ਲੋਕਾਂ ਦਿੱਤਾ ਵੱਡਾ ਹੁੰਗਾਰਾ, ਉਤਸ਼ਾਹ ਨਾਲ ਲਗਾਏ ਬੂਟੇ | Ferozepur News
ਫ਼ਿਰੋਜ਼ਪੁਰ (ਸੱਤਪਾਲ ਥਿੰਦ)। Ferozepur News : ਪ੍ਰਮਾਤਮਾ ਤੇ ਅਟੁੱਟ ਵਿਸ਼ਵਾਸ਼ ਰੱਖਣ ਵਾਲੀ ਬੀਬੀ ਰਜਨੀ (Bibi Rajni) ਦੇ ਜੀਵਨ ਤੇ ਅਧਾਰਿਤ ਅਮਰ ਹੁੰਦਲ ਹੁਰਾਂ ਵੱਲੋ ਨਿਰਦੇਸ਼ਿਤ ਅਤੇ ਨਿਰਮਾਤਾ ਪਿੰਕੀ ਧਾਲੀਵਾਲ ਤੇ ਨਿਤਿਨ ਤਲਵਾਰ ਦੀ ਦੇਖ ਰੇਖ ਹੇਠ ਬਣੀ ਨਵੀਂ ਫਿਲਮ ਬੀਬੀ ਰਜਨੀ ਦੀ ਸਮੂਹ ਟੀਮ ਵੱਲੋਂ ਪੰਜਾਬ ਨੂੰ ਮੁੜ ਤੋਂ ਹਰਿਆ ਭਰਿਆ ਬਣਾਉਣ ਲਈ ਮੋਹਾਲੀ ਦੇ ਸਿੰਘ ਸ਼ਹੀਦਾਂ ਸਾਹਿਬ ਸੋਹਾਣਾ ਤੋਂ ਸ਼ੁਰੂ ਕੀਤੀ ‘ਵਿਸ਼ਵਾਸ਼ ਦਾ ਬੂਟਾ’ ਮੁਹਿੰਮ ਹਿੰਦ-ਪਾਕਿ ਦੇ ਸਰਹੱਦੀ ਪਿੰਡਾਂ ਤੱਕ ਪਹੁੰਚ ਗਈ ਹੈ। ਲੋਕਾਂ ਵੱਲੋਂ ਪੂਰੇ ਉਤਸ਼ਾਹ ਨਾਲ ਸਵਾਗਤ ਕਰਦੇ ਹੋਏ ਚਾਅ ਨਾਲ ਹੱਥੀ ਬੂਟੇ ਲਗਾ ਕੇ ਪਾਲਣ ਦੇ ਜਿੱਥੇ ਪ੍ਰਣ ਕੀਤੇ ਜਾ ਰਹੇ ਹਨ ਉਥੇ 30 ਅਗਸਤ ਨੂੰ ਰਿਲੀਜ਼ ਹੋ ਰਹੀ ਇਤਿਹਾਸਕ ਫ਼ਿਲਮ ਬੀਬੀ ਰਜਨੀ ਨੂੰ ਪਰਿਵਾਰਾਂ ਸਮੇਤ ਦੇਖਣ ਦੇ ਹੋਕੇ ਦਿੱਤੇ ਜਾ ਰਹੇ ਹਨ।
‘ਵਿਸ਼ਵਾਸ ਦਾ ਬੂਟਾ’ ਮੁਹਿੰਮ ਤਹਿਤ ਅੱਜ ਫ਼ਿਲਮ ਬੀਬੀ ਰਜਨੀ ਦੀ ਟੀਮ ਸਰਹੱਦੀ ਪਿੰਡਾਂ ਵਿੱਚ ਪਹੁੰਚੀ। ਜਿਸ ਵਿੱਚ ਗੀਤਕਾਰ ਲਖਵਿੰਦਰ ਸਿੰਘ ਮਾਨ ਮਰਾੜ੍ਹਾਂ ਵਾਲਾ, ਬੱਲੀ ਬਾਠ, ਅਵਤਾਰ ਸਿੰਘ ਭੁੱਲਰ ਆਦਿ ਸ਼ਾਮਲ ਸਨ। ਜਿਨ੍ਹਾਂ ਲੋਕਾਂ ਨੂੰ ਇਤਿਹਾਸਿਕ ਫ਼ਿਲਮ ਬੀਬੀ ਰਜਨੀ ਉੱਪਰ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਸੂਬੇ ਭਰ ਅੰਦਰ ਵਿਸ਼ਵਾਸ ਦਾ ਬੂਟਾ ਮੁਹਿੰਮ ਚਲਾਈ ਗਈ ਹੈ , ਜਿਸ ਤਹਿਤ 51 ਹਜਾਰ ਬੂਟੇ ਲਗਾਏ ਜਾ ਰਹੇ ਹਨ ।
Ferozepur News
ਪਿੰਡ ਨੂਰਪੁਰ ਸੇਠਾਂ ਵਿਖੇ ਜੁਗਿੰਦਰ ਸਿੰਘ ਮਾਣਕ ਦੀ ਦੇਖ-ਰੇਖ ’ਚ ਨੰਬਰਦਾਰ ਭਗਵਾਨ ਸਿੰਘ ਸਾਮਾ, ਹਰਚਰਨ ਸਿੰਘ ਸਾਮਾ ਸੀਈਓ ਗਰਾਮਰ ਸਕੂਲ ਫਿਰੋਜ਼ਪੁਰ ਛਾਉਣੀ, ਪਿੰਡ ਝੋਕ ਹਰੀ ਹਰ ਵਿਖੇ ਸਰਕਾਰੀ ਹਾਈ ਸਕੂਲ ਅੰਦਰ ਹੈਡ ਮਾਸਟਰ ਅਵਤਾਰ ਸਿੰਘ, ਅਸ਼ਵਨੀ ਸ਼ਰਮਾ, ਰਾਜਨ ਅਰੋੜਾ ਮੈਨੇਜਰ ਐਚ ਡੀ ਐੱਫ ਸੀ ਬੈਂਕ, ਸੀਨੀਅਰ ਪੱਤਰਕਾਰ ਹਰਜਿੰਦਰਪਾਲ ਸ਼ਰਮਾ, ਤੇ ਸਮੁੱਚੇ ਸਟਾਫ਼ ਵਲੋ, ਡੇਰਾ ਮਰਹਾਣਾ ਵਿਖੇ ਬਾਬਾ ਕਾਲਾ ਮਹਿਰ ਯੂਥ ਕਲੱਬ ਦੇ ਪ੍ਰਧਾਨ ਹਰਪਿੰਦਰ ਸਿੰਘ ਹੈਪਾ ਸੰਧੂ, ਅੰਮ੍ਰਿਤਪਾਲ ਸਿੰਘ ਬ੍ਰਾਂਚ ਮੈਨੇਜਰ ਕੋ ਆਪ੍ਰੇਟੀਵ ਬੈਂਕ, ਜਸਵਿੰਦਰ ਸਿੰਘ ਸੰਧੂ, ਮਨਦੀਪ ਸਿੰਘ ਸੰਧੂ, ਚਮਕੌਰ ਸਿੰਘ ਸੰਧੂ, ਗਮਦੂਰ ਸਿੰਘ ਸੰਧੂ, Ferozepur News
ਜਗਸੀਰ ਸਿੰਘ ਧਨੋਆ, ਸ਼ਹਿਨਾਜ ਸਿੰਘ ਸੰਧੂ, ਆਦਰਸ਼ ਸਕੂਲ ਬੁੱਕਣ ਖਾਂ ਵਾਲਾ, ਕੋਆਪਰੇਟਿਵ ਸੁਸਾਇਟੀ ਬੁੱਕਣ ਖਾਂ ਵਾਲਾ, ਧੀਰਾ ਪੱਤਰਾ ਵਿਖੇ ਸਕੱਤਰ ਗੁਰਮੀਤ ਸਿੰਘ ਭੁੱਲਰ ਦੀ ਦੇਖ ਰੇਖ ਹੇਠ ਦੀ ਪੰਜਾਬ ਕੋਆਪਰੇਟਿਵ ਮੁਲਾਜ਼ਮ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਮੁਲੂਵਾਲੀਆ, ਕਿਸਾਨ ਬੂਟਾ ਸਿੰਘ ਭੁੱਲਰ ਨੈਸ਼ਨਲ ਐਵਾਰਡੀ, ਜਸਵੰਤ ਸਿੰਘ ਨੰਬਰਦਾਰ, ਕੁਲਦੀਪ ਸਿੰਘ ਭੁੱਲਰ ਸਰਪੰਚ ਧੀਰਾ ਪਤਰਾ, ਜਗਜੀਤ ਸਿੰਘ ਭੁੱਲਰ, ਕਰਨਬੀਰ ਸਿੰਘ ਭੁੱਲਰ, ਰਸਦੀਪ ਸਿੰਘ ਭੁੱਲਰ, ਪੰਜਾਬ ਪਬਲਿਕ ਸਕੂਲ ਵਸਤੀ ਨੱਥੇ ਸ਼ਾਹ ਵਿਖੇ ਪ੍ਰਿੰਸੀਪਲ ਕੁਲਦੀਪ ਸਿੰਘ,
Read Also : Paris Olympics 2024 Update: ਮਨੂ ਭਾਕਰ ਇਤਿਹਾਸਕ ਹੈਟ੍ਰਿਕ ਤੋਂ ਖੁੰਝੀ
;ਪਿੰਡ ਤੂਤ ਵਿਖੇ ਮੁੱਖ ਅਧਿਆਪਕ ਮਨਦੀਪ ਕੌਰ ਦੀ ਦੇਖ-ਰੇਖ ਸਰਪੰਚ ਰਵਿੰਦਰ ਸਿੰਘ ਤੂਤ, ਜਸਵਿੰਦਰ ਸਿੰਘ ਨੰਬਰਦਾਰ, ਜਗਸੀਰ ਸਿੰਘ ਚੇਅਰਮੈਨ ਸਕੂਲ ਪ੍ਰਬੰਧਕ ਕਮੇਟੀ, ਅਗਾਂਹਵਧੂ ਕਿਸਾਨ ਲਖਵਿੰਦਰ ਸਿੰਘ ਲੱਖਾ, ਸਟੇਟ ਐਵਾਰਡੀ ਅਧਿਆਪਕ ਜਸਬੀਰ ਸਿੰਘ, ਕਾਸੂ ਬੇਗੂ ਵਿਖੇ ਸਰਪੰਚ ਲਖਬੀਰ ਸਿੰਘ ਔਲਖ, ਬਾਜ਼ੀਦਪੁਰ ਵਿਖੇ ਗੋਪੀ ਔਲਖ ਮੈਬਰ ਬਲਾਕ ਸੰਮਤੀ, ਈਸ਼ਵਰ ਸ਼ਰਮਾ, ਮੱਲਵਾਲ ਵਿਖੇ ਪਰਦੀਪ ਸਿੰਘ ਪੰਮਾ ਆਦਿ ਪਿੰਡਾਂ ਅੰਦਰ ਲੋਕਾਂ ਨੇ ਉਤਸ਼ਾਹ ਨਾਲ ਵੱਧ ਚੜ੍ਹ ਕੇ ‘ਵਿਸ਼ਵਾਸ ਦਾ ਬੂਟਾ’ ਲਗਾਓ ਮੁਹਿੰਮ ’ਚ ਭਾਗ ਲਿਆ। Ferozepur News