Sunam News : ਪੰਚਾਇਤੀ ਰਿਜਰਵ ਕੋਟੇ ਦੀ ਜ਼ਮੀਨ ਲੈਣ ਲਈ ਸੰਘਰਸ਼ ਜਾਰੀ, ਸੌਂਪਿਆ ਮੰਗ ਪੱਤਰ

Sunam News

ਸੱਤਾ ‘ਚ ਆਉਣ ਤੋਂ ਪਹਿਲਾਂ ਆਪ ਵੱਲੋਂ ਕੀਤੇ ਵਾਅਦੇ ਲਾਗੂ ਨਹੀਂ ਹੋਏ : ਆਗੂ | Sunam News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) Sunam News : ਖੇਤ ਮਜ਼ਦੂਰ ਆਗੂਆਂ ਵੱਲੋਂ ਖੇਤ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਾਂਅ ਤੇ ਮੰਗ ਪੱਤਰ ਸੌਂਪਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜ਼ਦੂਰ ਆਗੂ ਧਰਮਪਾਲ ਨਮੋਲ, ਸੱਤਪਾਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ‘ਚ ਆਉਣ ਤੋਂ ਪਹਿਲਾਂ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਬਹੁਤ ਸਾਰੇ ਵਾਅਦੇ ਕੀਤੇ ਗਏ। ਪਰ ਉਹ ਅਮਲੀ ਰੂਪ ਚ ਲਾਗੂ ਨਹੀਂ ਹੋ ਸਕੇ।

ਅੱਜ ਵੀ ਖੇਤ ਮਜ਼ਦੂਰਾਂ ਨੂੰ ਪੰਚਾਇਤੀ ਰਿਜਰਵ ਕੋਟੇ ਦੀ ਜ਼ਮੀਨ ਲੈਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਅੱਜ ਵੀ ਪ੍ਰਸ਼ਾਸਨ ਦੇ ਨੱਕ ਹੇਠ ਪਿੰਡਾਂ ਅੰਦਰ ਲਗਾਤਾਰ ਡੰਮੀ ਬੋਲੀਆਂ ਹੋ ਰਹੀਆਂ ਹਨ। ਜਿਸ ਕਾਰਨ ਖੇਤ ਮਜ਼ਦੂਰ ਜਮੀਨਾਂ ਤੋਂ ਵਾਂਝੇ ਰਹਿ ਰਹੇ ਹਨ। ਜਮੀਨ ਹੱਦਬੰਦੀ ਕਾਨੂੰਨ ਲਾਗੂ ਕਰਨ ਦੀ ਗੱਲ ਤਾਂ ਬਹੁਤ ਦੂਰ ਰਹੀ। ਇਸੇ ਤਰ੍ਹਾਂ ਨਾ ਹੀ ਖੇਤ ਮਜ਼ਦੂਰਾਂ ਨੂੰ ਪਿੰਡਾਂ ਅੰਦਰ ਪਲਾਟ ਅਲਾਟ ਹੋਏ ਹਨ ਅਤੇ ਨਾ ਹੀ ਜਿਹੜੇ ਪਿੰਡਾਂ ‘ਚ ਪਲਾਟ ਅਲਾਟ ਹੋਏ ਹਨ ਉਹਨਾਂ ਦਾ ਪੇਂਡੂ ਧਨਾਢ ਚੌਧਰੀਆਂ ਤੋਂ ਕਬਜ਼ਾ ਛੁਡਵਾ ਕੇ ਖੇਤ ਮਜ਼ਦੂਰਾਂ ਨੂੰ ਦਿੱਤਾ ਗਿਆ। ਖੇਤ ਮਜ਼ਦੂਰਾਂ ਸਿਰ ਚੜਿਆ ਕਰਜਾ ਵੀ ਰੱਦ ਨਹੀਂ ਕੀਤਾ ਗਿਆ।

Sunam News

ਇਸੇ ਤਰ੍ਹਾਂ ਖੇਤ ਮਜ਼ਦੂਰਾਂ ਦੀਆਂ ਹੋਰ ਵੀ ਵੱਖ-ਵੱਖ ਮੰਗਾਂ ਪੂਰੀਆਂ ਨਹੀਂ ਹੋ ਸਕੀਆਂ। ਅੱਜ ਵੱਖ ਵੱਖ ਪਿੰਡਾਂ ਦੇ ਖੇਤ ਮਜ਼ਦੂਰਾਂ ਨੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੇ ਦਫਤਰ ਸੁਨਾਮ ਵਿਖੇ ਦਫਤਰ ਇੰਚਾਰਜ ਸੰਜੀਵ ਕੁਮਾਰ ਸੰਜੂ ਨੂੰ ਮੰਗ ਪੱਤਰ ਦਿੱਤਾ ਗਿਆ। ਉਨਾਂ ਵੱਲੋਂ ਭਰੋਸਾ ਦਵਾਇਆ ਕਿ ਗਿਆ ਕਿ ਫੌਰੀ ਦੇ ਵਿੱਚ ਰਵਿਦਾਸਪੁਰਾ ਟਿੱਬੀ ਵਿੱਚ ਮਨਰੇਗਾ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਪਿੰਡ ਨਮੋਲ ਅਤੇ ਬਿਗੜਵਾਲ ਦੀਆਂ ਪੰਚਾਇਤੀ ਰਿਜ਼ਰਵ ਕੋਟੇ ਦੀਆਂ ਜਮੀਨਾਂ ਦੀ ਮਿਣਤੀ ਕਰਵਾਈ ਜਾਵੇਗੀ। ਇਸੇ ਤਰ੍ਹਾਂ ਪਿੰਡ ਛਾਜਲੀ ਵਿਖੇ ਪੰਚਾਇਤੀ ਰਿਜ਼ਰਵ ਕੋਟੇ ਦਾ ਟੱਕ ਅਗਲੇ ਸਾਲ ਲਈ ਇਕੱਠਾ ਕੀਤਾ ਜਾਵੇਗਾ। Sunam News

Read Also : Cyclonic Storms : ਅੱਜ ਹੋ ਸਕਦੀ ਹੈ ਰੇਅਰ ਮੌਸਮੀ ਘਟਨਾ, ਚੱਕਰਵਾਤੀ ਤੂਫਾਨ ਮਚਾ ਸਕਦਾ ਹੈ ਤਬਾਹੀ

ਇਸ ਤੋਂ ਇਲਾਵਾ ਖੇਤ ਮਜ਼ਦੂਰਾਂ ਦੀਆਂ ਬਾਕੀ ਮੰਗਾਂ ਨੂੰ ਅਮਲੀ ਰੂਪ ਚ ਲਾਗੂ ਕਰਨ ਦਾ ਭਰੋਸਾ ਦਵਾਇਆ। ਖੇਤ ਮਜ਼ਦੂਰ ਆਗੂਆਂ ਨੇ ਬੀਤੀ ਕੱਲ ਐਨ ਆਈ ਏ ਵੱਲੋਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਕੌਰ ਦੇ ਘਰ ਅਤੇ ਹੋਰ ਥਾਵਾਂ ਤੇ ਕੀਤੀ ਛਾਪੇਮਾਰੀ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ। ਅੱਜ ਦੇ ਡੈਪੂਟੇਸ਼ਨ ਵਿੱਚ ਪਰਮਜੀਤ ਕੌਰ ਰਵਿਦਾਸਪੁਰਾ, ਟਿੱਬੀ ਦਲਜੀਤ ਕੌਰ ਰਵਿਦਾਸਪੁਰਾ ਟਿੱਬੀ, ਜੀਤ ਸਿੰਘ ਰਵਿਦਾਸਪੁਰ ਟਿੱਬੀ, ਲਾਲ ਸਿੰਘ ,ਬਾਬੂ ਸਿੰਘ ਨਮੋਲ, ਬਲਜੀਤ ਸਿੰਘ ਨਮੋਲ, ਜਗਸੀਰ ਸਿੰਘ ਬਿਗੜਵਾਲ, ਧੰਨਾ ਸਿੰਘ ਬਿਗੜਵਾਲ, ਮਨਜੀਤ ਕੌਰ ਸ਼ੇਰੋ, ਜਸਵੀਰ ਕੌਰ ਸ਼ੇਰੋ, ਸੰਦੀਪ ਸਿੰਘ ਛਾਜਲੀ ਆਦਿ ਸ਼ਾਮਿਲ ਸਨ।