Janmashtami: ਮਾਊਂਟ ਲਿਟਰਾ ਜੀ ਸਕੂਲ ’ਚ ਧੂਮ-ਧਾਮ ਨਾਲ ਮਨਾਈ ਜਨਮ ਅਸ਼ਟਮੀ

Janmashtami
Janmashtami: ਮਾਊਂਟ ਲਿਟਰਾ ਜੀ ਸਕੂਲ ’ਚ ਧੂਮ-ਧਾਮ ਨਾਲ ਮਨਾਈ ਜਨਮ ਅਸ਼ਟਮੀ

ਫਰੀਦਕੋਟ (ਗੁਰਪ੍ਰੀਤ ਪੱਕਾ)। Janmashtami: ਕੋਟਕਪੂਰਾ-ਫਰੀਦਕੋਟ ਸੜਕ ’ਤੇ ਸਥਿੱਤ ਮਾਊਂਟ ਲਿਟਰਾ ਜੀ ਸਕੂਲ ਦੇ ਪ੍ਰਾਇਮਰੀ ਵਿੰਗ ਦੇ (ਨਰਸਰੀ ਤੋਂ ਦੂਜੀ ਕਲਾਸ ਤੱਕ) ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਉਤਸ਼ਾਹ ਭਰੇ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕ ਸਾਰੇ ਬੱਚੇ ਕ੍ਰਿਸ਼ਨਾ, ਰਾਧਾ, ਸੁਦਾਮਾ, ਦੇਵਕੀ, ਯਸ਼ੋਦਾ ਆਦਿ ਦੇ ਰੂਪ ਵਿੱਚ ਸਜੇ ਹੋਏ ਸਨ। Janmashtami

ਇਹ ਵੀ ਪੜ੍ਹੋ: Khedan Watan Punjab Diyan-3 ਦਾ ਟੀ-ਸ਼ਰਟ-ਲੋਗੋ ਮੁੱਖ ਮੰਤਰੀ ਵੱਲੋਂ ਲਾਂਚ

ਪ੍ਰੋਗਰਾਮ ਦੇ ਮੁੱਖ ਆਕਰਸ਼ਣ “ਰੈਂਪ ਵਾਕ’’, ਇਕਲ ਨਿਰਤਕ ਪ੍ਰਦਰਸ਼ਨ ਅਤੇ “ਦਹੀ ਹਾਂਡੀ ਫੋੜਨਾ’’ ਸਨ। ਬੱਚਿਆਂ ਨੇ ਆਪਣੇ ਖੇਡਮਈ ਅੰਦਾਜ ਨਾਲ ਸਭ ਦਾ ਮਨ ਮੋਹ ਲਿਆ। ਇਸ ਦੇ ਨਾਲ ਜਮਾਤ 8ਵੀਂ ਦੀ ਵਿਦਿਆਰਥਣ ਮਾਹੀ ਨੇ ਛੋਟੇ ਬੱਚਿਆਂ ਲਈ ਸ਼ਾਨਦਾਰ ਨਿਰਤਕ ਪ੍ਰਦਰਸ਼ਨ ਕੀਤਾ, ਜਿਸ ਦੀ ਸਾਰਿਆਂ ਵੱਲੋਂ ਬਹੁਤ ਸ਼ਲਾਘਾ ਕੀਤੀ ਗਈ। ਇਸ ਮਹਾਂ ਉਤਸਵ ਦਾ ਪ੍ਰਬੰਧ ਪ੍ਰਾਇਮਰੀ ਵਿੰਗ ਦੀ ਕੋਆਰਡੀਨੇਟਰ ਮਿਸ ਆਸ਼ੂ ਮੌਂਗਾ ਦੀ ਅਗਵਾਈ ਹੇਠ ਕੀਤਾ ਗਿਆ। Janmashtami

Janmashtami

ਸਕੂਲ ਦੇ ਪ੍ਰਿੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਬੱਚਿਆਂ ਦਾ ਹੌਂਸਲਾ ਵਧਾਇਆ ਅਤੇ ਉਨਾਂ ਦੀ ਪੇਸ਼ਕਸ਼ ਦੀ ਤਾਰੀਫ ਕੀਤੀ। ਸਕੂਲ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਅਤੇ ਡਾਇਰੈਕਟਰ ਪੰਕਜ ਗੁਲਾਟੀ ਨੇ ਵੀ ਬੱਚਿਆਂ ਨੂੰ ਅਸ਼ੀਸ਼ ਦਿੰਦਿਆਂ ਉਨਾਂ ਨੂੰ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ।