ਪਹਿਲੇ ਮੈਚ ‘ਚ ਜਿੱਤ ਨਾਲ ਟੀਮ ਇੰਡੀਆ ਦੇ ਹੌਸਲੇ ਹਨ ਬੁਲੰਦ
ਏਜੰਸੀ, ਟਾਂਟਨ:ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਆਈਸੀਸੀ ਮਹਿਲਾ ਵਿਸ਼ਵ ਕੱਪ ਟੂਰਨਾਮੈਂਟ ‘ਚ ਮੇਜ਼ਬਾਨ ਇੰਗਲੈਂਡ ਖਿਲਾਫ ਜਿੱਤ ਨਾਲ ਸ਼ੁਰੂਆਤ ਤੋਂ ਬਾਅਦ ਹੌਸਲਾ ਕਾਫੀ ਬੁਲੰਦ ਹੈ ਅਤੇ ਉਹ ਵੀਰਵਾਰ ਨੂੰ ਵੈਸਟਇੰਡੀਜ਼ ਖਿਲਾਫ ਆਪਣੇ ਦੂਜੇ ਮੈਚ ‘ਚ ਵੀ ਆਪਣੀ ਇਸੇ ਲੈਅ ਨੂੰ ਬਰਕਰਾਰ ਰੱਖਣ ਦੇ ਟੀਚੇ ਨਾਲ ਉੱਤਰੇਗੀ
ਮਿਤਾਲੀ ਰਾਜ ਦੀ ਕਪਤਾਨੀ ਵਾਲੀ ਮਹਿਲਾ ਟੀਮ ਨੇ ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਮੇਜ਼ਬਾਨ ਇੰਗਲੈਂਡ ਨੂੰ 35 ਦੌੜਾਂ ਨਾਲ ਹਰਾ ਕੇ ਚੰਗੀ ਸ਼ੁਰੂਆਤ ਕੀਤੀ ਸੀ ਜਦੋਂ ਕਿ ਵੈਸਟਇੰਡੀਜ਼ ਆਪਣਾ ਪਹਿਲਾ ਹੀ ਮੈਚ ਅਸਟਰੇਲੀਆ ਤੋਂ ਅੱਠ ਵਿਕਟਾਂ ਨਾਲ ਇੱਕਤਰਫਾ ਅੰਦਾਜ਼ ‘ਚ ਗੁਆ ਬੈਠੀ ਸੀ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ
ਮੇਜ਼ਬਾਨ ਟੀਮ ਨੂੰ ਦਿੱਤਾ 282 ਦਾ ਵੱਡਾ ਟੀਚਾ
ਇੰਗਲੈਂਡ ਖਿਲਾਫ ਮੈਚ ‘ਚ ਭਾਰਤੀ ਟੀਮ ਦੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੇ ਹਰਫਨਮੌਲਾ ਖੇਡ ਵਿਖਾਈ ਸੀ ਅਤੇ ਮੇਜ਼ਬਾਨ ਟੀਮ ਨੂੰ 282 ਦਾ ਵੱਡਾ ਟੀਚਾ ਦਿੱਤਾ ਇਸ ਮੈਚ ‘ਚ ਕਪਤਾਨ ਤੇ ਸਟਾਰ ਬੱਲੇਬਾਜ਼ ਮਿਤਾਲੀ ਨੇ ਇੱਕ ਰੋਜ਼ਾ ਕ੍ਰਿਕਟ ‘ਚ ਲਗਾਤਾਰ ਸੱਤ ਅਰਧ ਸੈਂਕੜੇ ਬਣਾਉਣਾ ਦਾ ਬਿਹਤਰੀਨ ਰਿਕਾਰਡ ਵੀ ਆਪਣੇ ਨਾਂਅ ਕੀਤਾ ਉਨ੍ਹਾਂ ਨੇ 71 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਜਦੋਂਕਿ ਪੂਨਮ ਰਾਓਤ ਨੇ 86 ਅਤੇ ਸਮ੍ਰਿਤੀ ਮੰਧਾਨਾ ਨੇ 90 ਦੌੜਾਂ ਬਣਾਈਆਂ ਅਤੇ ਤਿੰਨ ਅਰਧ ਸੈਂਕੜੇ ਠੋਕ ਕੇ ਭਾਰਤੀ ਮਹਿਲਾਵਾਂ ਨੇ ਵਿਰੋਧੀ ਟੀਮ ਨੂੰ ਵੱਡਾ ਟੀਚਾ ਦਿੱਤਾ
ਵੈਸਟਇੰਡੀਜ਼ ਖਿਲਾਫ ਵੀ ਇਨ੍ਹਾਂ ਖਿਡਾਰੀਆਂ ਦੀ ਅਹਿਮ ਭੂਮਿਕਾ ਰਹੇਗੀ ਜਦੋਂ ਕਿ ਹਰਮੀਤ ਕੌਰ ਵੀ ਚੰਗੀ ਸਕੋਰਰ ਹੈ ਬੱਲੇਬਾਜ਼ੀ ਨਾਲ ਗੇਂਦਬਾਜ਼ੀ ‘ਚ ਵੀ ਟੀਮ ਦੀਆਂ ਖਿਡਾਰਨਾਂ ਦਾ ਪ੍ਰਦਰਸ਼ਨ ਲਾਜਵਾਬ ਸੀ ਇੱਕ ਰੋਜ਼ਾ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਝੂਲਨ ਗੋਸਵਾਮੀ, ਏਕਤਾ ਬਿਸ਼ਟ, ਸ਼ਿਖਾ ਪਾਂਡੇ, ਪੂਨਮ ਯਾਦਵ ਤੇ ਦਿਪਤੀ ਸ਼ਰਮਾ ਟੀਮ ਦੀਆਂ ਅਹਿਮ ਖਿਡਾਰਨਾਂ ਹਨ ਜਿਨ੍ਹਾਂ ‘ਤੇ ਇੱਕ ਵਾਰ ਫਿਰ ਵੈਸਟਇੰਡੀਜ਼ ਨੂੰ ਰੋਕਣ ਦੀ ਜ਼ਿੰਮੇਵਾਰੀ ਰਹੇਗੀ
ਗੇਂਦਬਾਜ਼ਾਂ ਨੇ 47.3 ਓਵਰਾਂ ‘ਚ 246 ‘ਤੇ ਢੇਰ ਕਰਕੇ ਮੈਚ ਆਪਣੇ ਵੱਲ ਕਰ ਕੀਤਾ
ਇਨ੍ਹਾਂ ਗੇਂਦਬਾਜ਼ਾਂ ਨੇ ਇੰਗਲੈਂਡ ਟੀਮ ਨੂੰ 47.3 ਓਵਰਾਂ ‘ਚ ਹੀ 246 ‘ਤੇ ਢੇਰ ਕਰਕੇ ਮੈਚ ਅਸਾਨੀ ਨਾਲ ਆਪਣੇ ਵੱਲ ਕਰ ਲਿਆ ਸੀ ਸਗੋਂ ਭਾਰਤੀ ਮਹਿਲਾਵਾਂ ਲਈ ਆਪਣੀ ਲੈਅ ਕਾਇਮ ਰੱਖਣ ਲਈ ਅਹਿਮ ਹੋਵੇਗਾ ਕਿ ਉਹ ਵੈਸਟਇੰਡੀਜ਼ ਖਿਲਾਫ ਵੀ ਪੂਰੀ ਹਮਲਾਵਰਤਾ ਨਾਲ ਖੇਡਣ ਵਿਖਾਉਣ ਜੋ ਟੂਰਨਾਮੈਂਟ ‘ਚ ਆਪਣਾ ਖਾਤਾ ਖੋਲ੍ਹਣ ਲਈ ਬਰਕਰਾਰ ਹਨ
ਵੈਸਟਇੰਡੀਜ਼ ਦੀ ਟੀਮ ‘ਚ ਹੇਲੀ ਮੈਥਿਊਜ਼, ਫੇਲਿਕਾ ਵਾਲਟਰਸ, ਚੇਡੀਨ ਨੇਸ਼ੰਸ, ਕਪਤਾਨ ਸਟੇਫਲੀ ਟੇਲੀ ਅਤੇ ਤਜ਼ਰਬੇਕਾਰ ਡਿਆਂਡਰਾ ਡਾਟਿਨ ਤੋਂ ਚੰਗੇ ਸਕੋਰ ਦੀ ਉਮੀਦ ਰਹੇਗੀ ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਪਿਛਲੇ ਮੈਚ ‘ਚ ਕੋਈ ਦਹਾਈ ਦੇ ਅੰਕੜੇ ‘ਚ ਨਹੀਂ ਪਹੁੰਚ ਸਕੀ ਸੀ ਜਦੋਂ ਕਿ ਗੇਂਦਬਾਜ਼ਾਂ ‘ਚ ਵੀ ਕਪਤਾਨ ਟੇਲਰ ਅਹਿਮ ਰਹੇਗੀ, ਜਿਨ੍ਹਾਂ ਨੇ ਪਿਛਲੇ ਮੈਚ ‘ਚ ਇਕੱਲੇ ਦੋ ਵਿਕਟਾਂ ਕੱਢੀਆਂ ਸਨ
ਉਂਜ ਭਾਰਤੀ ਟੀਮ ਚੰਗੀ ਫਾਰਮ ‘ਚ ਹੈ ਅਤੇ ਇਸ ਨਾਲ ਚੰਗੇ ਨਤੀਜੇ ਦੀ ਉਮੀਦ ਕੀਤੀ ਜਾ ਸਕਦੀ ਹੈ, ਜਿਸ ਨੇ ਆਪਣੀ ਆਖਰੀ ਚੌਥੀ ਇੱਕ ਰੋਜ਼ਾ ਸੀਰੀਜ਼ ਜਿੱਤੀ ਹੈ ਭਾਰਤ ਨੇ ਸ੍ਰੀਲੰਕਾ, ਵੈਸਟਇੰਡੀਜ਼ ਅਤੇ ਫਿਰ ਵਰਲਡ ਕੱਪ ਕੁਆਲੀਫਾਇਰ ਦੇ ਫਾਈਨਲ ‘ਚ ਦੱਖਣੀ ਅਫਰੀਕਾ ਵਰਗੀ ਮਜ਼ਬੂਤ ਟੀਮ ਨੂੰ ਹਰਾਇਆ ਸੀ ਅਤੇ ਫਿਰ ਚਾਰਕੋਣੀ ਸੀਰੀਜ਼ ਵੀ ਆਪਣੇ ਨਾਂਅ ਕੀਤੀ ਸੀ