ਸੰਜਮ ਤੇ ਸਬਰ ਦੀ ਲੋੜ

Patience

ਕੈਨੇਡਾ ਸਰਕਾਰ ਨੇ ਸੈਲਾਨੀਆਂ ਨੂੰ ਵਰਕ ਪਰਮਿਟ ਦੇਣ ’ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰ ਦਾ ਇਹ ਆਪਣਾ ਅੰਦਰੂਨੀ ਫੈਸਲਾ ਹੈ ਇਸ ਦੇ ਕਾਰਨ ਕੁਝ ਵੀ ਹੋ ਸਕਦੇ ਹਨ ਪਰ ਭਾਰਤੀ ਨੌਜਵਾਨਾਂ ਨੂੰ ਇਸ ਫੈਸਲੇ ਤੋਂ ਜਾਣਕਾਰ ਹੋਣਾ ਜ਼ਰੂਰੀ ਹੈ। ਹਰ ਸਾਲ ਲੱਖਾਂ ਨੌਜਵਾਨ ਕੈਨੇਡਾ ਜਾਣ ਲਈ ਏਜੰਟਾਂ ਰਾਹੀਂ ਜਾਂ ਆਪਣੇ ਪੱਧਰ ’ਤੇ ਕੋਸ਼ਿਸ਼ ਕਰਦੇ ਹਨ। Patience

ਜਦੋਂ ਸਰਕਾਰ ਦਾ ਫੈਸਲਾ ਆ ਚੁੱਕਿਆ ਹੈ ਤਾਂ ਨੌਜਵਾਨਾਂ ਨੂੰ ਉਨ੍ਹਾਂ ਏਜੰਟਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਅਜੇ ਵੀ ਲੋਕਾਂ ਨੂੰ ਫੈਸਲੇ ਪ੍ਰਤੀ ਗੁੰਮਰਾਹ ਕਰਕੇ ਕਿਵੇਂ ਨਾ ਕਿਵੇਂ ਭੇਜਣ ਦਾ ਵਾਅਦਾ ਕਰਕੇ ਲੱਖਾਂ ਰੁਪਏ ਹੜੱਪ ਲੈਂਦੇ ਹਨ। ਭਾਰਤੀ ਲੋਕਾਂ ਦੀ ਇਹ ਮਾਨਸਿਕਤਾ ਬਣੀ ਹੋਈ ਹੈ ਕਿ ਕੋਈ ਨਾ ਕੋਈ ਤਰੀਕਾ ਤਾਂ ਹੋਵੇਗਾ ਜਦੋਂਕਿ ਕਾਨੂੰਨ ’ਚ ਸਾਰੀਆਂ ਚੀਜਾਂ ਸਪੱਸ਼ਟ ਹੁੰਦੀਆਂ ਹਨ। ਪਿਛਲੇ ਸਮੇਂ ’ਚ ਲੱਖਾਂ ਨੌਜਵਾਨ ਟੂਰਿਸਟ ਵੀਜੇ ’ਤੇ ਕੈਨੇਡਾ ਗਏ ਹਨ ਤੇ ਉਨ੍ਹਾਂ ਨੂੰ ਵਰਕ ਪਰਮਿਟ ਵੀ ਮਿਲਿਆ ਸੀ।

ਇੱਥੇ ਜ਼ਰੂਰੀ ਹੈ ਕਿ ਨੌਜਵਾਨ ਜ਼ਮੀਨ-ਜਾਇਦਾਦ ਵੇਚ ਵਿਦੇਸ਼ ਜਾਣ ਅਤੇ ਵੱਧ ਪੈਸਾ ਕਮਾਉਣ ਦੀ ਸੋਚ ਤੋਂ ਬਾਹਰ ਆਉਣ ਉਂਜ ਵੀ ਵਿਦੇਸ਼ ’ਚ ਸੰਘਰਸ਼ ਘੱਟ ਨਹੀਂ ਹੈ। ਆਪਣੇ ਦੇਸ਼ ਅੰਦਰ ਮਿਹਨਤ ਕਰਕੇ ਰੁਜ਼ਗਾਰ ਹਾਸਲ ਕਰਨ ਦੇ ਮੌਕੇ ਲੱਭਣ ਦੀ ਜ਼ਰੂਰਤ ਹੈ। ਫਿਰ ਵੀ ਵਿਦੇਸ਼ ਜਾਣਾ ਹੀ ਹੈ ਤਾਂ ਕਾਨੂੰਨੀ ਤਰੀਕਾ ਹੀ ਵਰਤਿਆ ਜਾਵੇ। ਸਿਰਫ ਫੋਨਾਂ ’ਤੇ ਹੀ ਵਿਦੇਸ਼ ਭੇਜਣ ਦਾ ਧੰਦਾ ਕਰਨ ਵਾਲੇ ਲੋਕਾਂ ਦੇ ਚੱਕਰ ’ਚ ਨਾ ਪਿਆ ਜਾਵੇ। ਸਬਰ, ਸੰਜਮ ਤੇ ਸਮਝ ਤੋਂ ਕੰਮ ਲਿਆ ਜਾਵੇ। Patience

Read Also : ‘ਪਵਿੱਤਰ ਮਹਾਂ ਪਰਉਪਕਾਰ ਦਿਹਾੜੇ’ ਦੇ ਭੰਡਾਰੇ ਸੰਬੰਧੀ ਆਈ ਜ਼ਰੂਰੀ ਸੂਚਨਾ