ਜਾਇਸਵਾਲ ਤੇ ਸੁਭਮਨ ਗਿੱਲ ਨੇ ਲਾਏ ਨਾਬਾਦ ਅਰਧ ਸੈਂਕਡ਼ੇ IND Vs ZIM
ਸਪੋਰਟਸ ਡੈਸਕ। ਭਾਰਤ ਨੇ ਟੀ-20 ਸੀਰੀਜ਼ ਦੇ ਚੌਥੇ ਮੈਚ ‘ਚ ਜ਼ਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਟੀਮ ਨੇ 5 ਮੈਚਾਂ ਦੀ ਸੀਰੀਜ਼ ‘ਚ 3-1 ਨਾਲ ਬੜ੍ਹਤ ਬਣਾ ਲਈ ਹੈ। ਭਾਰਤ ਨੇ 153 ਦੌੜਾਂ ਦਾ ਟੀਚਾ 15.2 ਓਵਰਾਂ ’ਚ ਬਿਨਾ ਕੋਈ ਵਿਕਟ ਗੁਆਏ ਆਸਾਨੀ ਨਾਲ ਹਾਸਲ ਕਰ ਲਿਆ। IND Vs ZIM
ਇਹ ਵੀ ਪੜ੍ਹੋ: ਜਲੰਧਰ ਜ਼ਿਮਨੀ ਚੋਣ ’ਚ ‘ਆਪ’ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ
ਜਾਇਸਵਾਲ ਨੇ 53 ਗੇਂਦਾਂ ’ਤੇ 93 ਦੌੜਾਂ ਅਤੇ ਸੁਭਮਨ ਗਿੱਲ 39 ਗੇਂਦਾਂ ’ਤੇ 58 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਟੀਚੇ ਦਾ ਪਿੱਛੇ ਕਰਦਿਆਂ ਦੋਵੇਂ ਭਾਰਤੀ ਓਪਨਰ ਬੱਲੇਬਾਜ਼ਾਂ ਨੇ ਆਉਂਦਿਆਂ ਹੀ ਚੌਕੇ-ਛੱਕਿਆਂ ਦਾ ਮੀਂਹ ਵਰਾਉਣਾ ਸ਼ੁਰੂ ਕਰ ਦਿੱਤਾ। ਜਾਇਸਵਾਲ ਤੇ ਸੁਭਮਨ ਗਿੱਲ ਨੇ ਜਿੰਬਾਬਵੇ ਦੇ ਹਰ ਗੇਂਦਬਾਜ਼ਾਂ ਦੀਆਂ ਜੰਮ ਕੇ ਧੱਜੀਆਂ ਉਡਾਈਆਂ। ਦੋਵੇਂ ਓਪਨਰ ਬੱਲੇਬਾਜ਼ ਟੀਮ ਨੂੰ ਜਿਤਾ ਕੇ ਹੀ ਪਰਤੇ।
ਜ਼ਿੰਬਾਬਵੇ ਨੇ 153 ਦੌੜਾਂ ਦਾ ਦਿੱਤਾ ਸੀ ਟੀਚਾ (IND Vs ZIM)
ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜ਼ਿੰਬਾਬਵੇ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 152 ਦੌੜਾਂ ਬਣਾਈਆਂ। ਭਾਰਤ ਨੂੰ ਜਿੱਤ ਲਈ 153 ਦੌੜਾਂ ਬਣਾਉਣੀਆਂ ਹੋਣਗੀਆਂ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਜਿੰਬਾਬਵੇ ਦੀ ਸ਼ੁਰੂਆਤ ਚੰਗੀ ਰਹੀ। ਸਲਾਮੀ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਕੀਤੀ। ਜ਼ਿੰਬਾਬਵੇ ਲਈ ਕਪਤਾਨ ਸਿਕੰਦਰ ਰਜ਼ਾ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਤਾਦਿਵਨਾਸ਼ੇ ਮਾਰੂਮਨੀ ਨੇ 32 ਦੌੜਾਂ ਅਤੇ ਵੇਸਲੇ ਮਾਧਵਾਰੇ ਨੇ 25 ਦੌੜਾਂ, ਬ੍ਰਾਇਨ ਬੇਨੇਟ (9), ਜੋਨਾਥਨ ਕੈਂਪਬੈਲ (3) ਅਤੇ ਸਿਕੰਦਰ ਰਜ਼ਾ (46) ਦੌੜਾਂ ਬਣਾਈਆਂ। ਭਾਰਤ ਵੱਲੋਂ ਖਲੀਲ ਅਹਿਮਦ 2, ਸ਼ਿਵਮ ਦੂਬੇ, ਅਭਿਸ਼ੇਕ ਸ਼ਰਮਾ, ਤੁਸ਼ਾਰ ਦੇਸ਼ਪਾਂਡੇ ਅਤੇ ਵਾਸ਼ਿੰਗਟਨ ਸੁੰਦਰ ਨੇ 1-1 ਵਿਕਟ ਹਾਸਲ ਕੀਤੀ।