32 ਬੋਰ ਪਿਸਟਲ, ਰੋਦ ਅਤੇ 5 ਦਾਤਰ ਬਰਾਮਦ (Murder Case)
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੁਲਿਸ ਵੱਲੋਂ ਭਾਦਸੋਂ ਵਿਖੇ ਦੁਕਾਨਦਾਰ ’ਤੇ ਇਰਾਦਾ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 7 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਤੋਂ ਇੱਕ ਪਿਸਟਲ ਅਤੇ ਪੰਜ ਦਾਤਰ ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਿੰਡ ਦਿੱਤੂਪੁਰ ਥਾਣਾ ਭਾਦਸੋਂ ਵਿਖੇ ਦਿਨ-ਦਿਹਾੜੇ ਸੰਧੂ ਸ਼ਟਰਿੰਗ ਦੇ ਮਾਲਕ ’ਤੇ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀ। ਇਸ ਹਮਲੇ ਦੌਰਾਨ ਦੁਕਾਨਦਾਰ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਸੀ। ਇਹ ਵਾਰਦਾਤ ਨੂੰ ਟਰੇਸ ਕਰਨ ਲਈ ਡੀਐਸਪੀ ਨਾਭਾ ਦਵਿੰਦਰ ਕੁਮਾਰ ਅੱਤਰੀ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਅਤੇ ਐਸ.ਆਈ. ਇੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਭਾਦਸੋਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ। Murder Case
ਇੱਕ ਲੱਖ ਰੁਪਏ ਦੇ ਕੇ ਕੀਤੇ ਤਿਆਰ ਮੁਲਜ਼ਮ (Murder Case)
ਇਸ ਵਾਰਦਾਤ ਦੀ ਸ਼ੋਸਲ ਮੀਡੀਆ ਤੇ ਵੀਡੀਓ ਵੀ ਕਾਫ਼ੀ ਵਾਇਰਲ ਹੋਈ ਸੀ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ’ਤੇ ਕੇਸਵ ਕੁਮਾਰ ਵਾਸੀ ਗੁਰਦਰਸ਼ਨ ਨਗਰ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਅਮਲੋਹ ਭਾਦਸੋਂ ਰੋਡ ਬੀੜ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਤਫਤੀਸ ਦੌਰਾਨ ਬਾਕੀ ਮੁਲਜ਼ਮਾਂ ਸੁਸ਼ੀਲ ਕੁਮਾਰ ਉਰਫ ਗੋਰੂ, ਬਾਬੂ ਰਾਮ, ਅਸੋਕ ਕੁਮਾਰ ਉਰਫ ਸੌਕੀ, ਸੁਖਪਰੀਤ ਸਿੰਘ ਉਰਫ ਸੁੱਖ, ਵਿਕਾਸ ਕੁਮਾਰ ਵਿੱਕੀ ਪਟਿਆਲਾ ਨਾਭਾ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੇ ਸਾਥੀ ਅਕਾਸ਼ ਕੁਮਾਰ ਨੂੰ ਪੁਰਾਣਾ ਬੱਸ ਸਟੈਡ ਰਾਜਪੁਰਾ ਕਲੋਨੀ ਵਾਲੇ ਕੁਆਰਟਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਕੋਲੋਂ ਇੱਕ ਪਿਸਟਲ 32 ਬੋਰ ਸਮੇਤ 5 ਰੋਦ ਅਤੇ ਬਾਕੀਆਂ ਤੋਂ ਪੰਜ ਦਾਤਰ ਬਰਾਮਦ ਹੋਏ।
ਇਹ ਵੀ ਪੜ੍ਹੋ: ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਤਿੰਨ ਸਾਥੀ ਹਥਿਆਰਾਂ ਸਮੇਤ ਗ੍ਰਿਫਤਾਰ
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਪੀੜਤ ਗੁਰਵਿੰਦਰ ਸਿੰਘ ਨਾਲ ਰਿਤਿਕ ਪੁੱਤਰ ਉਤਮ ਕੁਮਾਰ ਵਾਸੀ ਅਦਰਸ ਨਗਰ ਬੀ, ਪਟਿਆਲਾ ਨਾਲ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ। ਰਿਤਿਕ ਦਾ ਅਪਰਾਧਿਕ ਪਿਛੋਕੜ ਹੈ ਜਿਸ ਨੂੰ ਸਾਲ 2023 ਵਿੱਚ ਪਟਿਆਲਾ ਤੋਂ ਐਪਲ ਦੇ ਸ਼ੋਅਰੂਮ ਵਿੱਚੋਂ 200 ਫੋਨ ਚੋਰੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਜ਼ਮਾਨਤ ’ਤੇ ਬਾਹਰ ਸੀ। ਬਾਅਦ ਵਿੱਚ ਵਿਦੇਸ਼ ਦੁਬਈ ਵਿਖੇ ਚਲਾ ਗਿਆ ਜਿਸ ਨੇ ਆਪਣੇ ਸਾਥੀ ਸੁਸ਼ੀਲ ਕੁਮਾਰ ਉਰਫ ਗੋਰੂ ਨਾਲ ਮਿਲਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਸੁਸ਼ੀਲ ਕੁਮਾਰ ਨੇ ਆਪਣੇ ਸਾਥੀਆਂ ਨਾਲ ਰਲਕੇ 13 ਜੁਲਾਈ ਨੂੰ ਗੁਰਵਿੰਦਰ ਸਿੰਘ ’ਤੇ ਹਮਲਾ ਕਰਕੇ ਜਖਮੀ ਕੀਤਾ ਸੀ। Murder Case
ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਰਿਤਿਕ ਨੇ ਮੁਲਜ਼ਮ ਸੁਸ਼ੀਲ ਕੁਮਾਰ ਨੂੰ ਇਕ ਲੱਖ ਰੁਪਏ ਨੈਟਬੈਕਿੰਗ (ਗੁਗਲਪੈਅ) ਰਾਹੀਂ ਭੇਜੀ ਸੀ ਜੋਂ ਸੁਸੀਲ ਕੁਮਾਰ ਨੇ ਆਪਣੇ ਸਾਥੀਆਂ ਵਿੱਚ ਵੰਡ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰਿਤਿਕ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਜਿਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਵਾਰਦਾਤ ਦਾ ਮਾਸਟਰ ਮਾਇਡ ਸੁਸ਼ੀਲ ਕੁਮਾਰ ਹੈ ਜਿਸ ਨੇ ਇਸ ਵਾਰਦਾਤ ਲਈ ਆਪਣੇ ਸਾਥੀਆਂ ਨੂੰ ਤਿਆਰ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਬਾਕੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।