ਚਿਲਡਰਨ ਟਰੈਫਿਕ ਟ੍ਰੇਨਿੰਗ ਪਾਰਕ ਨੇ ਵਰ੍ਹੇਗੰਢ ਮੌਕੇ ਕਰਵਾਇਆ ਸਵਾਲ-ਜਵਾਬ ਸੈਸ਼ਨ

Traffic-Training
ਚਿਲਡਰਨ ਟਰੈਫਿਕ ਟ੍ਰੇਨਿੰਗ ਪਾਰਕ ਨੇ ਵਰ੍ਹੇਗੰਢ ਮੌਕੇ ਕਰਵਾਇਆ ਸਵਾਲ-ਜਵਾਬ ਸੈਸ਼ਨ

ਹਿੱਸਾ ਲੈਣ ਵਾਲਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਕੀਤਾ ਗਿਆ ਸਨਮਾਨਿਤ (Traffic Training)

(ਜਸਵੀਰ ਸਿੰਘ ਗਹਿਲ) ਲੁਧਿਆਣਾ। ਚਿਲਡਰਨ ਟਰੈਫਿਕ ਟ੍ਰੇਨਿੰਗ ਪਾਰਕ ਹੌਂਡਾ ਵੱਲੋਂ ਆਪਣੀ 8ਵੀਂ ਵਰ੍ਹੇਗੰਢ ਦੇ ਮੌਕੇ ’ਤੇ ਪਾਰਕ ਦੀ ਇੰਚਾਰਜ ਇਕਵਾਲ ਰਾਣੀ ਦੀ ਅਗਵਾਈ ’ਚ ਸਵਾਲ-ਜਵਾਬ ਸੈਸ਼ਨ ਕਰਵਾਇਆ ਗਿਆ। ਜਿਸ ’ਚ ਰਾਮਗੜ੍ਹੀਆ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਹਿੱਸਾ ਲੈ ਕੇ ਸਵਾਲ-ਜਵਾਬ ਦਰਮਿਆਨ ਹੀ ਆਵਾਜਾਈ ਨਿਯਮਾਂ ਬਾਰੇ ਹੋਰ ਵਿਸਥਾਰ ’ਚ ਜਾਣਕਾਰੀ ਹਾਸਲ ਕੀਤੀ। (Traffic Training)

ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸਡੀਓ ਪੰਕੁਸ਼ ਨੰਦਾ ਪਹੁੰਚੇ, ਜਿੰਨ੍ਹਾਂ ਨੇ ਹਾਜ਼ਰੀਨ ਨੂੰ ਟੈ੍ਰਫਿਕ ਨਿਯਮਾਂ ਦੀ ਖੁਦ ਅਤੇ ਹੋਰਨਾਂ ਨੂੰ ਵੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ। ਪਾਰਕ ਇੰਚਾਰਜ ਇਕਵਾਲ ਰਾਣੀ ਨੇ ਕਿਹਾ ਕਿ ਕਿਸੇ ਵੀ ਵਾਹਨ ਨੂੰ ਚਲਾਉਣ ਤੋਂ ਪਹਿਲਾਂ ਨਿਯਮਾਂ ਸਬੰਧੀ ਵਿਸਥਾਰ ਜਾਣਕਾਰੀ ਹੋਣੀ ਬੇਹੱਦ ਲਾਜ਼ਮੀ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਡਰਾਇਵਿੰਗ ਕਰਦੇ ਸਮੇਂ ਦੁਰਘਟਨਾ ਦੇ ਵਾਪਰਨ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਹੈ। (Traffic Training)

ਇਹ ਵੀ ਪੜ੍ਹੋ: ਕੌਮਾਂਤਰੀ ਲਗਜ਼ਰੀ ਕਾਰ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦੀਆਂ ਕਾਰਾਂ ਸਮੇਤ ਦੋ ਜਣੇ ਕਾਬੂ

ਉਨ੍ਹਾਂ ਹਾਲ ਹੀ ’ਚ ਪੰਜਾਬ ਪੁਲਿਸ ਵੱਲੋਂ ਨਬਾਲਿਗਾਂ ਦੇ ਵਾਹਨ ਚਲਾਉਣ ’ਤੇ ਲਗਾਈ ਗਈ ਪਾਬੰਧੀ ਅਤੇ ਨਿਯਮਾਂ ਦੀ ਅਣਦੇਖੀ ਕਰਨ ’ਤੇ ਹੋਣ ਵਾਲੀ ਸਜ਼ਾ ਤੇ ਜੁਰਮਾਨੇ ਸਬੰਧੀ ਵੀ ਹਾਜ਼ਰੀਨ ਨੂੰ ਵਿਸਥਾਰ ਵਿੱਚ ਜਾਣੂੰ ਕਰਵਾਇਆ। ਉਨ੍ਹਾਂ ਟੈ੍ਰਫਿਕ ਸਿਗਨਲਜ਼/ ਟੈ੍ਰਫਿਕ ਲਾਈਟਜ਼ ਆਦਿ ਵੀ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਟ੍ਰੇਨਿੰਗ ਪਾਰਕ ਵਿੱਚ ਸਾਲ ਭਰ ਵਿੱਚ 40 ਹਜ਼ਾਰ ਦੇ ਕਰੀਬ ਬੱਚਿਆਂ/ ਮਹਿਲਾਵਾਂ ਨੂੰ ਆਵਾਜਾਈ ਨਿਯਮਾਂ ਸਬੰਧੀ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਸੈਸ਼ਨ ਦੌਰਾਨ ਹੌਂਡਾ ਵੱਲੋਂ ਗੁੜਗਾਓਂ ਤੋਂ ਹਰਪ੍ਰੀਤ ਸਿੰਘ, ਪੂਨਮ ਰਾਣੀ ਤੇ ਹਿੰਮਾਸੂ ਲੁਬਾਣਾ ਵੀ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਪੰਕਜ ਕੁਮਾਰ ਤੋਂ ਇਲਾਵਾ ਕਾਲਜ ਵੱਲੋਂ ਕਿਰਨ ਠਾਕੁਰ ਤੇ ਵਿਦਿਆਰਥਣਾਂ ਵੀ ਹਾਜ਼ਰ ਸਨ। (Traffic Training)