ਇਨ੍ਹਾਂ ਦਾ ਉਦੇਸ਼ ਭਾਰਤ ’ਚ ਅੱਤਵਾਦੀ ਨੈੱਟਵਰਕ ਨੂੰ ਮੁੜ ਸਰਗਰਮ ਕਰਨਾ
ਸ਼੍ਰੀਨਗਰ (ਏਜੰਸੀ)। ਜੰਮੂ ਕਸ਼ਮੀਰ ’ਚ ਵੱਧਦੇ ਅੱਤਵਾਦੀ ਹਮਲਿਆਂ ਵਿਚਕਾਰ ਭਾਰਤੀ ਫੌਜ ਨੇ ਲਗਭਗ 500 ਪੈਰਾ ਸਪੈਸ਼ਲ ਫੋਰਸ ਕਮਾਂਡੋ ਨੂੰ ਤਾਇਨਾਤ ਕੀਤਾ ਹੈ। ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੰਮੂ ਰੀਜ਼ਨ ’ਚ ਪਾਕਿਸਤਾਨ ਦੇ 50-55 ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ। ਇਹ ਭਾਰਤ ’ਚ ਫਿਰ ਤੋਂ ਅੱਤਵਾਦੀ ਨੈੱਟਵਰਕ ਸਰਗਰਮ ਕਰਨ ਲਈ ਦਾਖਲ ਹੋਏ ਹਨ। ਫੌਜ ਨੂੰ ਇਨ੍ਹਾਂ ਨਾਲ ਸਬੰਧੀ ਖੁਫੀ ਜਾਣਕਾਰੀ ਮਿਲੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਮੋਰਚਾ ਸੰਭਾਲਿਆ ਹੈ। ਖ਼ੁਫੀਆ ਏਜੰਸੀਆਂ ਵੀ ਅੱਤਵਾਦੀਆਂ ਦਾ ਸਮਰਥਨ ਕਰਨ ਵਾਲੇ ਅੱਤਵਾਦੀਆਂ ਤੇ ਬੁਨੀਆਦੀ ਢਾਂਚੇ ਨੂੰ ਖ਼ਤਮ ਕਰਨ ਲਈ ਵੀ ਕੰਮ ਕਰ ਰਹੀਆਂ ਹਨ। Jammu Kashmir Terror Attacks
ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ, ਜੰਮੂ ’ਚ ਘੁਸਪੈਠ ਕਰਨ ਵਾਲੇ ਅੱਤਵਾਦੀ ਉੱਚ ਪੱਧਰੀ ਟ੍ਰੇਨਿੰਗ ਲੈ ਕੇ ਆਏ ਹਨ। ਉਨ੍ਹਾਂ ਕੋਲ ਆਧੁਨਿਕ ਹਥਿਆਰ ਤੇ ਉਪਕਰਨ ਹਨ। ਫੌਜ ਇਨ੍ਹਾਂ ਅੱਤਵਾਦੀਆਂ ਤੀ ਤਲਾਸ਼ ਤੇ ਉਨ੍ਹਾਂ ਨੂੰ ਖਤਮ ਕਰਨ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ। ਅੱਜ ਸੈਨਾ ਮੁਖੀ ਉਪੇਂਦਰ ਦਿਵੇਦੀ ਵੀ ਜੰਮੂ ਜਾ ਰਹੇ ਹਨ। ਉਹ ਫੌਜ ਦੇ ਅਧਿਕਾਰੀਆਂ ਨਾਲ ਜੰਮੂ ’ਚ ਵੱਧ ਰਹੀ ਅੱਤਵਾਦੀ ਘੁਸਪੈਠ ਦੀਆਂ ਘਟਨਾਵਾਂ ਨੂੰ ਲੈ ਕੇ ਮੀਟਿੰਗ ਕਰਨਗੇ। ਅੱਤਵਾਦੀਆਂ ਨਾਲ ਮੁਕਾਬਲਾ ਕਰਨ ਲਈ ਫੌਜ ਪਹਿਲਾਂ ਹੀ 3500 ਤੋਂ 4000 ਫੌਜੀਆਂ ਦੀ ਆਪਣੇ ਬ੍ਰਿਗੇਡ ਭੇਜ ਚੁੱਕੀ ਹੈ। ਇਸ ਤੋਂ ਇਲਾਵਾ ਜੰਮੂ ’ਚ ਫੌਜ ਕੋਲ ਪਹਿਲਾਂ ਤੋਂ ਹੀ ਅੱਤਵਾਦ ਰੋਕੂ ਢਾਂਚਾ ਹੈ, ਜਿਸ ਵਿੱਚ ਰੋਮਿਓ ਤੇ ਡੇਲਟਾ ਫੋਰਸਾਂ ਦੇ ਨਾਲ-ਨਾਲ ਕੌਮੀ ਰਾਈਫਲਜ਼ ਦੀਆਂ ਦੋ ਫੋਰਸਾਂ ਵੀ ਸ਼ਾਮਲ ਹਨ। Jammu Kashmir Terror Attacks
Read This : Jammu Kashmir Doda Encounter: ਜੰਮੂ-ਕਸ਼ਮੀਰ ’ਚ 3 ਥਾਵਾਂ ’ਤੇ Encounter, ਕੁਪਵਾੜਾ ’ਚ 2 ਅੱਤਵਾਦੀ ਢੇਰ
ਜੰਮੂ ’ਚ ਜੈਸ਼ ਤੇ ਲਸ਼ਕਰ ਦਾ 20 ਸਾਲ ਪੁਰਾਣਾ ਨੈੱਟਵਰਕ ਸਰਗਰਮ | Jammu Kashmir Terror Attacks
ਜੰਮੂ ਖੇਤਰ ’ਚ ਪਾਕਿਸਤਾਨ ਪੱਖੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ ਦਾ ਸਥਾਨਕ ਨੈੱਟਵਰਕ, ਜਿਸ ਨੂੰ 20 ਸਾਲ ਪਹਿਲਾਂ ਫੌਜ ਨੇ ਸਖਤੀ ਨਾਲ ਨਸ਼ਟ ਕਰ ਦਿੱਤਾ ਸੀ, ਪੂਰੀ ਤਾਕਤ ਨਾਲ ਫਿਰ ਤੋਂ ਸਰਗਰਮ ਹੋ ਗਿਆ ਹੈ। ਪਹਿਲਾਂ ਇਹ ਲੋਕ ਅੱਤਵਾਦੀਆਂ ਦਾ ਸਮਾਨ ਲੈ ਕੇ ਜਾਂਦੇ ਸਨ, ਹੁਣ ਪਿੰਡਾਂ ’ਚ ਹੀ ਇਨ੍ਹਾਂ ਨੂੰ ਹਥਿਆਰ, ਗੋਲਾ ਬਾਰੂਦ ਤੇ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾ ਰਹੇ ਹਨ। ਹਾਲ ਹੀ ’ਚ ਹਿਰਾਸਤ ’ਚ ਲਏ ਗਏ 25 ਸ਼ੱਕੀਆਂ ਨੇ ਪੁੱਛਗਿੱਛ ਦੌਰਾਨ ਸੁਰਾਗ ਦਿੱਤੇ ਹਨ। Jammu Kashmir Terror Attacks
ਇਹ ਨੈੱਟਵਰਕ ਜੰਮੂ, ਰਾਜੌਰੀ, ਪੁੰਛ, ਰਿਆਸੀ, ਊਧਮਪੁਰ, ਕਠੂਆ, ਡੋਡਾ, ਕਿਸ਼ਤਵਾੜ, ਜੰਮੂ ਤੇ ਰਾਮਬਨ ਦੇ 10 ’ਚੋਂ 9 ਜ਼ਿਲ੍ਹਿਆਂ ’ਚ ਸਥਾਪਿਤ ਕੀਤਾ ਗਿਆ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਡੀਜੀਪੀ ਐਸਪੀ ਵੈਦਿਆ ਅਨੁਸਾਰ, ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨੀ ਫੌਜ ਤੇ ਆਈਐਸਆਈ ਨੇ ਜੰਮੂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਹੈ। ਉਸਨੇ ਦੋ ਸਾਲਾਂ ’ਚ ਇਸ ਨੈਟਵਰਕ ਨੂੰ ਸਰਗਰਮ ਕੀਤਾ। ਉਨ੍ਹਾਂ ਦੀ ਮਦਦ ਨਾਲ ਅੱਤਵਾਦੀਆਂ ਨੇ 2020 ’ਚ ਪੁੰਛ ਤੇ ਰਾਜੌਰੀ ’ਚ ਫੌਜ ’ਤੇ ਵੱਡੇ ਹਮਲੇ ਕੀਤੇ। ਫਿਰ ਊਧਮਪੁਰ, ਰਿਆਸੀ, ਡੋਡਾ ਤੇ ਕਠੂਆ ਨੂੰ ਨਿਸ਼ਾਨਾ ਬਣਾਇਆ ਗਿਆ। Jammu Kashmir Terror Attacks
2020 ’ਚ ਜੰਮੂ ਤੋਂ ਫੌਜ ਨੂੰ ਹਟਾ ਲੱਦਾਖ ਭੇਜਿਆ ਗਿਆ, ਇਹ ਹੀ ਅੱਤਵਾਦੀਆਂ ਲਈ ਮੌਕਾ ਬਣਿਆ | Jammu Kashmir Terror Attacks
2020 ਤੱਕ ਜੰਮੂ ਖੇਤਰ ’ਚ ਬਹੁਤ ਸਾਰੇ ਸੁਰੱਖਿਆ ਬਲ ਤਾਇਨਾਤ ਸਨ। ਹਾਲਾਂਕਿ, ਗਲਵਾਨ ਕਾਂਡ ਤੋਂ ਬਾਅਦ, ਚੀਨੀ ਹਮਲੇ ਦਾ ਜਵਾਬ ਦੇਣ ਲਈ ਇੱਥੋਂ ਦੀ ਫੌਜ ਨੂੰ ਹਟਾ ਦਿੱਤਾ ਗਿਆ ਤੇ ਲੱਦਾਖ ਭੇਜਿਆ ਗਿਆ। ਅੱਤਵਾਦੀਆਂ ਨੇ ਭਾਰਤ ਦੇ ਇਸ ਕਦਮ ਨੂੰ ਮੌਕੇ ਵਜੋਂ ਪੂੰਜੀ ਲਿਆ ਤੇ ਆਪਣਾ ਅੱਡਾ ਕਸ਼ਮੀਰ ਤੋਂ ਜੰਮੂ ਤਬਦੀਲ ਕਰ ਲਿਆ। ਉਨ੍ਹਾਂ ਦਾ ਪੁਰਾਣਾ ਲੋਕਲ ਨੈੱਟਵਰਕ ਪਹਿਲਾਂ ਹੀ ਮੌਜੂਦ ਸੀ, ਜਿਸ ਨੂੰ ਐਕਟੀਵੇਟ ਕਰਨਾ ਪਿਆ। ਜੰਮੂ ’ਚ ਅੱਤਵਾਦੀ ਘਟਨਾਵਾਂ ਫਿਰਕੂ ਰੰਗ ਵੀ ਲੈ ਸਕਦੀਆਂ ਹਨ। ਕਸ਼ਮੀਰ ਦੇ ਮੁਕਾਬਲੇ ਇੱਥੇ ਆਬਾਦੀ ਦੀ ਘਣਤਾ ਘੱਟ ਹੈ ਤੇ ਸੜਕ ਸੰਪਰਕ ਸੀਮਤ ਹੈ। ਵੱਡਾ ਇਲਾਕਾ ਪਹਾੜੀ ਹੈ, ਇਸ ਲਈ ਇੱਥੇ ਅੱਤਵਾਦੀਆਂ ਨੂੰ ਮਾਰਨ ’ਚ ਸਮਾਂ ਲੱਗ ਰਿਹਾ ਹੈ। Jammu Kashmir Terror Attacks
ਜੰਮੂ ’ਚ ਦਾਖਲ ਹੋਏ ਅੱਤਵਾਦੀਆਂ ’ਚ ਪਾਕਿਸਤਾਨ ਦੇ ਸਾਬਕਾ ਤੇ ਮੌਜ਼ੂਦਾ ਸੈਨਿਕ ਵੀ ਸ਼ਾਮਲ
ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਿਆਸੀ ਹਮਲੇ ਤੋਂ ਬਾਅਦ ਮਾਰੇ ਗਏ ਅੱਤਵਾਦੀਆਂ ਕੋਲੋਂ ਮਿਲੇ ਹਥਿਆਰ ਤੇ ਸੈਟੇਲਾਈਟ ਫੋਨ ਇਸ ਗੱਲ ਦਾ ਸਬੂਤ ਹਨ ਕਿ ਨਵੇਂ ਅੱਤਵਾਦੀਆਂ ’ਚ ਪਾਕਿਸਤਾਨੀ ਫੌਜ ਦੇ ਸਾਬਕਾ ਜਾਂ ਮੌਜੂਦਾ ਫੌਜੀ ਵੀ ਸ਼ਾਮਲ ਹਨ। ਉਨ੍ਹਾਂ ਦੇ ਹਮਲਿਆਂ ਦਾ ਤਰੀਕਾ ਪਾਕਿ ਸੈਨਾ ਦੀ ਪੈਰਾ ਟਰੂਪਰ ਡਿਵੀਜਨ ਵਰਗਾ ਹੈ। ਸੈਟੇਲਾਈਟ ਫੋਨ ਵੀ ਪੂਰੀ ਤਰ੍ਹਾਂ ਐਂਡ-ਟੂ-ਐਂਡ ਐਨਕ੍ਰਿਪਟਡ ਹਨ। Jammu Kashmir Terror Attacks
ਜੰਮੂ ’ਚ 84 ਦਿਨਾਂ ’ਚ 10 ਅੱਤਵਾਦੀ ਹਮਲੇ, 12 ਜਵਾਨ ਸ਼ਹੀਦ | Jammu Kashmir Terror Attacks
- 16 ਜੁਲਾਈ : ਡੋਡਾ ’ਚ ਮੁਕਾਬਲੇ ’ਚ 5 ਸੁਰੱਖਿਆ ਮੁਲਾਜ਼ਮ ਸਹੀਦ। 9 ਸੁਰੱਖਿਆ ਕਰਮਚਾਰੀ ਜਖਮੀ ਹੋ ਗਏ। 3 ਅੱਤਵਾਦੀ ਮਾਰੇ ਗਏ।
- 8 ਜੁਲਾਈ : ਕਠੂਆ ’ਚ ਫੌਜ ’ਤੇ ਹਮਲਾ, 5 ਜਵਾਨ ਸ਼ਹੀਦ। ਅੱਤਵਾਦੀ ਫਰਾਰ।
- 7 ਜੁਲਾਈ : ਰਾਜੌਰੀ ’ਚ ਸੁਰੱਖਿਆ ਚੌਕੀ ’ਤੇ ਗੋਲੀਬਾਰੀ। ਅੱਤਵਾਦੀ ਫਰਾਰ।
- 26 ਜੂਨ : ਡੋਡਾ ’ਚ ਇੱਕ ਵੱਡੇ ਮੁਕਾਬਲੇ ’ਚ 3 ਵਿਦੇਸ਼ੀ ਅੱਤਵਾਦੀ ਮਾਰੇ ਗਏ।
- 12 ਜੂਨ : ਡੋਡਾ ’ਚ ਹਮਲਾ। ਪੁਲਿਸ ਮੁਲਾਜਮ ਜਖਮੀ। ਅੱਤਵਾਦੀ ਫਰਾਰ।
- 11 ਜੂਨ : ਕਠੂਆ ’ਚ ਹੋਏ ਮੁਕਾਬਲੇ ’ਚ ਦੋ ਅੱਤਵਾਦੀ ਮਾਰੇ ਗਏ। 1 ਜਵਾਨ ਸ਼ਹੀਦ।
- 9 ਜੂਨ : ਰਿਆਸੀ ’ਚ ਸ਼ਰਧਾਲੂਆਂ ਦੀ ਬੱਸ ’ਤੇ ਹਮਲਾ। 9 ਯਾਤਰੀਆਂ ਦੀ ਮੌਤ।
- 4 ਮਈ : ਪੁੰਛ ’ਚ ਹਵਾਈ ਸੈਨਾ ਦਾ ਜਵਾਨ ਸ਼ਹੀਦ। 5 ਜਖਮੀ। ਅੱਤਵਾਦੀ ਫਰਾਰ।
- 28 ਅਪਰੈਲ : ਊਧਮਪੁਰ ’ਚ ਪਿੰਡ ਦੇ ਚੌਕੀਦਾਰ ਦਾ ਕਤਲ। ਅੱਤਵਾਦੀ ਫਰਾਰ।
- 22 ਅਪਰੈਲ : ਰਾਜੌਰੀ ’ਚ ਸਰਕਾਰੀ ਮੁਲਾਜਮ ਨੂੰ ਗੋਲੀ ਮਾਰ ਦਿੱਤੀ ਗਈ।