Government Schemes for Girls : 14 ਸਾਲ ਦੀ ਉਮਰ ਦੀਆਂ ਧੀਆਂ ਲਈ ਖੁਸ਼ਖਬਰੀ! ਸਰਕਾਰ ਸ਼ੁਰੂ ਕਰਨ ਜਾ ਰਹੀ ਐ ਨਵੀਂ ਸਕੀਮ, ਜਾਣੋ…

Government Schemes for Girls

ਨਵੀਂ ਦਿੱਲੀ। Government Schemes for Girls : ਦੇਸ਼ ਦੀ ਸਰਕਾਰ ਜਨਤਾ ਲਈ ਨਵੀਆਂ ਨਵੀਆਂ ਸਕੀਮਾਂ ਦੇ ਕੇ ਲਾਭ ਦੇਣ ਦੀ ਗੱਲ ਆਖ ਰਹੀ ਹੈ। ਇਸ ਦੇ ਤਹਿਤ ਹੁਣ ਸਰਕਾਰ ਨੇ 14 ਸਾਲ ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਦੀਆਂ ਧੀਆਂ ਲਈ ਸਰਕਾਰੀ ਸਕੀਮ ਸ਼ੁਰੂ ਕਰਨ ਦੀ ਗੱਲ ਆਖੀ ਹੈ। ਦਰਅਸਲ, ਕੇਂਦਰ ਸਰਕਾਰ ਛੇਤੀ ਹੀ 14 ਤੋਂ 18 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਗੈਰ-ਰਵਾਇਤੀ ਨੌਕਰੀਆਂ ਲਈ ਸਿਖਲਾਈ ਦੇਣ ਲਈ ਇੱਕ ਯੋਜਨਾ ਸ਼ੁਰੂ ਕਰੇਗੀ, ਜਿਸ ਦਾ ਉਦੇਸ਼ ਵਰਕਫੋਰਸ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ। ਇਹ ਗੱਲ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਅਨਿਲ ਮਲਿਕ ਨੇ ਆਖੀ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਪੜਾਅ ’ਚ ਇਹ ਯੋਜਨਾ ਅਗਲੇ ਦੋ ਤੋਂ ਤਿੰਨ ਹਫ਼ਤਿਆਂ ’ਚ 27 ਜ਼ਿਲ੍ਹਿਆਂ ’ਚ ਸ਼ੁਰੂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਯੋਜਨਾ ਸ਼ੁਰੂਆਤੀ ਪੜਾਅ ਵਿੱਚ 27 ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਅੰਤ ਵਿੱਚ ਇਸ ਨੂੰ ਦੇਸ਼ ਭਰ ਦੇ 218 ਜ਼ਿਲ੍ਹਿਆਂ ਵਿੱਚ ਫੈਲਾਇਆ ਜਾਵੇਗਾ। ਗੈਰ-ਰਵਾਇਤੀ ਕਿੱਤੇ ਨੂੰ ਆਮ ਤੌਰ ’ਤੇ ਇੱਕ ਖਾਸ ਭੂਮਿਕਾ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਿਸ ਵਿੱਚ ਮਰਦ ਜਾਂ ਔਰਤ ਦੀ ਭਾਗੀਦਾਰੀ 25 ਪ੍ਰਤੀਸ਼ਤ ਤੋਂ ਘੱਟ ਹੁੰਦੀ ਹੈ। ’ਕਿਸ਼ੋਰ ਲੜਕੀਆਂ ਅਤੇ ਔਰਤਾਂ ਦੇ ਸਸ਼ਕਤੀਕਰਨ ਲਈ ਵਿਸ਼ੇਸ਼ ਪ੍ਰੋਜੈਕਟ ਦੀ ਸ਼ੁਰੂਆਤ’ ਤਹਿਤ, 14 ਤੋਂ 18 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਜਾਰੀ ਰੱਖਦੇ ਹੋਏ ਉਨ੍ਹਾਂ ਦੇ ਸਕੂਲਾਂ ਅਤੇ ਘਰਾਂ ਦੇ ਨੇੜੇ ਸਿਖਲਾਈ ਦਿੱਤੀ ਜਾਵੇਗੀ।

Government Schemes for Girls

ਸਕੱਤਰ ਨੇ ਦੱਸਿਆ ਕਿ ਇਹ ਸਕੀਮ ਸ਼ੁਰੂਆਤੀ ਪੱਧਰ ’ਤੇ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ, ਜਿਸ ਤਹਿਤ ਡਿਜੀਟਲ ਹੁਨਰ, ਡਿਜੀਟਲ ਮਾਰਕੀਟਿੰਗ ਅਤੇ ਸ਼ਖ਼ਸੀਅਤ ਵਿਕਾਸ ਦੇ ਨਾਲ-ਨਾਲ ਗੈਰ-ਰਵਾਇਤੀ ਨੌਕਰੀਆਂ ਲਈ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵਰਕਫੋਰਸ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਏਗਾ।

ਮਲਿਕ ਨੇ ਕਿਹਾ ਕਿ ਅਸੀਂ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਇਸ ਤਹਿਤ ਦੇਸ਼ ਭਰ ਦੇ 27 ਜ਼ਿਲ੍ਹਿਆਂ ਅਤੇ ਬਾਅਦ ਵਿੱਚ 218 ਜ਼ਿਲ੍ਹਿਆਂ ਵਿੱਚ 14-18 ਸਾਲ ਦੀ ਉਮਰ ਵਰਗ ਦੀਆਂ ਕਿਸ਼ੋਰ ਲੜਕੀਆਂ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਜਨ ਸਿੱਖਿਆ ਸੰਸਥਾਵਾਂ ਅਤੇ ਸਰਕਾਰੀ ਸੰਸਥਾਵਾਂ ਦੇ ਸਿਖਲਾਈ ਭਾਈਵਾਲਾਂ ਰਾਹੀਂ ਗੈਰ-ਰਵਾਇਤੀ ਭੂਮਿਕਾਵਾਂ ਲਈ ਸਿਖਲਾਈ ਦਿੱਤੀ ਜਾਵੇਗੀ।

Read Also : Aadhaar Card Update: ਅਧਾਰ ਕਾਰਡ ਸਬੰਧੀ 31 ਅਗਸਤ ਨੂੰ ਡਾਕਖਾਨੇ ’ਚ ਲੱਗੇਗਾ ਕੈਂਪ 

ਇਹ ਗੱਲ ਉਨ੍ਹਾਂ ਦੋਵਾਂ ਮੰਤਰਾਲਿਆਂ ਦੇ ਅਧਿਕਾਰੀਆਂ ਨੂੰ ਇਸ ਸਕੀਮ ਬਾਰੇ ਜਾਗਰੂਕ ਕਰਨ ਲਈ ਆਯੋਜਿਤ ਵਰਕਸ਼ਾਪ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਸਕੱਤਰ ਨੇ ਕਿਹਾ ਕਿ ਇਹ ਪ੍ਰੋਗਰਾਮ ਆਖਰਕਾਰ ਕਿਰਤ ਸ਼ਕਤੀ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਏਗਾ। ਉਨ੍ਹਾਂ ਕਿਹਾ ਕਿ ਇਸ ਨੂੰ ਜਲਦੀ ਹੀ ਸਰਕਾਰ ਦੇ ਉੱਚ ਪੱਧਰ ’ਤੇ ਸ਼ੁਰੂ ਕੀਤਾ ਜਾਵੇਗਾ।