Ludhiana Thread Factory: ਫੈਕਟਰੀ ’ਚ ਅਚਾਨਕ ਲੱਗੀ ਅੱਗ, ਲੱਖਾਂ ਰੁਪਏ ਦਾ ਧਾਗਾ ਸੜਿਆ

Ludhiana Thread Factory
ਲੁਧਿਆਣਾ ਵਿਖੇ ਧਾਗਾ ਫੈਕਟਰੀ ’ਚ ਲੱਗੀ ਅੱਗ ਨੂੰ ਬੁਝਾਉਣ ਦੇ ਯਤਨ ਕਰਦੇ ਹੋਏ ਫਾਇਰ ਬਿ੍ਰਗੇਡ ਦੇ ਕਰਮਚਾਰੀ। ਤਸਵੀਰ : ਜਸਵੀਰ ਸਿੰਘ ਗਹਿਲ

ਜਾਨੀ ਨੁਕਸਾਨ ਤੋਂ ਬਚਾਅ | Ludhiana Thread Factory

ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਪਾਰਕ ਰਾਜਧਾਨੀ ਲੁਧਿਆਣਾ ’ਚ ਮੰਗਲਵਾਰ ਸਵੇਰ ਵੇਲੇ ਇੱਕ ਫੈਕਟਰੀ ’ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ, ਜਿਸ ਨੂੰ ਬੁਝਾਉਣ ਲਈ ਫਾਇਰ ਬਿਗ੍ਰੇਡ ਨੂੰ ਦੋ ਦਰਜਨ ਤੋਂ ਜ਼ਿਆਦਾ ਗੱਡੀਆਂ ਬੁਲਾਉਣੀਆਂ ਪਈਆਂ। ਫ਼ਿਰ ਕਿਤੇ ਜਾ ਕੇ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਹਾਸਲ ਹੋਏ ਵੇਰਵਿਆਂ ਮੁਤਾਬਕ ਤਾਜਪੁਰ ਰੋਡ ’ਤੇ ਸਥਿੱਤ ਕਾਰਪੋਰੇਸ਼ਨ ਦੇ ਐਸਟੀਪੀ ਪਲਾਂਟ ਦੇ ਨਜ਼ਦੀਕ ਹੀ ਕੇਪੀਐੱਸ ਪੈਟਰੋਲੰਗ ਧਾਗਾ ਫੈਕਟਰੀ ’ਚ ਮੰਗਲਵਾਰ ਸਵੇਰੇ 10 ਕੁ ਵਜੇ ਅਚਾਨਕ ਹੀ ਅੱਗ ਦੀ ਲਪਟਾਂ ਨਿਕਲਣ ਲੱਗੀਆਂ। ਜਿੰਨ੍ਹਾਂ ਨੂੰ ਵੇਖ ਇਲਾਕੇ ਦੇ ਲੋਕਾਂ ’ਚ ਸਹਿਮ ਪੈਦਾ ਹੋ ਗਿਆ। (Ludhiana Thread Factory)

ਅੱਗ ਦੀਆਂ ਨਿਕਲ ਰਹੀਆਂ ਲਪਟਾਂ ਵੇਖਦੇ ਹੀ ਵੇਖਦੇ ਅੱਗ ਦੀਆਂ ਲਪਟਾਂ ਵਿਕਰਾਲ ਰੂਪ ਧਾਰਨ ਕਰ ਗਈਆਂ। ਮੌਕੇ ’ਤੇ ਮੌਜੂਦ ਫੈਕਟਰੀ ਮਾਲਕਾਂ ਤੇ ਮਜ਼ਦੂਰਾਂ ਵੱਲੋਂ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ ਗਿਆ। ਜਿਹੜੇ 13 ਗੱਡੀਆਂ ਸਣੇ ਮੌਕੇ ’ਤੇ ਪਹੁੰਚੇ ਤੇ ਅੱਗ ਬੁਝਾਉਣ ਦੇ ਯਤਨ ਸ਼ੁਰੂ ਕਰ ਦਿੱਤੇ। ਉਕਤ ਗੱਡੀਆਂ ਵੀ ਅੱਗ ਬੁਝਾਉਣ ’ਚ ਕਾਮਯਾਬ ਹੁੰਦੀਆਂ ਦਿਖਾਈ ਨਾ ਦਿੱਤੀਆਂ ਤਾਂ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਦਰਜਨ ਤੋਂ ਜ਼ਿਆਦਾ ਹੋਰ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੂੰ ਬੁਲਾਇਆ ਤੇ ਭਾਰੀ ਜੱਦੋ-ਜ਼ਹਿਦ ਉਪਰੰਤ ਅੱਗ ’ਤੇ ਕਾਬੂ ਪਾਇਆ ਪਰ ਤਦ ਤੱਕ ਫੈਕਟਰੀ ਅੰਦਰ ਪਿਆ ਧਾਗਾ ਸੜਕੇ ਸੁਆਹ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਕੁੱਲ 30 ਦੇ ਕਰੀਬ ਗੱਡੀਆਂ ਅੱਗ ਬੁਝਾਉਣ ਲਈ ਵਰਤੀਆਂ ਗਈਆਂ ਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। (Ludhiana Thread Factory)

Read This : Farmers Delhi March: ਦਿੱਲੀ ਕੂਚ ਸਬੰਧੀ ਕਿਸਾਨਾਂ ਨੇ ਕੀਤਾ ਵੱਡਾ ਐਲਾਨ, ਪੜ੍ਹੋ…
Ludhiana Thread Factory
ਲੁਧਿਆਣਾ ਵਿਖੇ ਧਾਗਾ ਫੈਕਟਰੀ ’ਚ ਲੱਗੀ ਅੱਗ ਨੂੰ ਬੁਝਾਉਣ ਦੇ ਯਤਨ ਕਰਦੇ ਹੋਏ ਫਾਇਰ ਬਿ੍ਰਗੇਡ ਦੇ ਕਰਮਚਾਰੀ। ਤਸਵੀਰ : ਜਸਵੀਰ ਸਿੰਘ ਗਹਿਲ

ਫੈਕਟਰੀ ਮਾਲਕਾਂ ਮੁਤਾਬਕ ਫ਼ਿਲਹਾਲ ਅੱਗ ਕਾਰਨ ਫੈਕਟਰੀ ਅੰਦਰ ਹੋਏ ਨੁਕਸਾਨ ਦਾ ਪੂਰਾ ਅਨੁਮਾਨ ਨਹੀਂ ਪਰ ਇੰਨ੍ਹਾਂ ਤੈਅ ਹੈ ਕਿ ਨੁਕਸਾਨ ਲੱਖਾਂ ਰੁਪਏ ਦਾ ਹੋਇਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਫੈਕਟਰੀ ’ਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਫਾਇਰ ਬਿਗ੍ਰੇਡ ਦੇ ਅਧਿਕਾਰੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਅੱਗ ਲੱਗਣ ਦੇ ਕਾਰਨ ਬਾਰੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਪਰ ਸਮਾਂ ਰਹਿੰਦੇ ਹੀ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। (Ludhiana Thread Factory)