ਜਲੰਧਰ। Jalandhar Railway News : ਦੇਸ਼ ’ਚ ਲਗਾਤਾਰ ਰੇਲ ਹਾਦਸੇ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸੇ ਤਰ੍ਹਾਂ ਹੀ ਜਲੰਧਰ ਵਿੱਚ ਵੀ ਰੇਲਗੱਡੀ ਦੇ ਨੁਕਸਾਨੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗਨੀਮਤ ਰਹੀ ਕਿ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਰੇਲ ਹਾਦਸਾ ਲਾਈਨਾਂ ਨਾਲ ਖੜ੍ਹੀ ਇੱਕ ਟਰਾਲੀ ਕਾਰਨ ਹੋਇਆ ਹੈ। ਰੇਲਗੱਡੀ ਦਾ ਇੱਕ ਡੱਬਾ ਨੁਕਸਾਨੇ ਜਾਣ ਦਾ ਸਮਾਚਾਰ ਹੈ। ਇਸ ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਰੇਲਗੱਡੀ ਹਾਦਸੇ ਦਾ ਸ਼ਿਕਾਰ ਹੋਈ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਟਰਾਲੀ ਰੇਲਵੇ ਦੇ ਹੀ ਕੁਆਰਟਰਾਂ ਦੇ ਵਿੱਚ ਖੜ੍ਹੀ ਹੋਈ ਸੀ, ਜਿੱਥੇ ਕਿ ਰੇਲਵੇ ਕੁਆਰਟਰਾਂ ਦਾ ਕੰਮ ਚੱਲ ਰਿਹਾ ਸੀ ਅਤੇ ਰੇਲਵੇ ਲਾਈਨਾਂ ਦੇ ਕੋਲ ਟਰਾਲੀ ਖੜ੍ਹੀ ਸੀ ਪਰ ਟਰੇਨ ਖੜ੍ਹੀ ਟਰਾਲੀ ਨਾਲ ਟਕਰਾ ਗਈ। ਮੌਕੇ ‘ਤੇ ਹੀ ਚੀਕ-ਚਿਹਾੜਾ ਮਚ ਗਿਆ। ਰੇਲਵੇ ਵਿਭਾਗ ਦੇ ਕਿਸੇ ਵੀ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਰਿਹਾ। ਵੇਖਣਾ ਹੋਵੇਗਾ ਕਿ ਹੁਣ ਰੇਲਵੇ ਪ੍ਰਸ਼ਾਸਨ ਆਪਣੇ ਵਿਭਾਗ ‘ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰਦਾ ਹੈ। ਟਰੇਨ ਦਾ ਇੱਕ ਡੱਬਾ ਨੁਕਸਾਨਿਆ ਗਿਆ ਹੈ।
Read Also : Joe Root: ਜੋ ਰੂਟ ਨੇ ਜੜਿਆ ਟੈਸਟ ਕਰੀਅਰ ਦਾ 34ਵਾਂ ਸੈਂਕੜਾ, Lords ਟੈਸਟ ’ਚ ਅੰਗਰੇਜ਼ ਮਜ਼ਬੂਤ