ਹਰਿਆਣਾ ਦੀ ਬੇਟੀ ਨੇ ਜਗਾਈ ਤਮਗੇ ਦੀ ਉਮੀਦ | Paris Olympic 2024
- ਮਹਿਲਾ 10 ਮੀਟਰ ਏਅਰ ਪਿਸਟਲ ’ਚ ਕੀਤਾ ਕੁਆਲੀਫਾਈ
- ਭਲਕੇ ਤਮਗੇ ਲਈ ਲਾਵੇਗੀ ਨਿਸ਼ਾਨਾ
ਪੈਰਿਸ (ਏਜੰਸੀ)। ਭਾਰਤੀ ਨਿਸ਼ਾਨੇਬਾਜ ਮਨੂ ਭਾਕਰ ਪੈਰਿਸ ਓਲੰਪਿਕ ’ਚ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ’ਚ ਪਹੁੰਚ ਗਈ ਹੈ। ਉਹ ਐਤਵਾਰ 28 ਜੁਲਾਈ ਨੂੰ ਦੁਪਹਿਰ 3:30 ਵਜੇ ਤੋਂ ਇਸ ਈਵੈਂਟ ਦੇ ਫਾਈਨਲ ’ਚ ਤਮਗਾ ਜਿੱਤਣ ਦਾ ਟੀਚਾ ਰੱਖੇਗੀ। ਮਨੂ ਨੇ ਕੁਆਲੀਫਿਕੇਸਨ ਈਵੈਂਟ ’ਚ 600 ’ਚੋਂ 580 ਅੰਕ ਹਾਸਲ ਕੀਤੇ ਤੇ 45 ਨਿਸ਼ਾਨੇਬਾਜਾਂ ’ਚੋਂ ਤੀਜੇ ਸਥਾਨ ’ਤੇ ਰਹੀ। ਇਸ ਈਵੈਂਟ ’ਚ ਦੂਜੇ ਭਾਰਤੀ ਨਿਸ਼ਾਨੇਬਾਜ ਰਿਦਮ ਸਾਂਗਵਾਨ ਫਾਈਨਲ ’ਚ ਨਹੀਂ ਪਹੁੰਚ ਸਕੇ। ਸਾਂਗਵਾਨ 573 ਅੰਕਾਂ ਨਾਲ 15ਵੇਂ ਸਥਾਨ ’ਤੇ ਰਹੇ। ਟਾਪ-8 ਨਿਸ਼ਾਨੇਬਾਜਾਂ ਨੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਮਨੂ ਮੈਡਲ ਲਿਆ ਸਕਦੀ ਹੈ। ਇਸ ਤੋਂ ਪਹਿਲਾਂ ਚੀਨ ਨੇ ਪੈਰਿਸ ਓਲੰਪਿਕ-2024 ਦਾ ਪਹਿਲਾ ਸੋਨ ਤਮਗਾ ਜਿੱਤਿਆ ਸੀ। Paris Olympic 2024
Read This : Olympics 2024: ਭਾਰਤ ਦਾ ਓਲੰਪਿਕ ਅਭਿਆਨ ਅੱਜ ਤੋਂ ਸ਼ੁਰੂ, ਕੁਆਲੀਫਿਕੇਸ਼ਨ ਮੈਚ ’ਚ 6 ਤੀਰਅੰਦਾਜ਼ ਕਰਨਗੇ ਨਿਸ਼ਾਨੇਬਾਜ਼ੀ
ਚੀਨੀ ਟੀਮ 10 ਮੀਟਰ ਰਾਈਫਲ ਮਿਕਸਡ ਸ਼ੂਟਿੰਗ ਈਵੈਂਟ ’ਚ ਚੈਂਪੀਅਨ ਬਣੀ। ਕੋਰੀਆ ਗਣਰਾਜ ਦੂਜੇ ਤੇ ਕਜਾਕਿਸਤਾਨ ਤੀਜੇ ਸਥਾਨ ’ਤੇ ਰਹੇ। ਇਨ੍ਹਾਂ ਖੇਡਾਂ ਦਾ ਪਹਿਲਾ ਤਮਗਾ ਕਜਾਖ ਦੀ ਟੀਮ ਨੇ ਜਿੱਤਿਆ। ਇਸੇ ਈਵੈਂਟ ’ਚ ਭਾਰਤੀ ਜੋੜੀ ਛੇਵੇਂ ਤੇ 12ਵੇਂ ਸਥਾਨ ’ਤੇ ਰਹੀ। ਭਾਰਤ ਦੀ ਟੀਮ-2 ਰਮਿਤਾ (314.5) ਤੇ ਅਰਜੁਨ (314.2) ਕੁੱਲ 628.7 ਅੰਕਾਂ ਨਾਲ ਛੇਵੇਂ ਸਥਾਨ ’ਤੇ ਰਹੇ, ਜਦਕਿ ਟੀਮ-1 ਦੀ ਇਲਾਵੇਨਿਲ (312.6) ਤੇ ਸੰਦੀਪ (313.7) ਦੀ ਜੋੜੀ ਕੁੱਲ 626.3 ਅੰਕਾਂ ਨਾਲ 12ਵੇਂ ਸਥਾਨ ’ਤੇ ਰਹੀ। ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਸਿੰਘ ਤੇ ਅਰਜੁਨ ਸਿੰਘ ਚੀਮਾ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ। ਸਰਬਜੋਤ ਨੌਵੇਂ ਤੇ ਅਰਜੁਨ 18ਵੇਂ ਸਥਾਨ ’ਤੇ ਰਹੇ। Paris Olympic 2024
https://twitter.com/Media_SAI/status/1817168925911887898