ਚਾਰ ਡੇਰਾ ਸ਼ਰਧਾਲੂਆਂ ਨੇ ਖੂਨ ਦਾਨ ਕੀਤਾ (Blood Donation)
(ਮਨੋਜ ਗੋਇਲ) ਘੱਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਹਰ ਸਮੇਂ ਮਾਨਵਤਾ ਦੀ ਭਲਾਈ ਲਈ ਤੱਤਪਰ ਰਹਿੰਦੇ ਹਨ ਕਿਤੇ ਵੀ ਕੋਈ ਆਫਤ ਆਵੇ ਤਾਂ ਡੇਰਾ ਸ਼ਰਧਾਲੂ ਝਟ ਪਹੁੰਚ ਕੇ ਮੱਦਦ ਕਰਦੇ ਹਨ। ਇਸੇ ਕੜੀ ਤਹਿਤ ਚਾਰ ਡੇਰਾ ਸ਼ਰਧਾਲੂਆਂ ਨੇ ਹਸਪਤਾਲ ਵਿੱਚ ਦਾਖਲ ਇੱਕ ਔਰਤ ਦੇ ਡਿਲੀਵਰੀ ਕੇਸ ਮੌਕੇ ਚਾਰ ਯੂਨਿਟ ਖੂਨਦਾਨ ਕੀਤਾ। (Blood Donation)
ਇਹ ਵੀ ਪੜ੍ਹੋ: Maharashtra News: ਮਹਾਂਰਾਸ਼ਟਰ ਨੇ ਇਸ ਤਰ੍ਹਾਂ ਮਨਾਈ ਗੁਰੂ ਪੁੰਨਿਆ, ਜਿਸ ਦਾ ਹਰ ਕੋਈ ਹੋਇਆ ਕਾਇਲ!
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 85 ਮੈਂਬਰ ਜੋਗਿੰਦਰ ਸਿੰਘ ਨੰਬਰਦਾਰ ਕਲਵਾਣੂ, 85 ਮੈਂਬਰ ਹਰਮੇਲ ਸਿੰਘ ਘੱਗਾ ਨੇ ਦੱਸਿਆ ਕਿ ਸੁਖਬੀਰ ਕੌਰ ਪਤਨੀ ਗੁਰਧਿਆਨ ਸਿੰਘ ਵਾਸੀ ਕਕਰਾਲਾ ਭਾਈਕਾ ਬਲਾਕ (ਘੱਗਾ) ਜੋ ਕਿ ਡਿਲੀਵਰੀ ਕੇਸ ਦੌਰਾਨ ਸਮਾਣਾ ਦੇ ਅਰੋੜਾ ਨਰਸਿੰਗ ਹੋਮ ਵਿਖੇ ਦਾਖਲ ਸੀ।
ਖੂਨ ਦੀ ਕਮੀ ਹੋਣ ਕਾਰਨ ਡਾਕਟਰਾਂ ਵੱਲੋਂ 4 ਯੂਨਿਟ ਖੂਨ ਦੀ ਮੰਗ ਕੀਤੀ ਗਈl ਜਦੋਂ ਜਿੰਮੇਵਾਰਾਂ ਵੱਲੋਂ ਡੇਰਾ ਸੱਚਾ ਸੌਦਾ ਦੀ ਹੈਲਪਲਾਈਨ ’ਤੇ ਰਾਬਤਾ ਕਾਇਮ ਕੀਤਾ ਗਿਆ ਤਾਂ ਕੁਝ ਹੀ ਸਮੇਂ ਬਾਅਦ 4 ਡੇਰਾ ਸ਼ਰਧਾਲੂ ਮੱਖਣ ਇੰਸਾ, ਲਖਬੀਰ ਸਿੰਘ ਗੁਰਪ੍ਰੀਤ ਸਿੰਘ ਅਤੇ ਸੋਨੀ ਸਿੰਘ ਬਲੱਡ ਦਾਨ ਕਰਨ ਲਈ ਜੌਹਰੀ ਹਸਪਤਾਲ ਸਮਾਣਾ ਵਿਖੇ ਪਹੁੰਚ ਗਏ ਅਤੇ ਆਪਣਾ ਖੂਨ ਦਾਨ ਕੀਤਾ, ਜਿਸ ਤੋਂ ਬਾਅਦ ਔਰਤ ਦਾ ਡਿਲੀਵਰੀ ਕੇਸ ਹੋਇਆ ਅਤੇ ਬੱਚੇ ਨੇ ਜਨਮ ਲਿਆ , ਜਿਸ ’ਤੇ ਪਰਿਵਾਰਕ ਮੈਂਬਰਾਂ ਨੇ ਇਸ ਮਹਾਨ ਪਰਉਪਕਾਰ ਦਾ ਪੂਜਨੀਕ ਗੁਰੂ ਜੀ ਦਾ ਅਤੇ ਡੇਰਾ ਸ਼ਰਧਾਲੂਆਂ ਦਾ ਦਿਲੋਂ ਧੰਨਵਾਦ ਕੀਤਾ।