ਬੰਗਲਾਦੇਸ਼ ਲਈ ਵੱਡੀ ਚੁਣੌਤੀ

Bangladesh News
ਬੰਗਲਾਦੇਸ਼ ਲਈ ਵੱਡੀ ਚੁਣੌਤੀ

Bangladesh News

Bangladesh News: ਭਾਵੇਂ ਬੰਗਲਾਦੇਸ਼ ’ਚ ਤਖਤਾਪਲਟ ਹੋ ਗਿਆ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਉਹ ਸਿਰਫ ਕਾਨੂੰਨ -ਪ੍ਰਬੰਧ ਨੂੰ ਮਜ਼ਬੂਤ ਬਣਾਉਣ ਨਾਲ ਸਹੀ ਹੋਣ ਵਾਲੇ ਨਹੀਂ ਹਨ ਸਗੋਂ ਇਹ ਬਹੁਤ ਹੀ ਗੰਭੀਰ ਤੇ ਪੇਚਦਾਰ ਮਸਲਾ ਹੈ ਨਵੀਂ ਬਣੀ ਆਰਜੀ (ਅੰਤਰਿਮ) ਪਰ ਸਰਕਾਰ ਸੇਖ ਹਸੀਨਾ ਸਰਕਾਰ ਦੇ ਤਖਤਾਪਲਟ ਦੇ ਜ਼ਸਨ ’ਚ ਹੀ ਮਸਤ ਨਜ਼ਰ ਆ ਰਹੀ ਹੈ ਮੁਲਕ ਪਟੜੀ ’ਤੇ ਕਿਵੇਂ ਆਵੇਗਾ ਇਨ੍ਹਾਂ ਚੁਣੌਤੀਆਂ ਲਈ ਅਜੇ ਨੀਤੀਗਤ ਤਿਆਰੀ ਕਿਧਰੇ ਨਜ਼ਰ ਨਹੀਂ ਆ ਰਹੀ ਮੁਲਕ ਅੰਦਰ ਕੱਟੜਪੰਥੀ ਜਿਸ ਤਰ੍ਹਾਂ ਘੱਟ ਗਿਣਤੀਆਂ ਦੇ ਖਿਲਾਫ ਜ਼ਹਿਰ ਉਗਲ ਰਹੇ ਹਨ ਉਸ ਤੋਂ ਅਜਿਹਾ ਲੱਗਦਾ ਹੈ ਕਿ ਨਵੀਂ ਸਰਕਾਰ ਲਈ ਮੁਲਕ ’ਚ ਅਮਨ ਚੈਨ ਤੇ ਭਾਈਚਾਰੇ ਦਾ ਮਾਹੌਲ ਬਣਾਉਣਾ ਕੋਈ ਸੌਖਾ ਕੰਮ ਨਹੀਂ ਹੋਣਾ ਮੁਲਕ ਦੇ ਨਵੇਂ ਹੁਕਮਰਾਨਾਂ ਦਾ ਪ੍ਰਭਾਵ ਹੇਠਲੇ ਪੱਧਰ ਤੱਕ ਨਜ਼ਰ ਨਹੀਂ ਆ ਰਿਹਾ।

Read This : Bangladesh News: ਬੰਗਲਾਦੇਸ਼ ਤੋਂ ਵੱਡੀ ਖਬਰ, ਫੌਜ ਨੇ ਸੰਭਾਲੀ ਕਮਾਨ

ਸਰਕਾਰ ਨੇ ਭਾਵੇਂ ਘੱਟ ਗਿਣਤੀਆਂ ’ਤੇ ਜੁਲਮ ਦੀ ਗਲਤੀ ਨੂੰ ਕਬੂਲਿਆ ਹੈ ਪਰ ਉਹਨਾਂ ਦੀ ਸੁਰੱਖਿਆ ਲਈ ਸਰਕਾਰ ਕਿਹੜੇ ਕਦਮ ਚੁੱਕੇਗੀ, ਇਸ ਸਬੰਧੀ ਜਿਸ ਦ੍ਰਿੜਤਾ ਦੀ ਜ਼ਰੂਰਤ ਹੈ ਉਹ ਅਜੇ ਨਜ਼ਰ ਨਹੀਂ ਆ ਰਹੀ ਅਸਲ ’ਚ ਸੰਪ੍ਰਦਾਇਕ ਸਦਭਾਵਨਾ ਵਾਲਾ ਬੰਗਲਾਦੇਸ਼ ਹੀ ਮਜ਼ਬੂਤ ਬੰਗਲਾਦੇਸ਼ ਬਣੇਗਾ ਭਾਰਤ-ਬੰਗਲਾਦੇਸ਼ ਦੇ ਮਜ਼ਬੂਤ ਸਬੰਧਾਂ ਦਾ ਇਤਿਹਾਸ ਰਿਹਾ ਹੈ ਤੇ ਹਿੰਦੂਆਂ ਸਮੇਤ ਹੋਰ ਘੱਟ ਗਿਣਤੀਆਂ (ਅਲਪਸੰਖਿਅਕ) ਦੀ ਸੁਰੱਖਿਆ ਦੀ ਭਾਰਤ ਉਮੀਦ ਕਰਦਾ ਹੈ ਭਾਰਤ ਸਰਕਾਰ ਲਗਾਤਾਰ ਬੰਗਲਾਦੇਸ਼ ਦੇ ਹਾਲਾਤਾਂ ’ਤੇ ਨਜ਼ਰ ਰੱਖ ਰਹੀ ਹੈ ਤੇ ਗੱਲਬਾਤ ਵੀ ਕਰ ਰਹੀ ਹੈ ਸਰਕਾਰ ਇਸੇ ਸਰਗਰਮੀ ਨੂੰ ਲਗਾਤਾਰ ਕਾਇਮ ਰੱਖੇ। Bangladesh News