ਟਰੱਕ ਆਪ੍ਰੇਟਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਵਿਜੈ ਇੰਸਾਂ, ਗੁਰੂਹਰਸਹਾਏ: ਪੰਜਾਬ ਵਿਚ ਕੈਪਟਨ ਸਰਕਾਰ ਬਣਨ ਉਪਰੰਤ ਲੋਕ ਹਿੱਤ ਫੈਸਲੇ ਲਏ ਹਨ, ਜਿਨ੍ਹਾਂ ਵਿਚ ਕੁਝ ਕੁ ਫੈਸਲਿਆਂ ‘ਤੇ ਆਮ ਜਨਤਾ ਨੇ ਸਹਿਮਤੀ ਪ੍ਰਗਟ ਕੀਤੀ ਹੈ ਪਰ ਕਈ ਅਜਿਹੇ ਫੈਸਲੇ ਹਨ ਜਿਨ੍ਹਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।
ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨ ਭੰਗ ਕਰਨ ਦੇ ਫ਼ੈਸਲੇ ਦੇ ਵਿਰੋਧ ਵਿਚ ਅੱਜ ਟਰੱਕ ਯੂਨੀਅਨ ਗੁਰੂਹਰਸਹਾਏ ਦੇ ਟਰੱਕ ਅਪ੍ਰੇਟਰਾਂ ਵੱਲੋਂ ਤਹਿਸੀਲ ਕੰਪਲੈਕਸ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਸੀਮੂ ਪਾਸੀ ਅਤੇ ਸੋਨੂੰ ਮੋਂਗਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਏ ਟਰੱਕ ਯੂਨੀਅਨ ਭੰਗ ਦਾ ਫ਼ੈਸਲਾ ਮੰਦਭਾਗਾ ਹੈ ਕਿਉਂਕਿ ਸਾਰੇ ਪੰਜਾਬ ਵਿਚ 93 ਹਜ਼ਾਰ ਦੇ ਕਰੀਬ ਟਰਕ ਚੱਲਦ ਹਨ, ਜਿਸ ਦੇ ਨਾਲ ਪੰਜ ਪਰਿਵਾਰ ਜੁੜੇ ਹੋਏ ਹਨ ਅਤੇ ਉਹ ਸਾਰੇ ਬੇਰੁਜ਼ਗਾਰ ਹੋ ਜਾਣਗੇ।
ਉਨ੍ਹਾਂ ਕਿਹਾ ਪੰਜਾਬ ਸਰਕਾਰ ਨੂੰ ਪੁਰਜ਼ੋਰ ਮੰਗ ਕੀਤੀ ਕਿ ਇਸ ਫ਼ੈਸਲੇ ਨੂੰ ਵਾਪਸ ਲਿਆ ਜਾਵੇ ਅਤੇ ਸਰਕਾਰ ਵੱਲੋਂ ਟਰੱਕ ਯੂਨੀਅਨ ਨੂੰ ਮਾਨਤਾ ਦੇ ਕੇ ਸਰਕਾਰੀ ਅਦਾਰਾ ਘੋਸ਼ਿਤ ਕੀਤਾ ਜਾਵੇ ਅਤੇ ਹਰ ਸਾਲ ਆਡਿਟ ਕਰਵਾ ਕੇ ਹਿਸਾਬ ਕਿਤਾਬ ਦੀ ਜਾਂਚ ਕੀਤੀ ਜਾਵੇ ਤਾਂ ਜੋ ਗਰੀਬ ਲੋਕਾਂ ਦਾ ਰੁਜ਼ਗਾਰ ਬਣਿਆ ਰਹੇ। ਇਸ ਦੇ ਸਬੰਧ ਵਿਚ ਧਰਨਾਕਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਤਹਿਸੀਲਦਾਰ ਪ੍ਰਸ਼ੋਤਮ ਲਾਲ ਸ਼ਰਮਾ ਗੁਰੂਹਰਸਹਾਏ ਨੂੰ ਮੰਗ ਪੱਤਰ ਵੀ ਦਿੱਤਾ।