ਨਵੀਂ ਦਿੱਲੀ: ਸਰਕਾਰ ਨੇ ਇੱਕ ਜੁਲਾਈ ਤੋਂ ਪੈਨ ਕਾਰਡ ਨੂੰ ਆਧਾਰ ਨੰਬਰ ਨਾਲ ਜੋੜਨ ਨੂੰ ਜ਼ਰੂਰੀ ਬਣਾਉਣ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਨੋਟੀਫਿਕੇਸ਼ਨ ਅਨੁਸਾਰ ਇੱਕ ਜੁਲਾਈ ਤੋਂ ਨਵੇਂ ਪੈਨ ਨੰਬਰ ਲਈ 12 ਅੰਕ ਵਾਲਾ ਅਧਾਰ ਨੰਬਰ ਬਿਨੇਕਾਰ ਨੂੰ ਦੇਣਾ ਜ਼ਰੂਰੀ ਕਰ ਦਿੱਤਾ ਹੈ।
ਮਾਲ ਵਿਭਾਗ ਦੇ ਅਨੁਸਾਰ ਜਿਸ ਵਿਅਕਤੀ ਕੋਲ ਇੱਕ ਜੁਲਾਈ ਤੱਕ ਪੈਨ ਨੰਬਰ ਮੌਜ਼ੂਦ ਹੈ, ਉਸ ਨੂੰ ਆਪਣੇ ਕਾਰਡ ਨੂੰ ਅਧਾਰ ਨੰਬਰ ਨਾਲ ਜੋੜਨਾ ਜ਼ਰੂਰੀ ਹੋਵੋਗਾ।
ਪੈਨ ਦੀ ਵਰਤੋਂ ਨਾਲ ਕੀਤੀ ਜਾਣ ਵਾਲੀ ਗੜਬੜੀ ਨੂੰ ਰੋਕਣਾ ਹੈ
ਹੁਣ ਪੈਨ ਬਣਾਉਣ ਲਈ ਵੀ ਅਧਾਰ ਜਾਂ ਇਨਰੋਲਮੈਂਟ ਨੰਬਰ ਜ਼ਰੂਰੀ ਹੋਵਗਾ। ਇਸ ਤੋਂ ਇਲਾਵਾ ਅਧਾਰ ਨੂੰ ਪੈਨ ਨਾਲ ਲਿੰਕ ਕਰਨਾ ਵੀ ਜ਼ਰੂਰੀ ਹੋਵੇਗਾ। ਇਹ ਨਿਯਮ 1 ਜੁਲਾਈ ਤੋਂ ਲਾਗੂ ਹੋ ਜਾਵੇਗਾ। ਸਰਕਾਰ ਨੇ ਬੁੱਧਵਾਰ ਨੂੰ ਆਮਦਨ ਕਰ ਕਾਨੂੰਨ ਵਿੱਚ ਬਦਲਾਅ ਨੂੰ ਨੋਟੀਫਾਈ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਿ ਅਰੁਣ ਜੇਤਲੀ ਵਿੱਤ ਬਿੱਲ 2017-18 ਦੇ ਟੈਕਸ ਪ੍ਰਸਤਾਵ ਵਿੱਚ ਸੋਧਾਂ ਦੇ ਜ਼ਰੀਏ ਆਮਦਨ ਕਰ ਰਿਟਰਨ ਦਾਖਲ ਕਰਨ ਲਈ ਅਧਾਰ ਨੂੰ ਜ਼ਰੂਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੈਨ ਨੂੰ ਅਧਾਰ ਨਾਲ ਜੋੜਨਾ ਵੀ ਜ਼ਰੂਰ ਕੀਤਾ ਗਿਆ ਸੀ। ਇਸ ਦੇ ਪਿੱਛੇ ਮਕਸਦ ਕਈ ਪੈਨ ਦੀ ਵਰਤੋਂ ਨਾਲ ਕੀਤੀ ਜਾਣ ਵਾਲੀ ਟੈਕਸ ਦੀ ਗੜਬੜੀ ਨੂੰ ਰੋਕਣਾ ਹੈ।