ਫਾਜ਼ਿਲਕਾ ਵਿਖੇ ਤਿੰਨ ਬਲਾਕਾਂ ਦੀ ਸਾਂਝੀ ਨਾਮ ਚਰਚਾ ਕਰਕੇ ਮਨਾਇਆ ਗੁਰੂ ਪੂਰਨਿਮਾ ਦਾ ਪਵਿੱਤਰ ਦਿਹਾੜਾ

Fazilka News

ਕੀਤੇ ਗਏ ਮਾਨਵਤਾ ਭਲਾਈ ਦੇ ਕਾਰਜ | Fazilka News

ਫਾਜ਼ਿਲਕਾ (ਰਜਨੀਸ਼ ਰਵੀ)। Fazilka News : ਫਾਜ਼ਿਲਕਾ ਵਿਖੇ ਤਿੰਨ ਬਲਾਕਾਂ ਦੀ ਸਾਂਝੀ ਨਾਮ ਚਰਚਾ ਕਰਕੇ ਗੁਰੂ ਪੁੰਨਿਆ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ। ਇਸ ਮੌਕੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਪੂਜਨੀਕ ਗੁਰੂ ਜੀ ਨੂੰ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਗਈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਐਮਐਸਸੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਫਾਜ਼ਿਲਕਾ ਵਿਖੇ ਤਿੰਨ ਬਲਾਕਾਂ ਦੀ ਸਾਂਝੀ ਨਾਮ ਚਰਚਾ ਹੋਈ। ਜਿਸ ਵਿੱਚ ਫਾਜ਼ਿਲਕਾ ਕਬੂਲ ਸ਼ਾਹ ਅਤੇ ਅਤੇ ਲਾਧੂਕਾ ਮੰਡੀ ਸ਼ਾਮਲ ਸਨ। ਪਵਿੱਤਰ ਗੁਰੂ ਪੁੰਨਿਆ ਮੌਕੇ ਹੋਈ ਨਾਮ ਚਰਚਾ ਦੌਰਾਨ ਗੁਰੂ ਜਸ ਗਾਉਂਦਿਆ ਗੁਰੂ ਪੁੰਨਿਆ ਦੀ ਵਧਾਈ ਦਿੱਤੀ ਗਈ।

Fazilka News

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦੇ ਹੋਏ ਜ਼ਰੂਰਤਮੰਦ ਬੱਚਿਆਂ ਨੂੰ ਕੱਪੜੇ ਅਤੇ ਸਿੱਖਿਆਂ ਨੂੰ ਉਤਸਾਹਿਤ ਕਰਨ ਲਈ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਜਿਸ ਵਿੱਚ ਕਾਪੀਆਂ ਕਿਤਾਬਾਂ ਅਤੇ ਹੋਰ ਸਮਾਨ ਸ਼ਾਮਲ ਸੀ ਵੰਡਿਆ ਗਿਆ। ਇਸ ਮੌਕੇ ਸਾਧ-ਸੰਗਤ ਵੱਲੋਂ ਠੰਢੇ-ਮਿੱਠੇ ਜਲ ਦੀ ਛਬੀਲ ਲਾਈ ਗਈ। ਜ਼ਿੰਮੇਵਾਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦੇ ਹੋਏ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਲੱਗੀ ਹੋਈ ਹੈ।

Also Read : ਬਲਾਕ ਬਲਬੇੜਾ ਦੀ ਸਾਧ-ਸੰਗਤ ਨੇ ਉਤਸ਼ਾਹ ਤੇ ਮਾਨਵਤਾ ਭਲਾਈ ਦੇ ਕਾਰਜਾਂ ਨਾਲ ਮਨਾਇਆ ਗੁਰੂ ਪੁੰਨਿਆ ਦਾ ਤਿਉਹਾਰ

ਅੱਜ ਵੀ ਉਹਨਾਂ ਦੀ ਸਿੱਖਿਆ ਅਨੁਸਾਰ ਗੁਰੂ ਪੁੰਨਿਆ ਦੇ ਪਵਿੱਤਰ ਦਿਹਾੜੇ ਮੌਕੇ ਜ਼ਰੂਰਤਮੰਦ ਬੱਚਿਆਂ ਨੂੰ ਕੱਪੜੇ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ। ਇਸ ਮੌਕੇ ਵੱਖ-ਵੱਖ ਜੋਨਾਂ ਅਤੇ ਪਿੰਡਾਂ ਦੇ 15 ਮੈਂਬਰ 85 ਮੈਂਬਰ ਪੰਜਾਬ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਜ਼ੂਦ ਸਨ।