ਟਰਾਲੇ ਨੇ ਫੌਜ ਦੇ ਟਰੱਕ ਨੂੰ ਮਾਰੀ ਜ਼ੋਰਦਾਰ ਟੱਕਰ, ਗਰਿੱਲ ਤੋੜ ਕੇ ਡਿਵਾਈਡਰ ਪਾਰ ਪਲਟਿਆ

Road Accident Jalandhar
ਟਰਾਲੇ ਨੇ ਫੌਜ ਦੇ ਟਰੱਕ ਨੂੰ ਮਾਰੀ ਜ਼ੋਰਦਾਰ ਟੱਕਰ, ਗਰਿੱਲ ਤੋੜ ਕੇ ਡਿਵਾਈਡਰ ਪਾਰ ਪਲਟਿਆ

ਹਾਦਸੇ ’ਚ ਪੰਜ ਜਵਾਨ ਜ਼ਖਮੀ (Road Accident)

(ਸੱਚ ਕਹੂੰ ਨਿਊਜ਼) ਜਲੰਧਰ। ਸ਼ਹਿਰ ਜਲੰਧਰ ‘ਚ ਫੌਜ ਦੇ ਇਕ ਟਰੱਕ ਨੂੰ ਟਰਾਲੇ ਨੇ ਟੱਕਰ ਮਾਰ ਦਿੱਤੀ। ਟੱਕਰ ਐਨੀ ਜ਼ਬਰਦਸਤ ਸੀ ਕਿ ਫੌਜ ਦਾ ਟਰੱਕ ਹਾਈਵੇਅ ਦੀ ਗਰਿੱਲ ਤੋੜ ਕੇ ਡਿਵਾਈਡਰ ਪਾਰ ਪਲਟ ਗਿਆ। ਇਸ ਹਾਦਸੇ ‘ਚ 5 ਜਵਾਨ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਫੌਜ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। Road Accident Jalandhar

ਇਹ ਵੀ ਪੜ੍ਹੋ: ਹਰਿਆਣਾ ’ਚ ਕੇਜਰੀਵਾਲ ਦੀਆਂ ਪੰਜ ਗਾਰੰਟੀਆਂ, ਸੁਨੀਤਾ ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਨੇ ਕੀਤਾ ਐਲਾਨ

ਜਾਣਕਾਰੀ ਅਨੁਸਾਰ ਇਹ ਹਾਦਸਾ ਪਿੰਡ ਸੁੱਚੀ ਨੇੜੇ ਵਾਪਰਿਆ। 6 ਟਾਇਰ ਟਰਾਲੀ ਲੁਧਿਆਣਾ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ। ਫੌਜ ਦਾ ਟਰੱਕ ਬੀਐਸਐਫ ਹੈੱਡਕੁਆਰਟਰ ਤੋਂ ਪਠਾਨਕੋਟ ਵੱਲ ਜਾ ਰਿਹਾ ਸੀ। ਫੌਜ ਦਾ ਟਰੱਕ ਓਵਰਟੇਕ ਕਰ ਰਿਹਾ ਸੀ। ਨਾਲ ਹੀ ਸਾਈਡ ’ਚ ਚੱਲ ਰਹੇ ਟਰਾਲੇ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਟਰੱਕ ਗਰਿੱਲ ਵੱਲ ਵਧਿਆ ਅਤੇ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਕੇ ਪਲਟ ਗਿਆ। ਇਹ ਸਾਰੀ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਟਰੱਕ ਓਵਰਟੇਕ ਕਰਦਾ ਨਜ਼ਰ ਆ ਰਿਹਾ ਹੈ। ਫਿਰ ਟਰਾਲਾ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਇਹ ਬੇਕਾਬੂ ਹੋ ਕੇ ਪਲਟ ਗਿਆ।

LEAVE A REPLY

Please enter your comment!
Please enter your name here