ਸਰਸਾ (ਸੁਨੀਲ ਵਰਮਾ/ਸੱਚ ਕਹੂੰ ਨਿਊਜ਼)। Shah Satnam ji girls school : ਨਵੀਂ ਦਿੱਲੀ ਦੇ ਛਤਰਪੁਰ ’ਚ ਹੋਈ ਦੋ ਰੋਜ਼ਾ ਜਿਮਨਾਸਟਿਕ ਮੰਥਨ ਕੱਪ 2024 ’ਚ ਸ਼ਾਹ ਸਤਿਨਾਮ ਜੀ ਗਰਲਜ ਸਕੂਲ ਦੀਆਂ ਖਿਡਾਰਨਾਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹੋਏ 7 ਸੋਨ ਸਮੇਤ 12 ਤਮਗੇ ਹਾਸਲ ਕੀਤੇ ਹਨ। ਜੇਤੂ ਖਿਡਾਰਨਾਂ ਦਾ ਸਕੂਲ ਪਹੁੰਚਣ ’ਤੇ ਸ਼ਾਹ ਸਤਿਨਾਮ ਜੀ ਗਰਲਜ ਸਕੂਨ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾ ਸਮੇਤ ਸਟਾਫ਼ ਮੈਂਬਰਾਂ ਨੇ ਜ਼ੋਰਦਾਰ ਸਵਾਗਤ ਕੀਤਾ। ਉੱਥੇ ਹੀ ਜੇਤੂ ਖਿਡਾਰਨਾਂ ਨੇ ਆਪਣੀ ਸਫ਼ਲਤਾ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਸ਼ੀਰਵਾਦ ਤੇ ਸੰਸਥਾ ਦੁਆਰਾ ਖੇਡਾਂ ਲਈ ਉਪਲੱਬਧ ਕਰਵਾਈਆਂ ਜਾ ਰਹੀਆਂ ਸ਼ਾਨਦਾਰ ਸਹੂਲਤਾਂ ਨੂੰ ਦਿੱਤਾ।
11 ਜਮਾਤ ਦੀ ਨੁਪੂਰ ਇੰਸਾਂ ਨੇ ਜਿੱਤੇ ਤਿੰਨ ਤਮਗੇ | Shah Satnam ji girls school
ਸ਼ਾਹ ਸਤਿਨਾਮ ਜੀ ਗਰਲਜ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਦੱਸਿਆ ਕਿ 13 ਤੇ 14 ਜੁਲਾਈ ਨੂੰ ਛਤਰਪੁਰ, ਨਵੀਂ ਦਿੱਲੀ ’ਚ ਜਿਮਨਾਸਟਿਕ ਮੰਥਨ ਕੱਪ 2024 ਕਰਵਾਇਆ ਗਿਆ। ਇਸ ’ਚ ਪੰਜਵੀਂ ਜਮਾਤ ਦੀ ਸਰਗਮ ਇੰਸਾਂ ਨੇ ਇੱਕ ਸਿਲਵਰ ਤੇ ਇੱਕ ਬ੍ਰਾਂਊਂਜ਼, ਅੱਠਵੀਂ ਜਮਾਤ ਦੀ ਗੁਰਲੀਨ ਇੰਸਾਂ ਸਿਲਵਰ, ਇਸੇ ਜਮਾਤ ਦੀ ਖੁਸ਼ਲੀਨ ਇੰਸਾਂ ਨੇ ਦੋ ਸੋਨ, 11ਵੀਂ ਜਮਾਤ ਦੀ ਨੁਪੂਰ ਇੰਸਾਂ ਨੇ 3 ਸੋਨ, 12ਵੀਂ ਜਮਾਤ ਦੀ ਆਰਜੂ ਨੇ 2 ਬਸੋਨ ਤੇ ਇੱਕ ਸਿਲਵਰ ਤਮਗਾ ਜਿੱਤ ਕੇ ਸਕੂਨ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਨੇ ਸਾਰੇ ਤਮਗਾ ਜੇਤੂਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉੱਥੇ ਹੀ ਜੋ ਵਿਦਿਆਰਥਣਾਂ ਤਮਗੇ ਨਹੀਂ ਜਿੱਤ ਸਕੀਆਂ ਉਨ੍ਹਾਂ ਨੂੰ ਹੋਰ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। (Shah Satnam ji girls school)
Also Read : ਸੰਸਦ ਮੈਂਬਰ ਦੂਜਿਆਂ ਲਈ ਬਣਨ ਮਿਸਾਲ
ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਕਿਹਾ ਕਿ ਸ਼ਾਹ ਸਤਿਨਾਮ ਜੀ ਗਰਲਜ ਸਕੂਲ ਬਿਹਤਰ ਸਿੱਖਿਆ ਦੇ ਨਾਲ ਨਾਲ ਖੇਡ ਗਤੀਵਿਧੀਆਂ ’ਚ ਵੀ ਵਿਦਿਆਰਥੀਆਂ ਨੂੰ ਕਾਮਯਾਬ ਬਣਾ ਰਿਹਾ ਹੈ ਤਾਂ ਕਿ ਵਿਦਿਆਰਥਣਾਂ ਖੇਡਾਂ ’ਚ ਵੀ ਆਪਣਾ ਭਵਿੱਖ ਸੁਨਹਿਰੀ ਬਣਾ ਸਕਣ। ਉਨ੍ਹਾਂ ਨੇ ਵਿਦਿਆਰਥਣਾਂ ਦੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਜਿਨ੍ਹਾਂ ਦੀ ਪ੍ਰੇਰਨਾ ’ਤੇ ਚੱਲ ਕੇ ਸੰਸਥਾ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ।