ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤਾ ਸ਼ਡਿਊਲ/Punjab School Education Board
(ਐੱਮ ਕੇ ਸ਼ਾਇਨਾ) ਮੋਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ 5ਵੀਂ ਅਤੇ 8ਵੀਂ ਜਮਾਤਾਂ ਲਈ ਵਿਦਿਆਰਥੀ ਦੀ ਰਜਿਸਟਰੇਸ਼ਨ ਸ਼ੈਡਿਊਲ ਜਾਰੀ ਕਰ ਦਿੱਤੇ ਹਨ। ਇਸ ਦੇ ਤਹਿਤ ਦੋਵਾਂ ਕਲਾਸਾਂ ਲਈ ਅਗਲੀ ਪ੍ਰਕਿਰਿਆ 18 ਜੁਲਾਈ ਤੋਂ 18 ਸਤੰਬਰ ਤੱਕ ਬਿਨਾਂ ਕਿਸੇ ਲੇਟ ਫ਼ੀਸ ਤੋਂ ਚੱਲੇਗੀ। ਇਸਦੇ ਬਾਅਦ ਭਾਰੀ ਭਰਕਮ ਲੇਟ ਫੀਸ ਦੇਣੀ ਹੋਵੇਗੀ। 19 ਸਤੰਬਰ ਤੋਂ 16 ਅਕਤੂਬਰ ਤੱਕ 500 ਰੁਪਏ ਲੇਟ ਫੀਸ ਦੇਣੀ ਹੋਵੇਗੀ ਅਤੇ 17 ਨਵੰਬਰ ਤੋਂ 11 ਨਵੰਬਰ ਤੱਕ ਪ੍ਰਤੀ ਵਿਦਿਆਰਥੀ 1500 ਰੁਪਏ ਲੇਟ ਫੀਸ ਦੇਣੀ ਹੋਵੇਗੀ।
ਇਹ ਵੀ ਪੜ੍ਹੋ: ਏਅਰ ਇੰਡੀਆ : 2200 ਅਸਾਮੀਆਂ ਲਈ ਪਹੁੰਚੇ 25 ਹਜ਼ਾਰ ਤੋਂ ਵੱਧ ਉਮੀਦਵਾਰ
ਦੂਜੇ ਪਾਸੇ, 9ਵੀਂ ਅਤੇ 11ਵੀਂ ਜਮਾਤ ਦੇ ਬੱਚਿਆਂ ਲਈ ਪੋਰਟਲ ਖੋਲ੍ਹ ਦਿੱਤਾ ਗਿਆ ਹੈ। ਇਸ ਵਿੱਚ ਆਫਲਾਈਨ ਚਲਾਨ ਜਨਰੇਟ ਕਰਨ ਦੀ ਤਰੀਕ 16 ਅਗਸਤ ਅਤੇ ਆਨਲਾਈਨ ਫੀਸ ਭਰਨ ਦੀ ਮਿਆਦ 21 ਅਗਸਤ ਤੈਅ ਕੀਤੀ ਗਈ ਹੈ। ਇਸੇ ਤਰ੍ਹਾਂ, 10ਵੀਂ ਅਤੇ 12ਵੀਂ ਜਮਾਤ ਲਈ ਆਫਲਾਈਨ ਚਲਾਨ ਜਨਰੇਟ ਕਰਨ ਦੀ ਮਿਤੀ 23 ਅਗਸਤ ਅਤੇ ਆਨਲਾਈਨ ਫੀਸ ਭਰਨ ਦੀ ਮਿਆਦ 21 ਅਗਸਤ ਤੈਅ ਕੀਤੀ ਗਈ। (Punjab School Education Board)
ਪੀਐਸਈਬੀ ਹੁਣ ਪੂਰੀ ਤਰ੍ਹਾਂ ਸੀਬੀਐਸਈ ਦੀ ਤਰਜ ’ਤੇ ਕੰਮ ਕਰ ਰਿਹਾ ਹੈ। ਬੋਰਡ ਦੀ ਕੋਸ਼ਿਸ਼ ਹੈ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸੇ ਕਾਰਨ ਸਾਰੇ ਕੰਮ ਤੈਅ ਸ਼ੈਡਿਊਲ ਦੇ ਹਿਸਾਬ ਨਾਲ ਕੀਤੇ ਜਾ ਰਹੇ ਹਨ। ਬੋਰਡ ਵੱਲੋਂ ਇੱਕ ਅਕਾਦਮਿਕ ਕੈਲੰਡਰ ਤਿਆਰ ਕੀਤਾ ਗਿਆ ਹੈ। ਦਿੱਤੇ ਗਏ ਮਾਪਦੰਡਾਂ ਦੀ ਪਾਲਣਾ ਕੀਤੀ ਜਾ ਰਹੀ ਹੈ।