਜੀਸ਼ਨ ਸਰਕਾਰੀ ਹਾਈ ਸਕੂਲ ਠੁੱਲੇਵਾਲ, ਦੂਜੀ ਪੁਜੀਸ਼ਨ ਜੀ.ਜੀ.ਐਸ ਬਰਨਾਲਾ ਦੀ ਰਹੀ।
ਵਾਲੀਬਾਲ ਵਿੱਚ ਅੰਡਰ 14 ਲੜਕੀਆਂ ਵਿੱਚ ਸ.ਸ.ਸ.ਸ ਬਡਬਰ ਰਿਹਾ ਪਹਿਲੇ ਸਥਾਨ ’ਤੇ
ਵਾਲੀਬਾਲ ਵਿੱਚ ਅੰਡਰ 14 ਲੜਕੀਆਂ ਵਿੱਚ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਕ੍ਰਮਵਾਰ ਸ.ਸ.ਸ.ਸ ਬਡਬਰ, ਸਹਸ ਅਸਪਾਲ ਕਲਾਂ ਤੇ ਆਰੀਆ ਭੱਟ ਦੀ ਰਹੀ ਅੰਡਰ 17 ਲੜਕੀਆਂ ਵਿੱਚ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਕ੍ਰਮਵਾਰ ਸ.ਸ.ਸ.ਸ ਬਡਬਰ, ਸਹਸ ਅਸਪਾਲ ਕਲਾਂ, ਸਹਸ ਪੱਖੋ ਕਲਾਂ ਦੀ ਰਹੀ ਅੰਡਰ 21 ਲੜਕੀਆਂ ਵਿੱਚ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਕ੍ਰਮਵਾਰ ਸ.ਸ.ਸ.ਸ ਬਡਬਰ, ਸਹਸ ਪੱਖੋ ਕਲਾਂ ਅਤੇ ਸਹਸ ਧੂਰਕੋਟ ਦੀ ਰਹੀ। Khedan Watan Punjab Diyan
ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਲੜਕੀਆਂ ਵਿੱਚ ਸਸਸਸ ਠੀਕਰੀਵਾਲ ਪਹਿਲੇ ਸਥਾਨ ’ਤੇ
ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਲੜਕੀਆਂ ਵਿੱਚ ਪਹਿਲੀ, ਦੂਜੀ ਕ੍ਰਮਵਾਰ ਸਸਸਸ ਠੀਕਰੀਵਾਲ, ਸਸਸਸ ਨਾਈਵਾਲਾ ਸਕੂਲ ਦੀ ਰਹੀ ਅੰਡਰ 17 ਲੜਕੀਆਂ ਵਿੱਚ ਪਹਿਲੀ, ਦੂਜੀ ਕ੍ਰਮਵਾਰ ਅਤੇ ਤੀਜੀ ਪੁਜੀਸ਼ਨ ਸਸਸਸ ਠੀਕਰੀਵਾਲ, ਸਸਸਸ ਰਾਜੀਆ ਸਕੂਲ, ਸਹਸ ਪੰਧੇਰ ਦੀ ਰਹੀ।
ਐਥਲੈਟਿਕਸ ਗੇਮ ਵਿੱਚ ਅੰਡਰ 17 ਲੜਕੇ 3000 ਮੀ. ਦੌੜ ਇਵੈਂਟ ਵਿੱਚ ਮਨਦੀਪ ਸਿੰਘ, ਜ਼ਸਪ੍ਰੀਤ ਸਿੰਘ, ਹਰਮਨ ਸਿੰਘ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਪ੍ਰਾਪਤ ਕੀਤੀਅੰਡਰ 14 ਲੜਕੇ ਸ਼ਾਟ ਪੁੱਟ ਈਵੈਂਟ ਵਿੱਚ ਬਲਕਰਨ ਸਿੰਘ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਅੰਡਰ 14 ਲੜਕੀਆਂ ਸ਼ਾਟ ਪੁੱਟ ਈਵੈਂਟ ਵਿੱਚ ਦਿਲਰੀਤ ਕੌਰ, ਗੁਰਪਲਕ ਕੌਰ, ਮਨਪ੍ਰੀਤ ਕੌਰ ਨੇ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਿਲ ਕੀਤੀ।
ਇਹ ਵੀ ਪੜ੍ਹੋ: Patiala News: ਨਵਜੰਮੇ ਬੱਚਿਆਂ ਦੀ ਖਰੀਦ-ਵੇਚ ਕਰਨ ਵਾਲਾ ਗਿਰੋਹ ਕਾਬੂ
ਅੰਡਰ 21 ਲੜਕੀਆਂ 5000 ਰੇਸ ਈਵੈਂਟ ਵਿੱਚ ਮਨਦੀਪ ਕੌਰ, ਸੋਨੀ, ਨਵਜੋਤ ਕੌਰ ਨੇ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਿਲ ਕੀਤੀ 21-30 ਸਾਲ ਮੈੱਨ 10,000 ਮੀ. ਵਿੱਚ ਸੁਖਜਿੰਦਰ ਸਿੰਘ, ਕੁਲਵਿੰਦਰ ਸਿੰਘ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਅੰਡਰ 21 ਲੜਕਿਆਂ ਵਿੱਚ 5000 ਮੀ. ਦੌੜ ਵਿੱਚ ਬਲਵਿੰਦਰ ਸਿੰਘ, ਗੁਰਜਸ਼ਨ ਸਿੰਘ, ਰਾਜੂ ਸਿੰਘ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। Khedan Watan Punjab Diyan
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਲਤੀਫ਼ ਅਹਿਮਦ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ, ਐੱਸ ਡੀ ਐਮ ਗੁਰਬੀਰ ਸਿੰਘ ਕੋਹਲੀ, ਜ਼ਿਲ੍ਹਾ ਖੇਡ ਅਫ਼ਸਰ ਓਮੇਸ਼ਵਰੀ ਸ਼ਰਮਾ, ਕੋਚ ਗੁਰਵਿੰਦਰ ਕੌਰ, ਕੋਚ ਜਸਪ੍ਰੀਤ ਸਿੰਘ, ਕੋਚ ਬਰਿੰਦਰ ਕੌਰ, ਕੋਚ ਹਰਨੇਕ ਸਿੰਘ, ਕੋਚ ਮਿਸ ਅੰਤਿਮਾ, ਕੋਚ ਰੁਪਿੰਦਰ ਸਿੰਘ, ਕੋਚ ਅਜੇ ਨਾਗਰ, ਸਿੱਖਿਆ ਵਿਭਾਗ ਤੋਂ ਮਲਕੀਤ ਸਿੰਘ (ਸਟੇਜ ਸਕੱਤਰ), ਸਿਮਰਦੀਪ ਸਿੰਘ ਤੋਂ ਇਲਾਵਾ ਖੇਡ ਵਿਭਾਗ ਦੇ ਸਟਾਫ਼ ਮੈਂਬਰ ਅਮਨਦੀਪ ਕੌਰ, ਯਾਦਵਿੰਦਰ ਸਿੰਘ ਤੇ ਖਿਡਾਰੀ ਹਾਜ਼ਰ ਸਨ।