IND vs SL: ਭਾਰਤ Vs ਸ਼੍ਰੀਲੰਕਾ ਦੂਜਾ ਟੀ20: ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ, ਗਿੱਲ ਦੀ ਜਗ੍ਹਾ ਸੈਮਸਨ ਨੂੰ ਮੌਕਾ

IND vs SL

ਮੀਂਹ ਕਾਰਨ ਮੈਚ ਹੋਇਆ ਹੈ ਪ੍ਰਭਾਵਿਤ

  • ਮੈਦਾਨ ਗਿੱਲਾ ਹੋਣ ਕਾਰਨ ਟਾਸ ਹੋਣ ’ਚ ਹੋਈ ਹੈ ਦੇਰੀ

ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਟੀ-20 ਸੀਰੀਜ ਦਾ ਦੂਜਾ ਮੈਚ ਪੱਲੇਕੇਲੇ ’ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਟੀਮ ’ਚ ਸਲਾਮੀ ਬੱਲੇਬਾਜ ਸ਼ੁਭਮਨ ਗਿੱਲ ਦੀ ਜਗ੍ਹਾ ਸੰਜੂ ਸੈਮਸਨ ਨੂੰ ਮੌਕਾ ਦਿੱਤਾ ਗਿਆ ਹੈ। ਪਹਿਲਾ ਮੈਚ ਵੀ ਇੱਥੇ ਹੀ ਖੇਡਿਆ ਗਿਆ ਸੀ। ਪਹਿਲੇ ਮੈਚ ’ਚ ਭਾਰਤ ਨੇ ਸ਼੍ਰੀਲੰਕਾ ਨੂੰ 43 ਦੌੜਾਂ ਨਾਲ ਹਰਾਇਆ ਸੀ। ਭਾਰਤ ਤਿੰਨ ਮੈਚਾਂ ਦੀ ਲੜੀ ’ਚ 1-0 ਨਾਲ ਅੱਗੇ ਹੈ। 27 ਜੁਲਾਈ ਤੋਂ 7 ਅਗਸਤ ਤੱਕ ਚੱਲਣ ਵਾਲੇ ਇਸ ਦੌਰੇ ’ਚ ਟੀਮ ਇੰਡੀਆ 3-3 ਮੈਚਾਂ ਦੀ ਟੀ-20 ਤੇ ਇੱਕਰੋਜ਼ਾ ਸੀਰੀਜ਼ ਖੇਡੀ ਜਾਵੇਗੀ। IND vs SL

Read This : Woman Asia Cup Final: ਸ਼੍ਰੀਲੰਕਾ ਮਹਿਲਾ ਟੀਮ ਨੇ 20 ਸਾਲਾਂ ’ਚ ਪਹਿਲਾ ਏਸ਼ੀਆ ਕੱਪ ਜਿੱਤਿਆ, ਫਾਈਨਲ ’ਚ ਭਾਰਤ ਨੂੰ ਹਰਾ…

ਹੁਣ ਮੈਚ ਸਬੰਧੀ ਜਾਣਕਾਰੀ | IND vs SL

  • ਸੀਰੀਜ : 3 ਮੈਚਾਂ ਦੀ ਟੀ-20 ਸੀਰੀਜ
  • ਮਿਤੀ : 28 ਜੁਲਾਈ
  • ਮੈਚ : ਭਾਰਤ ਬਨਾਮ ਸ਼੍ਰੀਲੰਕਾ
  • ਮੈਚ ਦੀ ਸ਼ੁਰੂਆਤ : ਸ਼ਾਮ 7:45 ਵਜੇ
  • ਸਟੇਡੀਅਮ : ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ, ਸ਼੍ਰੀਲੰਕਾ

ਦੋਵਾਂ ਟੀਮਾਂ ਦੀ ਪਲੇਇੰਗ- 11 | IND vs SL

ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ, ਰਿਸ਼ਭ ਪੰਤ (ਵਿਕਟਕੀਪਰ), ਰਿੰਕੂ ਸਿੰਘ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ ਤੇ ਮੁਹੰਮਦ ਸਿਰਾਜ। IND vs SL

ਸ਼੍ਰੀਲੰਕਾ : ਚਰਿਥ ਅਸਾਲੰਕਾ (ਕਪਤਾਨ), ਪਥੁਮ ਨਿਸਾਂਕਾ, ਕੁਸ਼ਲ ਮੈਂਡਿਸ (ਵਿਕਟਕੀਪਰ), ਕੁਸ਼ਲ ਪਰੇਰਾ, ਕਮਿੰਦੂ ਮੈਂਡਿਸ, ਦਾਸੁਨ ਸ਼ਨਾਕਾ, ਵਾਨਿੰਦੂ ਹਸਾਰੰਗਾ, ਮਹਿਸ ਥੀਕਸ਼ਾਨਾ, ਅਸਿਥਾ ਫਰਨਾਂਡੋ, ਰਮੇਸ ਮੈਂਡਿਸ ਤੇ ਮਥੀਸਾ ਪਾਥੀਰਾਨਾ। IND vs SL