ਸਾਵਧਾਨ! ਫਲੱਸ਼ ਦੀ ਟੈਂਕੀ ’ਚੋਂ ਨਿੱਕਲਿਆ ਫਨੀਅਰ ਨਾਗ

Snake

ਫਤਿਹਾਬਾਦ (ਸੱਚ ਕਹੂੰ ਨਿਊਜ਼)। Snake : ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ’ਚ ਮਾਨਸੂਨੀ ਮੌਸਮ ’ਚ ਲਗਾਤਾਰ ਜ਼ਹਿਰੀਲੇ ਸੱਪਾਂ ਦਾ ਰਿਹਾਇਸ਼ੀ ਇਲਾਕਿਆਂ ’ਚੋਂ ਨਿੱਕਲਣਾ ਜਾਰੀ ਹੈ। ਫਤਿਹਾਬਾਦ ਦੇ ਪਿੰਡ ਢਾਂਡ ’ਚ ਇੱਕ ਪਰਿਵਾਰ ਦੇ ਸਾਹ ਉਸ ਵੇਲੇ ਅਟਕ ਗਏ ਜਦੋਂ ਉਨ੍ਹਾਂ ਦੇ ਪਖਾਨੇ ’ਚ ਟਾਇਲੇਟ ਸੀਟ ’ਤੇ ਇੱਕ ਫਨੀਅਰ ਨਾਗ ਫੰਨ ਖਲਾਰ ਕੇ ਬੈਠਾ ਸੀ। ਗਨੀਮਤ ਰਹੀ ਕਿ ਉਸ ਦਾ ਸਮਾਂ ਰਹਿੰਦਿਆਂ ਪਤਾ ਲੱਗ ਗਿਆ ਤੇ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸਨੈਕ ਮੈਨ ਪਵਨ ਜੋਗਪਾਲ ਨੇ ਮੌਕੇ ’ਤੇ ਜਾ ਕੇ ਸੱਪ ਨੂੰ ਕਾਬੂ ਕੀਤਾ ਅਤੇ ਉਸ ਨੂੰ ਖੁੱਲ੍ਹੀ ਜਗ੍ਹਾ ’ਤੇ ਛੱਡ ਦਿੱਤਾ।

Read Also : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੜਕ ਹਾਦਸਿਆਂ ਬਾਰੇ ਕਹੀ ਵੱਡੀ ਗੱਲ, ਕਰਨ ਜਾ ਰਹੇ ਨੇ ਵੱਡਾ ਬਦਲਾਅ

ਪਵਨ ਨੇ ਦੱਸਿਆ ਕਿ ਪਿੰਡ ਢਾਂਡ ’ਚ ਪਿੰਡ ਵਾਲਿਆਂ ਦੇ ਬੁਲਾਉਣ ’ਤੇ ਉਹ ਪਿੰਡ ਪਹੁੰਚੇ ਤਾਂ ਇੱਕ ਘਰ ਦੇ ਪਖਾਨੇ ’ਚ ਸੱਪ ਫਲੱਸ਼ ਵਾਲੀ ਟੈਂਕੀ ’ਤੇ ਚੜ੍ਹ ਕੇ ਫਨ ਫੈਲਾਈ ਬੈਠਾ ਸੀ। ਉਨ੍ਹਾਂ ਦੱਸਿਆ ਕਿ ਸੱਪ ਜਾਂ ਤਾਂ ਡਰ ਕੇ ਜਾਂ ਗੁੱਸੇ ਵਿੱਚ ਇਸ ਤਰ੍ਹਾਂ ਫੁਕਾਰੇ ਮਾਰਦਾ ਹੈ ਅਤੇ ਲਗਾਤਾਰ ਫਨ ਫੈਲਾ ਕੇ ਬੈਠਾ ਰਹਿੰਦਾ ਹੈ। ਸਹੀ ਸਮੇਂ ’ਤੇ ਉਸ ਨੂੰ ਫੜ ਲਿਆ ਗਿਆ। ਉਨ੍ਹਾਂ ਦੱਸਿਆ ਕਿ ਕੋਬਰਾ ਦੇਸ਼ ਦਾ ਚੌਥਾ ਸਭ ਤੋਂ ਜ਼ਹਿਰੀਲਾ ਸੱਪ ਮੰਨਿਆ ਜਾਂਦਾ ਹੈ, ਜਿਸ ਦੇ ਡੰਗਣ ਨਾਲ ਸਰੀਰ ਦਾ ਨਰਵਸ ਸਿਸਟਮ ਹੌਲੀ ਹੌਲੀ ਕੰਮ ਕਰਨਾ ਬੰਦ ਕਰ ਜਾਂਦਾ ਹੈ ਤੇ ਜਲਦੀ ਇਲਾਜ ਨਾ ਮਿਲਣ ’ਤੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ। Snake