Punjab News: ਆਪ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦਾ ਵੱਡੇ ਪੱਧਰ ’ਤੇ ਵਿਕਾਸ ਕਰਵਾਇਆ ਜਾ ਰਿਹਾ ਹੈ : ਵਿਧਾਇਕ ਗੈਰੀ ਬੜਿੰਗ

Punjab News
ਪਿੰਡ ਅੰਨੀਆਂ ਵਿਖੇ ਵਿਧਾਇਕ ਗੈਰੀ ਵਿੰਗ ਅਤੇ ਲੀਡਰਸ਼ਿਪ ਦਾ ਆਮ ਆਦਮੀ ਪਾਰਟੀ ਦੇ ਆਗੂ ਇਕਬਾਲ ਸਿੰਘ ਰਾਏ ਆਪਣੇ ਸਾਥੀਆਂ ਸਮੇਤ ਸਨਮਾਨ ਕਰਦੇ ਹੋਏ ਨਾਲ ਪਿੰਡ ਵਾਸੀ। ਤਸਵੀਰ: ਅਨਿਲ ਲੁਟਾਵਾ

(ਅਨਿਲ ਲੁਟਾਵਾ) ਅਮਲੋਹ। ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਪਿੰਡ ਅੰਨੀਆਂ ਵਿਖੇ ਨੇਪਰੇ ਚੜੇ ਵਿਕਾਸ ਕੰਮ ਜਿੱਥੇ ਲੋਕ ਅਰਪਣ ਕੀਤੇ ਗਏ ਉਥੇ ਹੀ ਨਵੇਂ ਵਿਕਾਸ ਕੰਮਾਂ ਦੀ ਸ਼ੁਰੂਆਤ ਵੀ ਕਰਵਾਈ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪਿੰਡ ਵਾਸੀਆਂ ਨੂੰ ਹਰ ਸਹਿਯੋਗ ਦਾ ਭਰੋਸਾ ਦਿੱਤਾ ਗਿਆ। Punjab News

ਇਸ ਮੌਕੇ ਪਿੰਡ ਪਹੁੰਚਣ ’ਤੇ ਵਿਧਾਇਕ ਬੜਿੰਗ ਦਾ ਸੀਨੀਅਰ ਇਕਬਾਲ ਸਿੰਘ ਰਾਏ ਵੱਲੋਂ ਆਪਣੇ ਸਾਥੀਆਂ ਸਮੇਤ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ ਦਾ ਬਿਨਾਂ ਪੱਖਪਾਤ ਵੱਡੀ ਪੱਧਰ ’ਤੇ ਵਿਕਾਸ ਕਰਵਾਇਆ ਜਾ ਰਿਹਾ ਹੈ ਜਿਸ ਸਦਕਾ ਪੰਜਾਬ ਵਿਕਾਸ ਪੱਖੋਂ ਮੋਹਰੀ ਸੂਬਾ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਲਕਾ ਅਮਲੋਹ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਹਲਕੇ ਦੇ ਵਿਕਾਸ ਲਈ ਸਰਕਾਰ ਪਾਸੋਂ ਵੱਡੀਆਂ ਗਰਾਂਟਾਂ ਲਿਆਂਦੀਆਂ ਜਾਣਗੀਆਂ। Punjab News

ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ ਪਿੰਡਾਂ ਦਾ ਵਿਕਾਸ | Punjab News

ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਅਗਵਾਈ ਵਿੱਚ ਪਿੰਡਾਂ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਅੱਜ ਪਿੰਡ ਅੰਨੀਆਂ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਇਕਬਾਲ ਸਿੰਘ ਰਾਏ ਦੀ ਅਗਵਾਈ ਵਿੱਚ ਨੇਪਰੇ ਚੜੇ ਵਿਕਾਸ ਦੇ ਕੰਮ ਜਿਨ੍ਹਾਂ ਵਿੱਚ ਸੀਚੇਵਾਲ ਮਾਡਲ , ਪਾਰਕ , ਔਰਤਾਂ ਲਈ ਸੈਡ ਪਾਇਆ ਅਤੇ ਪਿੰਡ ਵਿੱਚ ਇੰਟਲਾਕ ਟਾਇਲਾਂ ਦਾ ਕੰਮ ਨੇਪਰੇ ਚੜੇ ਹਨ ਜਿਨ੍ਹਾਂ ਨੂੰ ਅੱਜ ਲੋਕ ਅਰਪਣ ਕੀਤਾ ਗਿਆ ਹੈ। ਉਥੇ ਹੀ ਪਿੰਡ ਖੇਡ ਗਰਾਊਂਡ ਤਿਆਰ ਕਰਨ ਅਤੇ ਹੱਡਾ ਰੋੜੀ ਲਈ ਚਾਰ ਦੀਵਾਰੀ ਦਾ ਕੰਮ ਦੀ ਸ਼ੁਰੂਆਤ ਕਰਵਾਈ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਚਾਇਤੀ ਚੋਣਾਂ ਵਿੱਚ ਪਾਰਟੀਬਾਜੀ ਤੋਂ ਉਪਰ ਉਠਕੇ ਸਰਬ ਸੰਮਤੀ ਨਾਲ ਪਿੰਡਾਂ ਵਿੱਚ ਸਰਪੰਚ ਬਣਾਏ ਜਾਣ। Punjab News

Punjab News
ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਪਿੰਡ ਅੰਨੀਆਂ ਵਿਖੇ ਵਿਕਾਸ ਦੇ ਕੰਮ ਸ਼ੁਰੂ ਕਰਵਾਉਣ ਸਮੇਂ ਨਾਲ ਹਨ ਆਗੂ ਇਕਬਾਲ ਸਿੰਘ ਰਾਏ, ਲੀਡਰਸ਼ਿਪ ਅਤੇ ਪਿੰਡ ਵਾਸੀ। ਤਸਵੀਰ: ਅਨਿਲ ਲੁਟਾਵਾ

ਇਹ ਵੀ ਪੜ੍ਹੋ: Patiala News: ਨਸ਼ਾ ਤਸਕਰਾਂ ਤੇ ਹੁੱਲੜਬਾਜ਼ਾਂ ਦੀ ਹੁਣ ਖੈਰ ਨਹੀਂ : ਇੰਸਪੈਕਟਰ ਰਣਦੀਪ ਕੁਮਾਰ

ਇਸ ਮੌਕੇ ਇਕਬਾਲ ਸਿੰਘ ਰਾਏ ਵੱਲੋਂ ਪਿੰਡ ਦੀਆਂ ਸਮੱਸਿਆਵਾਂ ਬਾਰੇ ਵਿਧਾਇਕ ਬੜਿੰਗ ਨੂੰ ਜਾਣੂ ਕਰਵਾਇਆ ਗਿਆ ਜਿਨਾਂ ਨੂੰ ਜਲਦ ਹੱਲ ਕਰਨ ਦਾ ਵਿਧਾਇਕ ਵੱਲੋਂ ਭਰੋਸਾ ਦਿੱਤਾ ਗਿਆ ਉਥੇ ਹੀ ਆਪਣੇ ਸਾਥੀਆਂ ਸਮੇਤ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਲੀਡਰਸ਼ਿਪ ਦਾ ਵਿਸ਼ੇਸ਼ ਸਨਮਾਨ ਅਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸਿੰਗਾਰਾ ਸਿੰਘ ਸਲਾਣਾ, ਪ੍ਰਧਾਨ ਦਰਸ਼ਨ ਸਿੰਘ ਭੱਦਲਥੂਹਾ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਵਿੱਕੀ ਚਾਹਲ, ਵਿਨੋਦ ਅਬਰੋਲ, ਦੀਪਕ ਮਲਹੋਤਰਾ,ਰਾਜਵੀਰ ਸਿੰਘ ਸੌਟੀ, ਸ਼ਮਸ਼ੇਰ ਸਿੰਘ ਸਾਬਕਾ ਸਰਪੰਚ, ਰਾਮ ਸਰਨ ਸੌਟੀ, ਰਣਧੀਰ ਸਿੰਘ ਨਰਾਇਣਗੜ੍ਹ ਬਲਾਕ ਪ੍ਰਧਾਨ, ਬਲਜਿੰਦਰ ਸਿੰਘ, ਜੱਗਾ ਭੋਲੀਆ, ਰਾਮ ਸਰੂਪ, ਲਖਵੀਰ ਨਰਾਇਣਗੜ੍ਹ, ਜੋਨੀ ਸ਼ਰਮਾ, ਲਾਡੀ ਸ਼ਰਮਾ, ਗੁਰਮੀਤ ਸੋਹਾਣ ਅਤੇ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ। Punjab News

LEAVE A REPLY

Please enter your comment!
Please enter your name here