(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਕਰਨ ਔਜਲਾ (Karan Aujla) ਇੱਕ ਹਾਦਸੇ ਦਾ ਸ਼ਿਕਾਰ ਹੋ ਗਏ। ਕਰਨ ਔਜਲਾ ਜਦੋਂ ਸ਼ੂਟਿੰਗ ਕਰ ਰਹੇ ਸਨ ਤਾਂ ਕਾਰ ਪਲਟ ਗਈ, ਜਿਸ ਦੌਰਾਨ ਨੂੰ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਹ ਜਾਣਕਾਰੀ ਕਰਨ ਔਜਲਾ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀਡੀਓ ਸ਼ੇਅਰ ਕਰਕੇ ਦਿੱਤੀ। ਵੀਡੀਓ ’ਚ ਸਾਫ ਦਿਸ ਰਿਹਾ ਹੈ ਕਿ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਕਾਰ ਇਕਦਮ ਪਲਟ ਜਾਂਦੀ ਹੈ, ਜਿਸ ’ਚ ਉਹ ਜ਼ਖਮੀ ਹੋ ਜਾਂਦੇ ਹਨ। ਹਾਲਾਂਕਿ ਇਸ ਹਾਦਸੇ ਦੌਰਾਨ ਉਨ੍ਹਾਂ ਨੂੰ ਕੋਈ ਗੰੰਭੀਰ ਸੱਟ ਨਹੀਂ ਲੱਗੀ।
ਇਹ ਵੀ ਪੜ੍ਹੋ: ਸਾਉਣ ਦੇ ਮੀਂਹ ਨੇ ਲੁਧਿਆਣਵੀਆਂ ਦੇ ਮੁਰਝਾਏ ਚਿਹਰਿਆਂ ’ਤੇ ਲਿਆਂਦੀ ਰੌਣਕ
ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਵਿਦੇਸ਼ ਵਿੱਚ ਆਪਣੇ ਇੱਕ ਗਾਣੇ ਦੀ ਸ਼ੂਟਿੰਗ ਕਰ ਰਹੇ ਸਨ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿਚ ਉਸ ਨੂੰ ਜ਼ਿਆਦਾ ਗੰਭੀਰ ਸੱਟ ਨਹੀਂ ਲੱਗੀ। ਕਰਨ ਔਜਲਾ ਨੇ ਸੋਸ਼ਲ ਮੀਡੀਆ ਪੋਸਟ ‘ਤੇ ਲਿਖਿਆ ਹੈ, ‘ਸ਼ੂਟਿੰਗ ਦੌਰਾਨ ਮੇਰੀ ਗਰਦਨ ਲਗਭਗ ਟੁੱਟਣ ਦੀ ਕਗਾਰ ‘ਤੇ ਸੀ, ਪਰ ਖੁਸ਼ਕਿਸਮਤੀ ਨਾਲ ਮੈਂ ਬਚ ਗਿਆ।’