ਮੋਹਲੇਧਾਰ ਬਾਰਸ਼ ਕਾਰਨ ਬਠਿੰਡਾ ਵਿੱਚ ਹੜ੍ਹਾਂ ਵਰਗੇ ਹਾਲਾਤ

Flooding, Situation, Bathinda, Flash, Flood, Rain

ਜਿਲ੍ਹਾ ਪ੍ਰਸ਼ਾਸ਼ਨ ਨੇ ਐਨ.ਡੀ.ਆਰ.ਐਫ ਨੂੰ ਚੌਕਸ ਰਹਿਣ ਲਈ ਆਖਿਆ

ਅਸ਼ੋਕ ਵਰਮਾ, ਬਠਿੰਡਾ: ਬੀਤੀ ਅੱਧੀ ਰਾਤ ਤੋਂ ਬਾਅਦ ਸ਼ੁਰੂ ਹੋਈ ਬਾਰਸ਼ ਨੇ ਸਮੁੱਚੀ ਮਾਲਵਾ ਪੱਟੀ ਨੂੰ ਜਲਥਲ ਕਰ ਦਿੱਤਾ ਹੈ ਬਠਿੰਡਾ ‘ਚ ਤਾਂ ਕਰੰਟ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਮੋਹਲੇਧਾਰ ਮੀਂਹ ਨੇ ਹੜ੍ਹਾਂ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ

ਜਿਲ੍ਹਾ ਪ੍ਰਸ਼ਾਸ਼ਨ ਨੇ ਐਨ.ਡੀ.ਆਰ.ਐਫ ਨੂੰ ਚੌਕਸ ਰਹਿਣ ਲਈ ਆਖ ਦਿੱਤਾ ਹੈ ਮੀਂਹ ਕਾਰਨ ਤਾਪਮਾਨ ਵੀ ਕਾਫੀ ਹੇਠਾਂ ਚਲਾ ਗਿਆ ਹੈ ਅੱਜ ਘੱਟ ਤੋਂ ਘੱਟ ਤਾਪਮਾਨ 23.8 ਡਿਗਰੀ ਅਤੇ ਵੱਧ ਤੋਂ ਵੱਧ 27 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਬਠਿੰਡਾ ‘ਚ 77.2 ਮਿਲੀਮੀਟਰ ਵਰਖਾ ਰਿਕਾਰਡ ਕੀਤੀ ਗਈ ਜੋ ਪਿਛਲੇ ਦਸ ਵਰ੍ਹਿਆਂ ਦਾ ਰਿਕਾਰਡ ਹੈ

ਨੌਜਵਾਨ ਦੀ ਮੌਤ

ਸਿਰਕੀ ਬਜਾਰ ਚੋਂ ਆਪਣੇ ਘਰ ਹੀਰਾ ਸਿੰਘ ਚੌਂਕ ਜਾ ਰਹੇ ਇੱਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਜੋਂ ਹੋਈ ਹੈ ਮ੍ਰਿਤਕ ਨੌਜਵਾਨ ਜਦੋਂ ਨਿੰਮ ਵਾਲਾ ਚੌਂਕ ‘ਚ ਪੁੱਜਿਆ ਤਾਂ ਪਾਣੀ ‘ਚ ਆਏ ਕਰੰਟ ਨੇ ਉਸ ਨੂੰ ਆਪਣੀ ਲਪੇਟ ‘ਚ ਲੈ ਲਿਆ ਸੂਚਨਾ ਮਿਲਣ ਤੇ ਨੌਜਵਾਨ ਨੂੰ ਸਹਾਰਾ ਵਰਕਰਾਂ ਨੇ ਹਸਪਤਾਲ ਲਿਆਂਦਾ ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਮਿਤਕ ਨੌਜਵਾਨ ਲੱਕੜ ਦਾ ਮਿਸਤਰੀ ਸੀ ਜਿਸ ਦੀ ਮੌਤ ਕਾਰਨ ਅੱਜ ਸਿਰਕੀ ਬਜ਼ਾਰ ‘ਚ ਸੋਗ ਦਾ ਮਹੌਲ ਰਿਹਾ