ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ’ਤੇ ਨੱਥ ਪਾਉਣ ਲਈ ਪੁਲਿਸ ਨੇ ਚਲਾਇਆ ਸਰਚ ਅਪ੍ਰੇਸ਼ਨ

Faridkot Police
ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ’ਤੇ ਨੱਥ ਪਾਉਣ ਲਈ ਪੁਲਿਸ ਨੇ ਚਲਾਇਆ ਸਰਚ ਅਪ੍ਰੇਸ਼ਨ

ਓਪ੍ਰੇਸ਼ਨ ਈਗਲ-5 ਤਹਿਤ ਚਲਾਇਆ ਸਪੈਸ਼ਲ ਕਾਰਡਨ ਐਂਡ ਸਰਚ ਅਪ੍ਰੇਸ਼ਨ | Faridkot Police

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਅੱਜ ਗੌਰਵ ਯਾਦਵ ਆਈ.ਪੀ.ਐਸ, ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਅਤੇ ਅਸ਼ਵਨੀ ਕਪੂਰ, ਆਈ.ਪੀ.ਐਸ ਡੀ.ਆਈ.ਜੀ. ਫਰੀਦਕੋਟ ਰੇਂਜ, ਫਰੀਦਕੋਟ ਜੀ ਦੀ ਰਹਿਨੁਮਾਈ ਹੇਠ ਡਾ. ਪ੍ਰਗਿਆ ਜੈਨ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਜੀ ਵੱਲੋਂ ਜ਼ਿਲ੍ਹਾ ਫਰੀਦਕੋਟ ਦੀਆਂ ਸਮੂਹ ਸਬ-ਡਵੀਜਨਾਂ ਵਿੱਚ ਅੱਜ ਸਵੇਰੇ 10:00 ਵਜੇ ਤੋਂ ਦੁਪਹਿਰ 02:00 ਵਜੇ ਤੱਕ Operation Eagle-V ਤਹਿਤ ਸਪੈਸ਼ਲ ਕਾਰਡਨ ਐਂਡ ਸਰਚ ਅਪ੍ਰੇਸ਼ਨ (CASO) ਚਲਾਇਆ ਜਾ ਰਿਹਾ ਹੈ। Faridkot Police

ਇਹ ਵੀ ਪੜ੍ਹੋ: Murder: ਤੇਜ਼ਧਾਰ ਹਥਿਆਰ ਨਾਲ ਔਰਤ ਕਤਲ

ਇਸ ਅਪ੍ਰੇਸ਼ਨ ਦੌਰਾਨ ਹਲਕਾ ਨਿਗਰਾਨ ਅਫਸਰਾਂ ਅਤੇ ਮੁੱਖ ਅਫਸਰਾਂ ਵੱਲੋਂ ਪਲਿਸ ਜਵਾਨਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜ਼ਿਲ੍ਹਾ ਫਰੀਦਕੋਟ ਦੇ ਡਰੱਗ ਹੌਟਸਪੌਟ ਏਰੀਆ ਵਿੱਚ ਨਸ਼ਾ ਤਸਕਰਾਂ ਦੇ ਘਰਾਂ/ਟਿਕਾਣਿਆਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਹੋਰ ਮਹੱਤਵਪੂਰਨ ਸਥਾਨਾਂ ਦੀ ਵੀ ਡੂੰਘਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸ ਅਪ੍ਰੇਸ਼ਨ ਦੌਰਾਨ ਨਾਕਾ ਪਾਰਟੀਆਂ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਵੱਲੋਂ ਬਾਹਰਲੇ ਜ਼ਿਲ੍ਹਿਆਂ/ਸਟੇਟਾਂ ਤੋਂ ਆਉਣ ਵਾਲੇ ਵਹੀਕਲਾਂ ਦੀ ਵਾਹਨ ਐਪ ਦੀ ਮੱਦਦ ਨਾਲ ਡੂੰਘਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਓਪ੍ਰੇਸ਼ਨ ਈਗਲ-ਵੀ ਦੌਰਾਨ ਅਸ਼ਵਨੀ ਕਪੂਰ, ਆਈ.ਪੀ.ਐਸ ਨੇ ਡੀ.ਆਈ.ਜੀ. ਫਰੀਦਕੋਟ ਰੇਂਜ, ਫਰੀਦਕੋਟ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੌਰਵ ਯਾਦਵ ਆਈ.ਪੀ.ਐਸ, ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾਂ ਮੁਤਾਬਿਕ ਸਪੈਸ਼ਲ ਕਾਰਡਨ ਐਂਡ ਸਰਚ ਓਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਜਿਸਦੇ ਤਹਿਤ ਜਿਲ੍ਹਾ ਫਰੀਦਕੋਟ ਦੇ ਡਰੱਗ ਹੌਟਸਪੌਟ ਏਰੀਆ ਵਿੱਚ ਚੈਕਿੰਗ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੇ ਓਪ੍ਰੇਸ਼ਨ ਜਾਰੀ ਰਹਿਣਗੇ।

ਫਰੀਦਕੋਟ ਨਿਵਾਸੀਆਂ ਨੂੰ ਵੱਧ-ਚੜ ਕੇ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ

ਇਸ ਮੌਕੇ ਡਾ. ਪ੍ਰਗਿਆ ਜੈਨ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹਾ ਫਰੀਦਕੋਟ ਦੇ ਡਰੱਗ ਹੌਟਸਪੌਟ ਏਰੀਆ ਵਿੱਚ ਰੇਡ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਡਰੱਗ ਤਸਕਰਾਂ ਦੇ ਘਰਾਂ ਨੂੰ ਚੈਕ ਕਰਕੇ ਉਹਨਾਂ ਨਾਨ ਸਬੰਧਤ ਪ੍ਰਾਪਰਟੀ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਤਾਂ ਕਿ ਉਸ ਨੂੰ ਡਰੱਗ ਪ੍ਰਾਪਰਟੀ ਵਿੱਚ ਅਟੈਚ ਕਰਕੇ ਫਰੀਜ ਕੀਤੀ ਜਾ ਸਕੇ। ਇਸ ਮੌਕੇ ਵਹੀਕਲਾਂ ਦੀ ਵੀ ਸਨਾਖਤ ਕੀਤੀ ਜਾ ਰਹੀ ਹੈ। ਐਸ.ਐਸ. ਪੀ ਫਰੀਦਕੋਟ ਵੱਲੋਂ ਨਸ਼ੇ ਖਿਲਾਫ ਜਾਰੀ ਇਸ ਜੰਗ ਵਿੱਚ ਸਾਰੇ ਫਰੀਦਕੋਟ ਨਿਵਾਸੀਆਂ ਨੂੰ ਵੱਧ-ਚੜ ਕੇ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ ਤਾਂ ਕਿ ਨਸ਼ੇ ਨੂੰ ਜੜੋਂ ਖਤਮ ਕੀਤਾ ਜਾ ਸਕੇ।