ਅਰਬੀ ਭਾਸ਼ਾ ਦੀ ਪ੍ਰਸਿੱਧ ਨਿਊਜ਼ ਚੈਨਲ ‘ਅਲਜਜੀਰਾ’ ਸਬੰਧੀ ਸਾਊਦੀ ਅਰਬ ਨੇ ਦੁਨੀਆ ਨੂੰ ਸਾਵਧਾਨ ਕੀਤਾ ਹੈ, ਸਾਊਦੀ ਅਰਬ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਅਰਬੀ ਨਿਊਜ਼ ਚੈਨਲ ‘ਅਲਜਜੀਰਾ’ ਦੇ ਅੱਤਵਾਦੀ ਚਿਹਰੇ ਨੂੰ ਬੇਨਕਾਬ ਕਰ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਸਵੈ-ਪ੍ਰਗਟਾਵੇ ਦਾ ਜ਼ਰੀਆ ਨਾ ਹੋ ਕੇ ਅੱਤਵਾਦੀਆਂ ਦੀ ਸੋਚ ਅਤੇ ਹਿੰਸਕ ਉਦੇਸ਼ ਦੀ ਪੂਰਤੀ ਦਾ ਇੱਕ ਹੱਥਕੰਡਾ ਹੈ
ਇੰਨਾ ਹੀ ਨਹੀਂ, ਸਗੋਂ ਸਾਊਦੀ ਅਰਬ ਨੇ ਕਤਰ ਖਿਲਾਫ ਆਰਥਿਕ ਘੇਰਾਬੰਦੀ ਨੂੰ ਸਮਾਪਤ ਕਰਨ ਲਈ ਜੋ ਦਸ ਸੂਤਰੀ ਸ਼ਰਤਾਂ ਪੂਰੀਆਂ ਕਰਨ ਦੀ ਮੰਗ ਕੀਤੀ ਹੈ, ਉਸ ‘ਚ ਅਲਜਜੀਰਾ ਦੇ ਵਿੱਤ ਪੋਸ਼ਕ ਹੋਣ ਦੀ ਗਲਤੀ ਸਵੀਕਾਰ ਕਰਨ ਅਤੇ ਅਲਜਜੀਰਾ ਨੂੰ ਸਾਰੇ ਤਰ੍ਹਾਂ ਦੀਆਂ ਮਿਲ ਰਹੀਆਂ ਸਹੂਲਤਾਂ ਬੰਦ ਕਰਨ ਨੂੰ ਕਿਹਾ ਹੈ ਅਲਜਜੀਰਾ ਅਰਬੀ ਨਿਊਜ਼ ਚੈਨਲ ਦੀ ਧਾਕ ਕੁਝ ਜਿਆਦਾ ਹੈ ਅਤੇ ਅਰਬ ਦੁਨੀਆ ਦਾ ਉਹ ਸਭ ਤੋਂ ਜਿਆਦਾ ਵੇਖਿਆ ਜਾਣ ਵਾਲਾ ਨਿਊਜ਼ ਚੈਨਲ ਹੈ
ਯੂਰਪ ਅਤੇ ਅਮਰੀਕਾ ਦਾ ਮੀਡੀਆ ਬਹੁਤ ਪਹਿਲਾਂ ਤੋਂ ਹੀ ਅਲਜਜੀਰਾ ਨੂੰ ਨਿਊਜ਼ ਚੈਨਲ ਜਾਂ ਫਿਰ ਸਵੈ-ਪ੍ਰਗਟਾਵੇ ਦੀ ਸਵਤੰਤਰਾ ਦਾ ਜ਼ਰੀਆ ਮੰਨਣ ਤੋਂ ਇਨਕਾਰ ਕਰਦਾ ਰਿਹਾ ਹੈ ਅਤੇ ਅਮਰੀਕਾ ਤੇ ਯੂਰਪ ਦੇ ਸ਼ਾਸਨ ਤੇ ਮੀਡੀਆ ਵਰਗ ਦਾ ਕਹਿਣਾ ਹੈ ਕਿ ਅਲਜਜੀਰਾ ਕਿਸੇ ਵੀ ਹਾਲਤ ‘ਚ ਸਵੈ-ਪ੍ਰਗਟਾਵੇ ਦੀ ਸਵਤੰਤਰਾ ਦਾ ਰੱਖਿਅਕ ਨਹੀ ਹੈ ਉਹ ਸਿਰਫ ਅੱਤਵਾਦੀਆਂ ਦੇ ਹਿਤ ਪੋਸ਼ਕ ਹੈ, ਜਿਸ ਦੀ ਆਖਰੀ ਇੱਛਾ ਇਸਲਾਮਿਕ ਹਿੰਸਾ ਦੀ ਰੱਖਿਆ ਹੈ ਜਦੋਂ ਕਿ ਅਲਜਜੀਰਾ ਯੂਰਪ ਅਤੇ ਅਮਰੀਕਾ ਦੇ ਇਸ ਵਿਚਾਰ ਦਾ ਖੰਡਨ ਕਰਦਾ ਰਿਹਾ ਹੈ ਅਤੇ ਕਹਿੰਦਾ ਰਿਹਾ ਹੈ ਕਿ ਉਸ ਨੇ ਯੂਰਪ ਅਤੇ ਅਮਰੀਕਾ ਦੇ ਮੀਡੀਆ ਨੂੰ ਚੁਣੌਤੀ ਦਿੱਤੀ ਹੈ, ਇਸ ਲਈ ਉਸ ਖਿਲਾਫ ਇੱਕ ਸਾਜ਼ਿਸ਼ ਤਹਿਤ ਅਜਿਹਾ ਦੁਰਪ੍ਰਚਾਰ ਹੁੰਦਾ ਰਿਹਾ ਹੈ
ਹੁਣ ਅਰਬ ਜਗਤ ‘ਚ ਵੀ ਅਲਜਜੀਰਾ ਨੂੰ ਲੈ ਕੇ ਵਿਰੋਧ ਦਾ ਸੁਰ ਉੱਠਿਆ ਹੈ ਅਤੇ ਉਸ ‘ਤੇ ਪਾਬੰਦੀ ਲਾਉਣ ਦੀ ਮੰਗ ਹੋ ਰਹੀ ਹੈ ਕੀ ਸਹੀ ‘ਚ ਸਾਊਦੀ ਅਰਬ ਦੇ ਦੋਸ਼ ਸਹੀ ਹਨ? ਕੀ ਆਪਣੀ ਤਾਨਾਸ਼ਾਹੀ ਖਿਲਾਫ ਉੱਠ ਰਹੇ ਬਵਾਲ ਨੂੰ ਰੋਕਣ ਲਈ ਅਲਜਜੀਰਾ ਨੂੰ ਸਾਊਦੀ ਅਰਬ ਨੇ ਨਿਸ਼ਾਨਾ ਬਣਾਇਆ ਹੈ? ਕੀ ਉਹ ਸਹੀ ਹੈ ਕਿ ਸਾਊਨੂੰਦੀ ਅਰਬ ਦੀ ਵੰਸ਼ਵਾਦੀ ਤਾਨਾਸ਼ਾਹੀ ਖਿਲਾਫ ਅਲਜਜੀਰਾ ਐਕਟਿਵ ਰਿਹਾ ਹੈ? ਸਾਊਦੀ ਅਰਬ ‘ਚ ਹੀ ਨਹੀਂ, ਸਗੋਂ ਅਰਬ ਦੇ ਕਈ ਦੇਸ਼ਾਂ ‘ਚ ਅਲਜਜੀਰਾ ਨੂੰ ਲੈ ਕੇ ਪ੍ਰਸ਼ਨ ਕਿਉਂ ਖੜ੍ਹੇ ਹੋ ਰਹੇ ਹਨ? ਸਹੀ ਤਾਂ ਇਹ ਹੈ ਕਿ ਅਮਰੀਕਾ ਅਤੇ ਯੂਰਪ ‘ਚ ਅਲਜਜੀਰਾ ਦਾ ਪ੍ਰਸਾਰਨ ਅਰਬੀ ਮੂਲ ਦੀ ਮੁਸਲਿਮ ਆਬਾਦੀ ਉਤਸੁਕਤਾ ਅਤੇ ਸਮਰਪਣ ਨਾਲ ਵੇਖਦੀ ਹੈ
ਅਮਰੀਕਾ ਅਤੇ ਯੂਰਪ ਦੇ ਰਾਸ਼ਟਰਵਾਦੀਆਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਯੂਰਪ ‘ਚ ਆਈਐੱਸ ਦੀ ਪੈਂਠ ਵਧਾਉਣ ‘ਚ ਅਲਜਜੀਰਾ ਦੇ ਪ੍ਰਸਾਰਨ ਦਾ ਮੁੱਖ ਰੂਪ ਨਾਲ ਜਿੰਮੇਵਾਰ ਰਿਹਾ ਹੈ ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਯੂਰਪ ਦੇ ਹਜ਼ਾਰਾਂ ਮੁਸਲਿਮ ਲੜਕੇ-ਲੜਕੀਆਂ ਆਈਐੱਸ ਵੱਲ ਲੜਨ ਲਈ ਸੀਰੀਆ ਅਤੇ ਇਰਾਕ ਗਏ ਹੋਏ ਹਨ ,ਜ੍ਹਿਨਾਂ ‘ਤੇ ਅਲਜਜੀਰਾ ਦਾ ਪ੍ਰਭਾਵ ਵੀ ਮੁੱਖ ਤੌਰ ਨਾਲ ਸੀ ਸਵੈ-ਪ੍ਰਗਟਾਵੇ ਦੀ ਆਜ਼ਾਦੀ ‘ਤੇ ਨਜ਼ਰ ਰੱਖਣ ਵਾਲਿਆਂ ਨੂੰ ਅਲਜਜੀਰਾ ਵਰਗੇ ਇਸਲਾਮਿਕ ਪ੍ਰਸਾਰਨ ਜ਼ਰੀਆ ਦੀ ਸੱਚਾਈ ਜ਼ਰੂਰ ਮਾਲੂਮ ਹੈ ਜ਼ਾਹਿਰ ਤੌਰ ‘ਤੇ ਅਲਜਜੀਰਾ ਵਰਗੇ ਇਸਲਾਮਿਕ ਪ੍ਰਸਾਰਨ ਜ਼ਰੀਏ ਸਵੈ-ਪ੍ਰਗਟਾਵੇ ਦੀ ਅਜਾਦੀ ਨਾਲ ਜੁੜੇ ਹੋਏ ਨਹੀਂ, ਸਗੋਂ ਅਜਿਹੇ ਸੰਗਠਨਾ ਤਾਂ ਇਸਲਾਮ ਦੀ ਉਸ ਸੋਚ ਨਾਲ ਜੁੜੇ ਹੋਏ ਹਨ ਜਿਸ ਸੋਚ ਸਬੰਧੀ ਅਲਕਾਇਦਾ, ਆਈਐੱਸ, ਹਿਜ਼ਬੁਲਾਹ, ਹਮਾਸ ਵਰਗੇ ਸੰਗਠਨ ਦੁਨੀਆ ਨੂੰ ਆਪਣੀ ਹਿੰਸਾ ਨਾਲ ਮਾਨਵਤਾ ਨੂੰ ਸ਼ਰਮਸਾਰ ਕਰ ਰਹੇ ਹਨ ਤੇ ਨਿਰਦੋਸ਼ ਲੋਕਾਂ ਦੀਆਂ ਜਿੰਦਗੀਆਂ ਅੱਤਵਾਦ ਤੇ ਖੂਨੀ ਹਿੰਸਾ ‘ਤੇ ਸਵਾਹ ਕਰ ਰਹੇ ਹਨ
ਅਲਜਜੀਰਾ ਨੇ ਕਦੇ ਅਲਕਾਇਦਾ ਸਰਗਨਾ ਓਸਾਮਾ-ਬਿਨ-ਲਾਦੇਨ ਨੂੰ ਇਸਲਾਮ ਦਾ ਹੀਰੋ ਮੰਨਿਆ ਸੀ ਜਦੋਂ ਅਮਰੀਕਾ ਨੇ ਅਫਗਾਨਿਸਤਾਨ ‘ਤੇ ਹਮਲਾ ਕਰਕੇ ਤਾਲਿਬਾਨ ਸ਼ਾਸਨ ਵਿਸਵਥਾ ਨੂੰ ਉਖਾੜ ਸੁੱਟਿਆ ਸੀ ਅਤੇ ਅਲਕਾਇਦਾ ਸਰਗਨਾ ਓਸਾਮਾ-ਬਿਨ-ਲਾਦੇਨ ਨੂੰ ਪਾਕਿਸਤਾਨ ‘ਚ ਛੁਪਣ ਲਈ ਮਜ਼ਬੂਰ ਕੀਤਾ ਸੀ, ਉਦੋਂ ਅਲਜਜੀਰਾ ਨੇ ਅਮਰੀਕਾ ਦੇ ਖਿਲਾਫ ਅਭਿਆਨ ਛੱਡਿਆ ਸੀ ਅਤੇ ਅਲਕਾਇਦਾ ਸਰਗਨਾ ਓਸਾਮਾ-ਬਿਨ-ਲਾਦੇਨ ਨੂੰ ਹੀਰੋ ਦੱਸਿਆ ਸੀ ਅਤੇ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਸਹੀ ‘ਚ ਅਲਕਾਇਦਾ ਵਰਗੇ ਸੰਗਠਨ ਅਮਰੀਕਾ ਤੇ ਯੂਰਪ ਦੇ ਊਪਨਿਵੇਸ਼ਵਾਦ ਖਿਲਾਫ ਲੜ ਰਹੇ ਹਨ , ਜਿਵੇਂ ਮੁਸਲਿਮ ਜਗਤ ਨੂੰ ਸਮਰਥਨ ਦੀ ਜ਼ਰਰੂਤ ਹੈ ਮੁਸਲਿਮ ਬਦਰਹੁਡ, ਹਮਾਸ ਅਤੇ ਹਿਜੱਬੁਲਾਹ ਵਰਗੇ ਸੰਗਠਨ ਅਰਬ ਜਗਤ ਅਤੇ ਮੁਸਲਿਮ ਦੁਨੀਆ ‘ਚ ਐਕਟਿਵ ਹਨ ਤੇ ਆਪਣੇ ਆਪ ਨੂੰ ਇਸਲਾਮ ਦਾ ਹਿੱਤਪੋਸ਼ਕ ਸਮਝ ਰਹੇ ਹਨ ਮੁਸਲਿਮ ਬਦਰਹੁਡ ਨੇ ਜਿੱਥੇ ਮਿਸ਼ਰ ਅਤੇ ਸਾਊਦੀ ਅਰਬ ‘ਚ ਪੈਠ ਬਣਾਈ ਅਤੇ ਸੱਤਾ ਵੀ ਹਾਸਲ ਕੀਤੀ ਸੀ, ਉੱਥੇ ਹਿਜਬੁਲਾਹ ਲੇਬਨਾਨ ਅਤੇ ਹਮਾਸ ਫਿਲਿਸਤੀਨ ‘ਚ ਅੱਤਵਾਦ ਦੀ ਭਾਸ਼ਾ ਬੋਲਣ ਦਾ ਕੰਮ ਕਰਦੇ ਹਨ ਅਤੇ ਅੱਤਵਾਦ ਨੂੰ ਪ੍ਰਸਾਰਿਤ ਕਰਦੇ ਹਨ ਖਾਸ ਕਰਕੇ ਹਮਾਸ ਇਜ਼ਰਾਈਲ ਖਿਲਾਫ ਅੱਤਵਾਦੀ ਗਤੀਵਿਧੀਆਂ ਖਿਲਾਫ ਖੜ੍ਹਾ ਰਿਹਾ ਹੈ
ਇਜ਼ਰਾਇਲ ਵੀ ਹਮਾਸ ਦੀ ਪੂਰੀ ਸੰਰਚਨਾ ਨੂੰ ਢਾਉਣ ਲਈ ਅਭਿਆਨ ਚਲਾਉਂਦਾ ਰਿਹਾ ਹੈ ਮੁਸਲਿਮ ਬਦਰਹੁਡ ਨੇ ਲੋਕਤੰਤਰ ਦੇ ਨਾਂਅ ‘ਤ ਹੋਏ ਅੰਦੋਲਨ ‘ਚ ਸੱਤਾ ਤਾਂ ਜ਼ਰੂਰ ਪਾਈ ਸੀ, ਫਿਰ Àਸ ਨੇ ਮਿਸ਼ਰ ‘ਚ ਤਾਨਾਸ਼ਾਹੀ ਕਾਇਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ ਮੁਸਲਿਮ ਬਦਰਹੁਡ ਨੂੰ ਕਤਰ ਅਤੇ ਇਰਾਨ ਤੋਂ ਇਸਲਾਮਿਕ ਫੰਡਿੰਗ ਮਿਲਦੀ ਰਹੀ ਹੈ ਅਲਜਜੀਰਾ ਆਪਣੇ ਪ੍ਰਸਾਰਨ ‘ਚ ਇਹ ਵਿਖਾ ਰਿਹਾ ਹੈ ਕਿ ਉਹ ਇਜ਼ਰਾਈਲ ਖਿਲਾਫ ਹਮਾਸ ਅਜਾਦੀ ਦੀ ਲੜਾਈ ਲੜ ਰਿਹਾ ਹੈ ਅਤੇ ਇਜ਼ਰਾਈਲ ਮੁਸਲਿਮ ਦੁਨੀਆ ਨੂੰ ਤਬਾਹ ਕਰਨਾ ਚਾਹੁੰਦਾ ਹੈ ਇੰਨਾ ਹੀ ਨਹੀਂ, ਸਗੋਂ ਮਿਸ਼ਰ ਦੀ ਫੌਜੀ ਸਰਕਾਰ ਖਿਲਾਫ ਵੀ ਅਲਜਜੀਰਾ ਵਿਦਰੋਹ ਕਰਨ ਵਰਗਾ ਪ੍ਰਸਾਰਨ ਕਰਦਾ ਰਿਹਾ ਹੈ
ਅਲਕਾਇਦਾ ਦੀ ਇਸਲਾਮਿਕ ਹਿੰਸਕ ਦੀ ਸੋਚ ਨਾਲ ਅਲਜਜੀਰਾ ਦਾ ਜਨਮ ਹੋਇਆ ਸੀ ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਅਲਕਾਇਦਾ ਦੀ ਸੋਚ ਕੀ ਸੀ? ਅਲਕਾਇਦਾ ਦੀ ਸੋਚ ਸਿਰਫ ਅਤੇ ਸਿਰਫ ਅੱਤਵਾਦੀ ਸੋਚ ਸੀ, ਜਦੋਂ ਅਰਬ ਜਗਤ ਦੇ ਮੁੱਖ ਦੇਸ਼ਾਂ ‘ਚ ਅਲਜਜੀਰਾ ਦੇ ਪ੍ਰਸਾਰਨ ‘ਤੇ ਪਾਬੰਦੀ ਲੱਗੇਗੀ , ਤਾਂ ਫਿਰ ਅਲਜਜੀਰਾ ਦੀ ਸ਼ਕਤੀ ਕਿਵੇਂ ਨਹੀਂ ਕਮਜੋਰ ਪਵੇਗੀ ਭਾਰਤ ‘ਚ ਵੀ ਅਲਜਜੀਰਾ ਦੀ ਪੂਰੀ ਗਤੀਵਿਧੀ ਨੂੰ ਪਰਖਣ ਦੀ ਜ਼ਰੂਰਤ ਹੈ
ਵਿਸ਼ਣੂ ਗੁਪਤ